ਢਕਾਂਨਸੂ ਕਲਾਂ ਦੇ ਵਿਦਿਆਰਥੀਆਂ ਨੂੰ ਸਾਲਿਡ ਵੇਸਟ ਪ੍ਰਬੰਧਨ ਲਈ ਮਟੀਰੀਅਲ ਰਿਕਵਰੀ ਸਹੂਲਤ ਕੇਂਦਰ ਦਾ ਦੌਰਾ

ਢਕਾਂਨਸੂ ਕਲਾਂ ਦੇ ਵਿਦਿਆਰਥੀਆਂ ਨੂੰ ਸਾਲਿਡ ਵੇਸਟ ਪ੍ਰਬੰਧਨ ਲਈ ਮਟੀਰੀਅਲ ਰਿਕਵਰੀ ਸਹੂਲਤ ਕੇਂਦਰ ਦਾ ਦੌਰਾ ਕਰਵਾਇਆਵਿਦਿਆਰਥੀਆਂ ਨੂੰ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਆ: ਰਾਜੀਵ ਕੁਮਾਰ ਡੀ.ਐੱਸ.ਐੱਮ ਕਮ ਹੈੱਡ ਮਾਸਟਰ ਸਹਸ ਢਕਾਨਸੂ ਕਲਾਂਰਾਜਪੁਰਾ 18 ਅਕਤੂਬਰ ( )ਸਵੱਛ ਭਾਰਤ ਮਿਸ਼ਨ ਤਹਿਤ ਸਥਾਈ ਲੀਡਰਸ਼ਿਪ ਪ੍ਰੋਗਰਾਮ ਦੇ ਅਧੀਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਟੀਰੀਅਲ ਰਿਕਵਰੀ ਸਹੂਲਤ ਕੇਂਦਰ ਦੀ ਵਿਜਟ ਕਰਵਾਈ ਜਾ ਰਹੀ ਹੈ। ਰਾਜੀਵ ਕੁਮਾਰ ਡੀ.ਐੱਸ.ਐੱਮ ਕਮ ਹੈਡ ਮਾਸਟਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਢਕਾਂਨਸੂ ਕਲਾਂ ਦੇ 50 ਵਿਦਿਆਰਥੀਆਂ ਨੂੰ ਗਾਇਡ ਅਧਿਆਪਕਾ ਗੀਤੂ ਚੌਧਰੀ ਦੀ ਦੇਖ-ਰੇਖ ਹੇਠ ਭੋਗਲਾਂ ਰੋਡ ਰਾਜਪੁਰਾ ਵਿਖੇ ਬਣਿਆ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਿਖਾਇਆ ਗਿਆ। ਇਸ ਵਿੱਚ ਗੁਰਲਾਲ ਸਿੰਘ ਕਮਿਊਨਿਟੀ ਫਸਿਲੀਟੇਟਰ, ਜਸਵੀਰ ਸਿੰਘ ਚੀਫ ਸੇਨੇਟਰੀ ਇੰਸਪੈਕਟਰ, ਵਿਜੇ ਕੁਮਾਰ ਪ੍ਰੇਰਕ ਅਤੇ ਪਲਵਿੰਦਰ ਸਿੰਘ ਪ੍ਰੇਰਕ ਨੇ ਵਿਦਿਆਰਥੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੇ ਨਾਲ ਨਾਲ ਮੈਡੀਕਲ ਅਤੇ ਇਲੈਕਟ੍ਰੋਨਿਕ ਵੇਸਟ ਨੂੰ ਅਲੱਗ ਕਰਕੇ ਵੇਸਟ ਪਿੰਡਾਂ ਨੂੰ ਦੇਣ ਲਈ ਜਾਗਰੂਕ ਕੀਤਾ। ਇਸਦੇ ਨਾਲ ਹੀ ਹੋਰ ਵਿਦਿਆਰਥੀਆਂ, ਆਪਣੇ ਮਿੱਤਰਾਂ ਅਤੇ ਸਕੇ-ਸੰਬੰਧੀਆਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਅਧਿਆਪਕ ਸੋਹਨ ਲਾਲ ਅਤੇ ਮਮਤਾ ਵੀ ਵਿਦਿਆਰਥੀਆਂ ਦੇ ਨਾਲ ਦੌਰਾ ਕਰਨ ਗਏ।

Scroll to Top