ਕਿਸਾਨ ਆਗੂ ਡੱਲੇਵਾਲ ਵਲੋਂ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਨ ਦੇ ਦਿੱਤੇ ਬਿਆਨ ਦੀ ਕੀਤੀ ਸਖ਼ਤ ਨਿਖੇਧੀ:

**ਕਿਸਾਨ ਆਗੂ ਡੱਲੇਵਾਲ ਵਲੋਂ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਨ ਦੇ ਦਿੱਤੇ ਬਿਆਨ ਦੀ ਕੀਤੀ ਸਖ਼ਤ ਨਿਖੇਧੀ: ਪਿਆਰਾ ਸਿੰਘ****ਪੈਨਸ਼ਨਰ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਸਾਜ਼ਿਸ਼ੀ ਚੁੱਪ ਵਿਰੁੱਧ ਸੂਬਾਈ ਰੈਲੀ 22 ਅਕਤੂਬਰ ਨੂੰ ਮੋਹਾਲੀ ਵਿਖੇ:ਮਨੋਹਰ ਲਾਲ**ਜਲੰਧਰ:13 ਅਕਤੂਬਰ ( ) ਪੰਜਾਬ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਵਲੋਂ ਮਹੀਨਾ ਵਾਰ ਮੀਟਿੰਗ ਕੀਤੀ ਗਈ।ਜਿਸ ਦੀ ਪ੍ਰਧਾਨਗੀ ਸ.ਪਿਆਰਾ ਸਿੰਘ ਵਲੋਂ ਕੀਤੀ ਗਈ‌ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜ਼ਲੀ ਭੇਂਟ ਹਨ ਕੀਤੀ ਗਈ। ਉਸ ਉਪਰੰਤ ਆਪਣੀਆਂ ਮੰਗਾਂ, ਜੋ ਕਿ ਕਾਫ਼ੀ ਸਮੇਂਂ ਤੋ ਲਟਕ ਰਹੀਆਂ ਹਨ ਅਤੇ ਸਰਕਾਰ ਇਨਾਂ ਸਬੰਧੀ ਮੁਨਕਰ ਹੋਈ ਪਈ ਹੈ ਅਤੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ, ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਮੁਲਾਜਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਬੇਰੁਖੀ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ।ਇਨਾਂ ਮੰਗਾਂ ਸਬੰਧੀ, ਸਾਂਝਾ ਫਰੰਟ ਦੇ ਫੈਸਲੇ ਅਨੁਸਾਰ, ਮੁਹਾਲੀ ਵਿਖੇ 22 ਅਕਤੂਬਰ ਨੂੰ ਵਿਸ਼ਾਲ ਪੈਨਸ਼ਨਰ ਸੂਬਾਈ ਰੈਲੀ ਕੀਤੀ ਜਾਵੇਗੀ‌। ਇਸ ਤੋਂ ਇਲਾਵਾ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵਲੋਂ ਦਿੱਤੇ ਗਏ ਬਿਆਨ, ਕਿ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕੀਤੀ ਜਾਵੇ,ਦੀ ਪੁਰਜ਼ੋਰ ਨਿਖੇਧੀ ਕੀਤੀ ਗਈ॥ ਇਸ ਸਬੰਧੀ ਨਿਖੇਧੀ ਮਤਾ ਵੀ ਪਾਇਆ ਗਿਆ, ਜਿਸ ਦੀ ਸਾਰੇ ਮੈਂਬਰਾਂ ਵਲੋ ਦੋਵੇਂ ਹੱਥ ਖੜ੍ਹੇ ਕਰ ਕੇ ਪਰਵਾਨਗੀ ਦਿਤੀ ਗਈ॥ ਮੀਟਿੰਗ ਵਿਚ ਬਹੁਤ ਸਾਰੇ ਬੁਲਾਰਿਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਟੇਜ਼ ਸਕੱਤਰ ਵਜ਼ੋਂ ਮਾਸਟਰ ਮਨੋਹਰ ਲਾਲ ਵਲੋਂ ਡਿਊਟੀ ਨਿਭਾਈ ਗਈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਬੱਲ, ਜਸਪਾਲ ਸਿੰਘ, ਜੋਗਿੰਦਰ ਸਿੰਘ ਮਕਸੂਦਾਂ, ਗੁਲਸ਼ਨ ਸਿੰਘ, ਰਮੇਸ਼ ਚੰਦਰ, ਐਚ.ਐਸ. ਸੋਹਲ,ਜੋਗਿੰਦਰ ਸਿੰਘ pspcl, ਚਰਨ ਮਸੀਹ, ਬਲਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ।

Scroll to Top