ਟੋਪਾਨ ਸ਼ਪੈਸਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਰੈਲਮਾਜਰਾ ਵਲੋਂ ਮਿਡਲ ਸਕੂਲ ਟੋਰੋਵਾਲ ਵਿਖੇ ਲਾਇਬਰੇਰੀ ਸਥਾਪਿਤ ਕੀਤੀ

ਟੋਪਾਨ ਸ਼ਪੈਸਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਰੈਲਮਾਜਰਾ ਵਲੋਂ ਮਿਡਲ ਸਕੂਲ ਟੋਰੋਵਾਲ ਵਿਖੇ ਲਾਇਬਰੇਰੀ ਸਥਾਪਿਤ ਕੀਤੀਬਲਾਚੌਰ 28 ਸਤੰਬਰ()ਟੋਪਾਨ ਸ਼ਪੈਸਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਰੈਲਮਾਜਰਾ ਵਲੋਂ ਅੰਨਦਿਆ ਫਾਊਂਡੇਸਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਟੋਰਵਾਲ ਵਿਖੇ ਨਵੀਂ ਲਾਈਬਰੇਰੀ ਬਣਾਈ , ਜਿਸ ਦਾ ਉਦਘਟਾਨ ਅੱਜ ਟੋਪਾਨ ਸ਼ਪੈਸਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਰੈਲਮਾਜਰਾ ਵਿਪਿਨ ਕੁਮਾਰ ਐਡਮਿਨ ਮੈਨੇਜਰ ,ਪ੍ਰਦੀਪ ਕੁਮਾਰ ਐਚ. ਆਰ. ਟੀ, ਉਪ ਜਿਲਾ੍ਹ ਸਿੱਖਿਆ ਅਫਸਰ (ਸੈ.ਸਿ) ਅਮਰਜੀਤ ਖਟਕੜ ਅਤੇ ਰਸ਼ਿਮ ਭਟਨਾਗਰ ਡਿਸਟਿਕ ਕੋਆਰਡੀਨੇਟਰ ਅੰਨਦਿਆ ਫਾਊਂਡੇਸਨ(ਅੇਨ.ਜੀ.ਓ) ਦੀ ਮੌਜੂਦਗੀ ਵਿੱਚ ਇਹਨਾਂ ਅਧਿਅਕਾਰੀਆ ਵਲੋਂ ਪਿੰਡ ਦੇ 100 ਸਾਲਾਂ ਬਜੁਰਗ ਰਾਮ ਦਾਸ ਚੇਚੀ ਤੋਂ ਕਰਵਾਇਆ ਗਿਆ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਮਰਜੀਤ ਖਟਕੜ ਨੇ ਟੋਪਾਨ ਸ਼ਪੈਸਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਰੈਲਮਾਜਰਾ ਅਤੇ ਅੰਨਦਿਆ ਫਾਊਂਡੇਸਨ ਨਵੀਂ ਦਿੱਲੀ ਦੇ ਅਧਿਕਾਰੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿੱਦਿਆ ਦਾਨ ਸੱਭ ਤੋਂ ਉੱਤਮ ਦਾਨ ਹੈ ਇਹਨਾਂ ਵਲੋਂ ਜੋ ਸਕੂਲ ਵਿੱਚ ਲਾਇਬਰੇਰੀ ਦਾ ਸੈਟ ਅਪ ਕੀਤਾ ਹੈ ਉ ਹਇੱਕ ਸਲਾਘਾ ਯੋਗ ਕਦਮ ਹੈ ਇਸ ਨਾਲ ਸਾਡੇ ਬੱਚਿਆ ਵਿੱਚ ਕਿਤਾਬਾਂ ਪੜ੍ਹਨ ਦੀ ਰੇਚੀ ਪੈਦਾ ਹੋਵੇਗੀ ਉਹਨਾਂ ਕਿਹਾ ਕਿ ਅੱਜ ਸਮੇਂ ਦੀ ਜਰੂਰਤ ਹ ੈਕਿ ਸਾਡੇ ਬੱਚੇ ਕਿਤਾਬਾਂ ਪੜ੍ਹ ਕੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ।ਇਸ ਮੌਕੇ ਟੋਪਾਨ ਸ਼ਪੈਸਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਰੈਲਮਾਜਰਾ ਦੇ ਅਧਿਕਾਰੀ ਵਿਪਿਨ ਕੁਮਾਰ ,ਪ੍ਰਦੀਪ ਕੁਮਾਰ ਐਚ.ਆਰ.ਟੀ,ਸਾਹਿਲ ਐਚ.ਆਰ.ਟੀ,ਹਿਮਾਨੀ ਐਚ.ਆਰ.ਟੀ,ਉੱਤਮ ਐਚ.ਆਰ.ਟੀ ਅਤੇ ਅੰਨਦਿਆ ਫਾਊਂਡੇਸਨ ਨਵੀਂ ਦਿੱਲੀ ਵਲੋਂ ਡਿਸਟਿਕ ਕੋਆਰਡੀਨੇਟਰ ਰਸ਼ਿਮ ਭਟਨਾਗਰ ਨੇ ਦੱਸਿਆ ਕਿ ਉਹਨਾਂ ਵਲੋਂ ਪੰਜਾਬ ਦੇ ਵੱਖ ਵੱਕ 17 ਸਕੂਲਾਂ ਵਿੱਚ ਲਾਇਬਰੇਰੀਆ ਬਣਾਈਆ ਗਈਆ ਹਨ ਜਿਹਨਾਂ ਦੇ ਨਤੀਜੇ ਬਹੁਤ ਹੀ ਸਾਰਥਿਕ ਆ ਰਹੇ ਹਨ ਇਹਨਾਂ ਤੋਂ ਇਲਾਵਾ ਟੋਪਾਨ ਸ਼ਪੈਸਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਰੈਲਮਾਜਰਾ ਵਲੋਂ ਸਕੂਲਾਂ ਅਤੇ ਸਿਹਤ ਸੰਸ਼ਥਾਵਾਂ ਵਿੱਚ ਸਮਾਜ ਭਲਾਈ ਦੀਆ ਸਕੀਮਾਂ ਚਲਾ ਕੇ ਲੋਕ ਭਲਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸਕੂਲ ਅਤੇ ਨਗਰ ਨਿਵਾਸੀਆਂ ਵਲੋਂ ਕੰਪਨੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆ ਦਾ ਸਨਮਾਨ ਵੀ ਕੀਤਾ ਗਿਆ। ।ਇਸ ਟੀਮ ਦਾ ਸਕੂਲ ਪਹੁੰਚਣ ਤੇ ਨਗਰ ਨਿਵਾਸੀਆ ਅਤੇ ਅਤੇ ਸਮੂਹ ਸਟਾਫ ਨੇ ਜੋਰਦਾਰ ਸਵਾਗਤ ਕੀਤਾ।ਟੀਮ ਨੇ ਅਕਾਦਮਿਕ ਬਲਾਕ ਅਤੇ ਆਰਟ ਰੂਮ ਆਦਿ ਦਾ ਦੌਰਾ ਕੀਤਾ ।ਇਸ ਮੌਕੇ ਕੰਪਨੀ ਦੀ ਟੀਮ ਵਲੋਂ ਸਕੂਲ ਸਟਾਫ ਅਤੇ ਨਗਰ ਨਿਵਾਸੀਆ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅੱਗੇ ਤੋਂ ਵੀ ਸਕੂਲ ਵਿੱਚ ਆੁਉਂਦੇ ਰਹਿਣਗੇ ਅਤੇ ਸਕੂਲ ਅਤੇ ਬੱਚਿਆ ਦੀ ਭਲਾਈ ਵਲੋਂ ਕੰਪਨੀ ਵਲੋਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ।ਇਸ ਮੌਕੇ ਰਸ਼ਿਮ ਭਟਨਾਗਰ ਡਿਸਟਿਕ ਕੋਆਰਡੀਨੇਟਰ ਅੰਨਦਿਆ ਫਾਊਂਡੇਸਨ(ਅੇਨ.ਜੀ.ਓ) ਵਲੋਂ ਸਕੂਲ ਸਟਾਫ ਨੂੰ ਇੱਕ ਵਿਸ਼ੇਸ ਸ਼ੈਸਨ ਲਾ ਕੇ ਟਰੇਨਿੰਗ ਵੀ ਦਿੱਤੀ। ਇਸ ਮੌਕੇ ਲਖਵੀਰ ਸਿੰਘ ਮੁੱਖ ਅੀਧਆਪਕ,ਹਰਪਾਲ ਚੰਦ ਸਰਪੰਚ,ਚੌਧਰੀ ਰਾਮ ਦਾਸ ਚੇਚੀ, ਚੌਧਰੀ ਆਤਮਾ ਰਾਮ ਟੋਰੋਵਾਲ,ਅੰਮ੍ਰਿਤਪਾਲ ਰਿਟਾ. ਅੰਡਰ ਸੈਕਟਰੀ ਪੰਜਾਬ ਵਿਧਾਨ ਸਭਾ,ਰਾਮ ਪਾਲ ਰਿਟਾ, ਰੇਂਜ ਅਫਸਰ, ਪ੍ਰਿੰਸੀਪਲ ਸਰਵਣ ਕੁਮਾਰ,ਹਰਮੇਸ ਲਾਲ ਸੈਂਟਰ ਹੈਡ ਟੀਚਰ,ਨਿਰਮਲ ਸਿੰਘ ਹੱਕਲਾ ਸਕੂਲ ਇੰਚਾਰਜ,ਅਨੁਰਾਧਾ ਹੱਕਲਾ,, ਸਵੀਟੀ,ਸੋਨੀਆ ਰਾਣੀ,ਹਰਦੀਪ ਕੌਰ ਆਦਿ ਸਮੇਤ ਸਮੂਹ ਸਟਾਫ ਹਾਜਰ ਸੀ।

Scroll to Top