ਚੋਣ ਅਮਲੇ ਦੇ ਭੋਜਨ,ਰਾਤ ਰਹਿਣ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰੇ ਚੋਣ ਕਮਿਸ਼ਨਰ -ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ)

ਚੋਣ ਅਮਲੇ ਦੇ ਭੋਜਨ,ਰਾਤ ਰਹਿਣ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰੇ ਚੋਣ ਕਮਿਸ਼ਨਰ -ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਅੱਜ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਕ) ਦੀ ਵਰਚਉਅਲ ਮੀਟਿੰਗ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਇਸ ਮੀਟਿੰਗ ਦੀ ਵਿੱਚ ਚੋਣਾਂ ਵਿੱਚ ਲੱਗੇ ਸਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵਿਚਾਰਿਆ ਗਿਆ ਅਤੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਗਈ ਕਿ ਚੋਣ ਅਮਲ ਵਿੱਚ ਲੱਗੇ ਮੁਲਾਜ਼ਮਾਂ ਦੀ ਠਹਿਰ ਦਾ ਪ੍ਰਬੰਧ , ਉਹਨਾਂ ਨੂੰ ਭੋਜਨ ਲਾਜਮੀ ਤੌਰ ਤੇ ਮੁਹੱਈਆ ਕਰਵਾਇਆ ਜਾਵੇ। ਅਤੇ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਸੂਬਾ ਪ੍ਰੈੱਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਕਿ ਕਪਲ ਕੇਸ ਵਿੱਚੋਂ ਔਰਤ ਮੁਲਾਜ਼ਮਾਂ ਨੂੰ ਇਸ ਡਿਊਟੀ ਵਿੱਚ ਛੋਟ ਦਿੱਤੀ ਜਾਵੇ। ਚੋਣ ਪ੍ਰਕਿਰਿਆ ਵਿੱਚ ਲੱਗੇ ਅਧਿਆਪਕਾਂ ਨੂੰ ਰਾਤ ਦੀ ਠਹਿਰ ਲਈ ਬਿਸਤਰਾ ਅਤੇ ਰਾਤ ਦਾ ਅਤੇ ਅਗਲੇ ਦਿਨ ਦਾ ਭੋਜਨ ਦਾ ਪ੍ਰਬੰਧ ਸਰਕਾਰ ਵਿਧਾਨ ਸਭਾ ਇਲੈਕਸ਼ਨ ਵਾਂਗ ਕੀਤਾ ਜਾਵੇ। ਚੋਣ ਪ੍ਰਕਿਰਿਆ ਵਿੱਚ ਲੱਗੇ ਸਮੁੱਚੇ ਮੁਲਾਜ਼ਮਾਂ ਦਾ 14 ਅਤੇ 15 ਅਕਤੂਬਰ ਦਾ ਪੰਜਾਹ ਲੱਖ ਦਾ ਬੀਮਾ ਕੀਤਾ ਜਾਵੇ। ਪੰਚਾਇਤ ਚੋਣਾਂ ਵਿੱਚ ਕੰਮ ਬਹੁਤ ਜਿਆਦਾ ਹੁੰਦਾ ਹੈ ਕਿਉਂਕਿ ਇੱਕ ਭਾਗ ਵਿੱਚ ਵੀ ਕਈ ਕਈ ਵਾਰਡ ਹੁੰਦੇ ਹਨ ਇਸ ਕਰਕੇ ਹਰੇਕ ਪੋਲਿੰਗ ਪਾਰਟੀ ਪੰਜ ਮੈਂਬਰਾਂ ਦੀ ਹੀ ਬਣਾਈ ਜਾਵੇ। ਸਮੂਹ ਆਗੂਆਂ ਨੇ ਮੰਗ ਕੀਤੀ ਕਿ ਕਾਊਂਟਿੰਗ ਗਿਣਤੀ ਸਮੇਂ ਵੱਧ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਮੁਹਈਆ ਕਰਵਾਏ ਜਾਣ ਅਤੇ ਉਸ ਵੇਲੇ ਵੈਬ-ਕਾਸਟਿੰਗ ਰਾਹੀਂ ਸੀਸੀਟੀਵੀ ਕੈਮਰਾ ਰਿਕਾਰਡਿੰਗ ਜਰੂਰ ਕਰਵਾਈ ਜਾਵੇ। ਅੱਜ ਦੀ ਇਸ ਮੀਟਿੰਗ ਵਿੱਚ ਉਪਰੋਤਕ ਆਗੂਆਂ ਤੋਂ ਇਲਾਵਾ ਸੁਰਿੰਦਰ ਕੰਬੋਜ, ਸੋਮ ਸਿੰਘ, ਪਰਗਟ ਸਿੰਘ ਜੰਬਰ, ਕੰਵਲਜੀਤ ਸੰਗੋਵਾਲ, ਗੁਰਪ੍ਰੀਤ ਸਿੰਘ ਸੰਧੂ, ਬਿਕਰਮਜੀਤ ਸਿੰਘ ਸ਼ਾਹ, ਜਤਿੰਦਰ ਸਿੰਘ ਸੋਨੀ, ਲਾਲ ਚੰਦ, ਸੁੱਚਾ ਸਿੰਘ ਰੋਪੜ, ਜਗਤਾਰ ਸਿੰਘ ਖਮਾਣੋੰ, ਜਗਦੀਪ ਸਿੰਘ ਜੌਹਲ, ਬਲਵੀਰ ਸਿੰਘ, ਜਰਨੈਲ ਸਿੰਘ ਜੰਡਾਲੀ, ਗੁਰਮੀਤ ਸਿੰਘ ਖਾਲਸਾ, ਰਸ਼ਮਿੰਦਰ ਸੋਨੂ, ਧਰਮਿੰਦਰ ਠਾਕਰੇ, ਕਮਲ ਕੁਮਾਰ ਅਤੇ ਗੁਰੇਕ ਸਿੰਘ ਆਦਿ ਆਗੂ ਹਾਜਰ ਸਨ

Scroll to Top