ਸੈਂਟਰ ਚਾਨਣ ਵਾਲਾ ਅਤੇ ਸੈਂਟਰ ਕਰਨੀ ਖੇੜਾ ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ ਨਿੱਕੇ ਖਿਡਾਰੀਆਂ ਵਿੱਚ ਵੇਖਣ ਨੂੰ ਮਿਲੇ ਵੱਡੇ ਮੁਕਾਬਲੇ

ਸੈਂਟਰ ਚਾਨਣ ਵਾਲਾ ਅਤੇ ਸੈਂਟਰ ਕਰਨੀ ਖੇੜਾ ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ ਨਿੱਕੇ ਖਿਡਾਰੀਆਂ ਵਿੱਚ ਵੇਖਣ ਨੂੰ ਮਿਲੇ ਵੱਡੇ ਮੁਕਾਬਲੇ – ਮਨੋਜ ਧੂੜੀਆ, ਲਵਜੀਤ ਸਿੰਘ ਗਰੇਵਾਲ ਵਿਦਿਆਰਥੀਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-2 ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਸੈਂਟਰ ਚਾਨਣ ਵਾਲਾ ਅਤੇ ਸੈਂਟਰ ਕਰਨੀ ਖ਼ੇੜਾ ਦੀਆਂ‌ ਖੇਡਾਂ ਉਤਸ਼ਾਹ ਪੂਰਵਕ ਹੋਈਆਂ ਸੰਪਨ।ਬੀਪੀਈਓ ਪ੍ਰਮੋਮ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ। ਸੀ ਐਚ ਟੀ ਮਨੋਜ ਧੂੜੀਆ ਅਤੇ ਸੀਐਚਟੀ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀਐੱਚਟੀ ਮਨੋਜ ਧੂੜੀਆ ਅਤੇ ਸੀਐਚਟੀ ਲਵਜੀਤ ਸਿੰਘ ਗਰੇਵਾਲ ਵੱਲੋਂ ਬਾਖੂਬੀ ਕੀਤੀ ਗਈ।ਇਹਨਾਂ ਖੇਡਾਂ ਵਿਚ ਦੋਨਾਂ ਸੈਂਟਰਾਂ ਦੇ ਸਮੂਹ ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ।ਬੀਆਰਸੀ ਸਾਜਣ ਕੁਮਾਰ ਅਤੇ ਅਧਿਆਪਕ ਸੁਰਿੰਦਰ ਕੰਬੋਜ ਵੱਲੋਂ ਉਚੇਚੇ ਤੌਰ ਤੇ ਖੇਡ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਦੀ‌ ਹੌਸਲਾ ਅਫ਼ਜ਼ਾਈ ਕੀਤੀ ਗਈ।ਇਹਨਾਂ ਖੇਡਾਂ ਦੀ ਸਫਲਤਾ ਲਈ ਮੁੱਖ ਪ੍ਰਬੰਧਕ ਸਵੀਕਾਰ ਗਾਂਧੀ,ਰਾਜ ਕੁਮਾਰ ਸੰਧਾ ,ਸੁਖਦੇਵ ਸਿੰਘ, ਇੰਦਰਜੀਤ ਸਿੰਘ,ਸੰਜੀਵ ਅੰਗੀ, ਅਸ਼ਵਨੀ ਖੁੰਗਰ,ਅਮਨ ਬਰਾੜ, ਤਰੁਣ ਕਾਲੜਾ,ਰਾਜਨ ਕੁੱਕੜ,ਇਨਕਲਾਬ ਗਿੱਲ, ਮੁਖਤਿਆਰ ਸਿੰਘ,ਰਮਨ ਗਰੋਵਰ , ਬਲਜੀਤ ਸਿੰਘ, ਗੁਰਦੀਪ ਸਿੰਘ,ਸਾਹਿਲ ਬਾਸਲ ,ਪ੍ਰਮਜੀਤ ਸਿੰਘ,ਕ੍ਰਾਂਤੀ ਦਾਵੜਾ ,ਮੈਡਮ ਰੇਣੂ ਬੱਬਰ,ਮੈਡਮ ਰਮਨਦੀਪ ਕੌਰ,ਮੈਡਮ ਸੈਲਿਕਾ,ਮੈਡਮ ਆਸ਼ੂ,ਮੈਡਮ ਪਵਨੀਤ,ਮੈਡਮ ਨੀਤੂ ਬਾਲਾ,ਮੈਡਮ ਸ਼ਵੇਤਾ,ਮੈਡਮ ਗੁਰਪ੍ਰੀਤ ਕੌਰ,ਮੈਡਮ ਗੁਰਮੀਤ ਕੌਰ,ਮੈਡਮ ਸ਼ੈਲਿਕਾ,ਮੈਡਮ ਨੈਨਸੀ, ਅਧਿਆਪਕ ਸੁਧੀਰ ਪੁਪਨੇਜਾ,ਰਾਜ ਕੁਮਾਰ,ਰਮਨ ਭਠੇਜਾ,ਗੁਰਚਰਨ ਸਿੰਘ ਭੱਟੀ,ਗੌਰਵ ਮਦਾਨ ,ਸੰਜਮ, ਸ਼ਿਵਮ ਰਾਜੀਵ ਚੁੱਘ, ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ।

Scroll to Top