ਦਿਵਾਲੀ ਤੋਂ ਪਹਿਲਾਂ ਡੀਏ ਦੀ ਕਿਸ਼ਤ ਜਾਰੀ ਕਰੇ ਪੰਜਾਬ ਸਰਕਾਰ :

ਦਿਵਾਲੀ ਤੋਂ ਪਹਿਲਾਂ ਡੀਏ ਦੀ ਕਿਸ਼ਤ ਜਾਰੀ ਕਰੇ ਪੰਜਾਬ ਸਰਕਾਰ : ਮਾਸਟਰ ਕੇਡਰ ਯੂਨੀਅਨ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ, ਦਲਜੀਤ ਸਿੰਘ ਸੱਬਰਵਾਲ ਜਿਲਾ ਜਨਰਲ ਸਕੱਤਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਸੂਬਾ ਜਰਨਲ ਸਕੱਤਰ ਬਲਜਿੰਦਰ ਧਾਲੀਵਾਲ, ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ, ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ ਮਨਪ੍ਰੀਤ ਰੂਬੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਭਗ ਤਿੰਨ ਸਾਲ ਆਪ ਸਰਕਾਰ ਨੂੰ ਹੋਂਦ ਵਿੱਚ ਆਇਆਂ ਨੂੰ ਹੋ ਗਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਡੀਏ ਦੀ ਇੱਕ ਹੀ ਕਿਸਤ ਦਸੰਬਰ 2023 ਵਿੱਚ ਜਾਰੀ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਨੇ ਆਪਣੇ ਐਮ ਐਲ ਏ ਤੇ ਮੰਤਰੀਆਂ ਦੇ ਭਤਿਆ ਵਿੱਚ ਵਾਧਾ ਕੀਤਾ ਹੈ ਲੇਕਿਨ ਸਰਕਾਰੀ ਮੁਲਾਜ਼ਮਾਂ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਿਸ ਕਰਕੇ ਸਰਕਾਰੀ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਮਾਸਟਰ ਕੇਡਰ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਡੀਏ ਦੀਆਂ ਰਹਿੰਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੇ, ਬੰਦ ਕੀਤੇ ਹਰ ਕਿਸਮ ਦੇ ਭੱਤੇ ਜਿਵੇਂ ਪੇਂਡੂ ਭੱਤਾ ਬਾਰਡਰ ਏਰੀਆ ਅਲਾਉਂਸ ਬਹਾਲ ਕੀਤੇ ਜਾਣ,ਏ ਸੀ ਪੀ ਬਹਾਲ ਕੀਤਾ ਜਾਵੇ, ਮੁਲਾਜ਼ਮਾਂ ਤੋਂ ਲਿਆ ਜਾਣ ਵਾਲਾ ਡੇਵਲਪਮੈਂਟ ਟੈਕਸ ਲੈਣਾ ਬੰਦ ਕੀਤਾ ਜਾਵੇ, ਮਾਸਟਰ ਕੇਡਰ ਨਾਲ ਸੰਬੰਧਿਤ ਅਧਿਆਪਕਾਂ ਨੂੰ 2•59 ਗੁਣਾਂਕ ਦੇਣ ਸਬੰਧੀ ਅਨਾਮਲੀ ਕਮੇਟੀ ਨੂੰ ਸਿੱਖਿਆ ਵਿਭਾਗ ਪੇ ਤਰੁਟੀ ਨੂੰ ਦਰੁਸਤ ਕਰਨ ਸਬੰਧੀ ਸਿਫਾਰਸ ਭੇਜੇ ਅਤੇ ਮਾਸਟਰ ਕੇਡਰ ਯੂਨੀਅਨ ਨਾਲ ਇਸ ਸਬੰਧੀ ਮੀਟਿੰਗ ਕਰੇ l ਮਾਸਟਰ ਕੇਡਰ ਯੂਨੀਅਨ ਵੱਲੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਪ੍ਰਮੋਟ ਹੋਏ ਲੈਕਚਰਰ ਜਿਨਾਂ ਦੀ ਸਟੇਸ਼ਨ ਚੋਣ ਹੋ ਚੁੱਕੀ ਹੈ ਉਹਨਾਂ ਦੇ ਜਲਦੀ ਤੋਂ ਜਲਦੀ ਆਰਡਰ ਜਾਰੀ ਕੀਤੇ ਜਾਣ l ਇਸ ਸਮੇਂ ਹੋਰਾਂ ਤੋਂ ਇਲਾਵਾ ਜਗਜੀਤ ਸਿੰਘ ਲੁਧਿਆਣਾ, ਹਰਮੰਦਰ ਉੱਪਲ ਨਵਾਂ ਸ਼ਹਿਰ,ਧਰਮਿੰਦਰ ਸਿੰਘ ਫਰੀਦਕੋਟ,ਸੁਖਦੇਵ ਕਾ ਜਲ ਹੁਸ਼ਿਆਰਪੁਰ, ਮਨਜਿੰਦਰ ਸਿੰਘ ਤਰਨ ਤਾਰਨ, ਧਰਮਿੰਦਰ ਗੁਪਤਾ , ਮੋਹਨ ਲਾਲ, ਗੁਰਮੇਜ ਸਿੰਘ ਅੰਮ੍ਰਿਤਸਰ, ਸ਼ਮਸ਼ੇਰ ਸਿੰਘ ਮੋਗਾ, ਇੰਦਰਪਾਲ ਸਿੰਘ, ਵਿਨੇ ਸ਼ਰਮਾ, ਗਗਨਦੀਪ ਸਿੰਘ ਮੋਗਾ, ਰਕੇਸ਼ ਮਹਾਜਨ ਪਠਾਨਕੋਟ,ਮਨਜਿੰਦਰ ਢਿੱਲੋਂ, ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ।

Scroll to Top