**ਪ.ਸ.ਸ.ਫ. ਅਤੇ ਜੀ ਟੀ ਯੂ ਵੱਲੋਂ ਚੋਣ ਅਮਲੇ ਦੀ ਸੁਰੱਖਿਆ,ਖਾਣੇ ਅਤੇ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਕਰਨ ਦੀ ਕੀਤੀ ਮੰਗ**

**ਪ.ਸ.ਸ.ਫ. ਅਤੇ ਜੀ ਟੀ ਯੂ ਵੱਲੋਂ ਚੋਣ ਅਮਲੇ ਦੀ ਸੁਰੱਖਿਆ,ਖਾਣੇ ਅਤੇ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਕਰਨ ਦੀ ਕੀਤੀ ਮੰਗ**ਜਲੰਧਰ:14 ਅਕਤੂਬਰ( ) ਪੰਚਾਇਤਾਂ ਦੀਆਂ 15 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਦੇ ਅਮਲੇ ਦੀ ਸੁਰੱਖਿਆ, ਰਿਹਾਇਸ਼ ਅਤੇ ਖਾਣੇ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ, ਇਸ ਸਬੰਧੀ ਮੁੱਖ ਚੋਣ ਅਫਸਰ ਪੰਜਾਬ ਅਤੇ ਜ਼ਿਲ੍ਹਾ ਜਲੰਧਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਤੋਂ ਮੰਗ ਕਰਦਿਆਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੂਬਾ ਕਮੇਟੀ ਮੈਂਬਰ ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ ਬਿਲਗਾ,ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਜਨਰਲ ਸਕੱਤਰ ਪ੍ਰੇਮ ਖਲਵਾੜਾ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ ਆਦਮਪੁਰ,ਜਨਰਲ ਸਕੱਤਰ ਸੁਖਵਿੰਦਰ ਸਿੰਘ ਮੱਕੜ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈੱਸ ਸਕੱਤਰ ਵੇਦ ਰਾਜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਵਾਂਗ ਹੀ ਪੰਚਾਇਤ ਚੋਣਾਂ ਵਿੱਚ ਲੱਗੇ ਅਮਲੇ ਦੀ ਸੁਰੱਖਿਆ, ਰਿਹਾਇਸ਼ ਅਤੇ 14 ਅਤੇ 15 ਲਈ ਖਾਣੇ ਦੇ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਜਿੱਥੇ ਮੁੱਖ ਦਫ਼ਤਰ ਵਿੱਚ ਚੋਣ ਅਮਲੇ ਨੇ ਪੂਰਾ ਸਮਾਨ ਜਾ ਕੇ ਜਮਾਂ ਕਰਵਾਉਣਾ ਹੁੰਦਾ ਹੈ, ਉੱਥੇ ਵੀ ਚੋਣ ਅਮਲੇ ਦੀ ਗਿਣਤੀ ਅਨੁਸਾਰ ਰਾਤ ਦੇ ਖਾਣੇ ਦੇ ਪ੍ਰਬੰਧ ਵੀ ਸਹੀ ਸਹੀ ਤਰੀਕੇ ਨਾਲ ਕੀਤੇ ਜਾਣ ਕਿਉਂਕਿ ਇਹਨਾਂ ਚੋਣਾਂ ਵਿੱਚ ਗਿਣਤੀ ਕਰਦੇ ਅਤੇ ਨਤੀਜੇ ਦਾ ਐਲਾਨ ਕਰਦੇ ਹੋਏ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਹਨ ਅਤੇ ਆਪਣੇ ਆਪਣੇ ਘਰਾਂ ਤੱਕ ਵੀ ਅੱਧੀ ਰਾਤ ਤੋਂ ਬਾਅਦ ਹੀ ਪੁੱਜਦੇ ਹਨ।ਪੰਚਾਇਤ ਚੋਣਾਂ ਦੇ ਵਿੱਚ ਪਿੰਡਾਂ ਵਿੱਚ ਆਮ ਤੌਰ ‘ਤੇ ਧੜੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਹਰ ਸਮੇਂ ਲੜਾਈ ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ।ਇਸ ਲਈ ਪੋਲਿੰਗ ਦੀ ਪੂਰੀ ਪ੍ਰਕਿਰਿਆ ਦੀ ਵੀਡੀਓ ਗ੍ਰਾਫੀ ਵੀ ਕਰਵਾਈ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਪੰਚਾਇਤ ਚੋਣਾਂ ਦੇ ਨਤੀਜੇ ਵਿਧਾਨ ਸਭਾ ਚੋਣਾਂ ਵਾਂਗ ਹੀ ਬੀ ਡੀ ਪੀ ਓ ਪੱਧਰ ਤੇ ਬਕਸੇ ਇਕੱਠੇ ਕਰਕੇ ਹੋਰ ਵੱਖਰੇ ਸਟਾਫ ਤੋਂ ਗਿਣਤੀ ਕਰਵਾ ਕੇ ਦੋ ਦਿਨ ਬਾਅਦ ਕੱਢੇ ਜਾਣ ਤਾਂ ਜ਼ਿਆਦਾ ਵਧੀਆ ਰਹੇਗਾ, ਇਸ ਨਾਲ ਚੋਣ ਅਮਲੇ ਦੀ ਸੁਰੱਖਿਆ ਵੀ ਸਹੀ ਢੰਗ ਨਾਲ ਹੋ ਸਕਦੀ ਹੈ। ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਾਂਗ ਪੰਚਾਇਤ ਚੋਣਾਂ ਵਿੱਚ ਲੱਗੇ ਸਮੁੱਚੇ ਅਮਲੇ ਨੂੰ ਬਣਦਾ ਮਿਹਨਤਾਨਾ ਮੌਕੇ ‘ਤੇ ਹੀ ਦੇਣਾ ਯਕੀਨੀ ਬਣਾਇਆ ਜਾਵੇ।

Scroll to Top