ਬੱਚਿਆਂ ਦੇ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਕੂਲ ਦੇ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈੱਲ ਨੂੰ ਆਪਣੀਆਂ ਕਿਤਾਬਾਂ ਅਤੇ ਬਾਲ ਸਾਹਿਤ ਰਸਾਲੇ ਭੇਟ ਕੀਤੇ

ਬੱਚਿਆਂ ਦੇ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਕੂਲ ਦੇ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈੱਲ ਨੂੰ ਆਪਣੀਆਂ ਕਿਤਾਬਾਂ ਅਤੇ ਬਾਲ ਸਾਹਿਤ ਰਸਾਲੇ ਭੇਟ ਕੀਤੇ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅਥਾਹ ਪ੍ਰਤਿਭਾ ਹੈ ਅਤੇ ਇਸ ਨੂੰ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੀ ਲੋੜ ਹੈ: ਬਲਜਿੰਦਰ ਸਿੰਘ ਮਾਨ, ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਬਾਲ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕਰਾਜਪੁਰਾ 18 ਅਕਤੂਬਰ ( ) ਬਾਲ ਸਾਹਿਤ ਨਾਲ ਵਿਦਿਆਰਥੀਆਂ ਦੀ ਸਾਂਝ ਵਧਾਉਣ ਲਈ ਅਧਿਆਪਕ ਵਰਗ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਬਾਲ ਰਸਾਲਾ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਬਲਜਿੰਦਰ ਸਿੰਘ ਮਾਨ ਉਚੇਚੇ ਤੌਰ ‘ਤੇ ਰਾਜਪੁਰਾ ਪਹੁੰਚੇ ਅਤੇ ਬਾਲ ਸਾਹਿਤ ਵਿੱਚ ਰੁਚੀ ਰੱਖਣ ਵਾਲੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੱਖ-ਵੱਖ ਸਕੂਲਾਂ ਨੂੰ ‘ਨਿੱਕੀਆਂ ਕਰੂੰਬਲਾਂ’ ਬਾਲ ਰਸਾਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੌਲਿਕ ਰਚਨਾਵਾਂ ਵੀ ਪ੍ਰਕਾਸ਼ਿਤ ਕਰਵਾਉਣ ਲਈ ਭੇਜਣ ਦੀ ਅਪੀਲ ਕੀਤੀ। ਬਲਜਿੰਦਰ ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅਥਾਹ ਹੁਨਰ ਭਰਿਆ ਪਿਆ ਹੈ ਅਤੇ ਇਸ ਨੂੰ ਸਾਹਿਤ ਅਤੇ ਸੱਭਿਆਚਾਰ ਨਾਲ ਇੱਕ-ਮਿੱਕ ਕਰਨ ਦੀ ਲੋੜ ਹੈ। ਰਾਜਪੁਰਾ ਵਿੱਚ ਬਲਜਿੰਦਰ ਮਾਨ ਦਾ ਸਵਾਗਤ ਰਾਜਿੰਦਰ ਸਿੰਘ ਚਾਨੀ ਅਤੇ ਹੋਰ ਅਧਿਆਪਕਾਂ ਵੱਲੋਂ ਕੀਤਾ ਗਿਆ। ਹਾਜ਼ਰੀਨ ਅਧਿਆਪਕਾਂ ਅਤੇ ਸੱਜਣਾਂ ਨੇ ਸ੍ਰੀ ਮਾਨ ਵੱਲੋਂ ਮਿਲੇ ਸੁਝਾਵਾਂ ਨੂੰ ਦਿਲੋਂ ਅਪਣਾਉਣ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਲਾਗੂ ਕਰਨ ਦੀ ਹਾਮੀ ਭਰੀ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਨੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਵੀ ਬਲਜਿੰਦਰ ਸਿੰਘ ਮਾਨ ਅਤੇ ਉਹਨਾਂ ਦੇ ਸਾਥੀਆਂ ਨਾਲ ਵਿਸ਼ੇਸ਼ ਵਿਜ਼ਿਟ ਕੀਤੀ। ਬਲਜਿੰਦਰ ਸਿੰਘ ਮਾਨ ਵੱਲੋਂ ਆਪਣੀਆਂ ਪੰਜ ਕਿਤਾਬਾਂ ਅਤੇ ਰਸਾਲੇ ਸਕੂਲ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਵਿੰਗ ਲਈ ਦਿੱਤੇ ਗਏ। ਇਸ ਮੌਕੇ ਉਹਨਾਂ ਨਾਲ ਹਰਵੀਰ ਮਾਨ ਸੰਪਾਦਕ ਕਰੂੰਬਲਾਂ , ਜਸਵੀਰ ਸਿੱਧੂ ਪੰਜਾਬੀ ਮਾਸਟਰ, ਨਵਦੀਪ ਚਾਨੀ, ਅਮਰਜੀਤ ਸਿੰਘ, ਰਜਿੰਦਰ ਸਿੰਘ, ਜਸਵੀਰ ਕੌਰ, ਭੁਪਿੰਦਰ ਸਿੰਘ, ਮੇਜਰ ਸਿੰਘ ਅਤੇ ਹੋਰ ਸੱਜਣ ਵੀ ਮੌਜੂਦ ਸਨ।

Scroll to Top