ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਸੋਨਾ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ

ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਸੋਨਾ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਸੋਨਾ ਵਿਖੇ ਮਾਂਪੇਂ ਅਧਿਆਪਕ ਮਿਲਣੀ ਕਰਵਾਈ ਗਈ ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਪਰਮੋਦ ਕੁਮਾਰ ਸਕੂਲ ਦੇ ਸਮੂਹ ਸਟਾਫ ਪਿੰਡ ਦੇ ਪਤਵੰਤੇ ਸੱਜਣ ਐਸਐਮਸੀ ਸਟਾਫ ਅਤੇ ਨਵੇਂ ਬਣੇ ਸਰਪੰਚ ਅਤੇ ਮੈਂਬਰਾਂ ਨੇ ਹਿੱਸਾ ਲਿਆ। ਸਕੂਲ ਦੀ ਮੁੱਖ ਅਧਿਆਪਕਾਂ ਮੈਡਮ ਮੰਨੂ ਅਧਿਆਪਕਾਂ ਮੈਡਮ‌ ਮਮਤਾ ਅਧਿਆਪਕਾਂ ਸ਼ਸ਼ੀ ਬਾਲਾ ਅਤੇ ਮਨੋਜ ਕੁਮਾਰ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਜੀ ਆਇਆ ਨੂੰ ਕਿਹਾ। ਸ਼੍ਰੀ ਪਰਮੋਦ ਕੁਮਾਰ ਜੀ ਵੱਲੋਂ ਕਰਵਾਈ ਜਾ ਰਹੀ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਿਰਕਤ ਕਰਕੇ ਸਿੱਖਿਆ ਸੁਧਾਰ ਵਿੱਚ ਹੋਰ ਕਰਵਾਏ ਜਾ ਰਹੇ ਉਪਰਾਲਿਆਂ ਬਾਰੇ ਗੱਲਬਾਤ ਕੀਤੀ। ਪਿੰਡ ਵਿੱਚ ਬਣੇ ਸਰਪੰਚ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ । ਸਾਰੇ ਹੀ ਆਏ ਹੋਏ ਮਾਪੇ , ਐਸਐਮਸੀ ਕਮੇਟੀ ਮੈਂਬਰ ਸਰਪੰਚ ਅਤੇ ਮੈਂਬਰਾਂ ਨੇ ਸਕੂਲ ਨੂੰ ਵੱਧ ਚੜ ਕੇ ਸਹਿਯੋਗ ਦੇਣ ਦੀ ਗੱਲ ਕੀਤੀ।

Scroll to Top