ਚੌਣਾਂ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਆਪਕ ਜਥੇਬੰਦੀਆਂ ਦੇ ਵਫਦ ਨੇ ਏਡੀਸੀ ਡੀ ਨੂੰ ਦਿੱਤਾ ਮੰਗ ਪੱਤਰ
ਫਾਜ਼ਿਲਕਾ ਦੀਆਂ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਵਫਦ ਵੱਲੋਂ ਚੌਣਾਂ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਏਡੀਸੀ ਡੀ ਸੁਭਾਸ਼ ਚੰਦਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਦਲਜੀਤ ਸਿੰਘ ਸੱਭਰਵਾਲ, ਦੁਪਿੰਦਰ ਢਿੱਲੋਂ,ਕਲਦੀਪ ਸਿੰਘ ਸੱਭਰਵਾਲ, ਬਲਵਿੰਦਰ ਸਿੰਘ ਅਤੇ ਇਨਕਲਾਬ ਗਿੱਲ ਨੇ ਦੱਸਿਆ ਕਿ ਆ ਰਹੀਆਂ ਸਰਪੰਚੀ ਚੋਣਾਂ ਸਬੰਧੀ ਵੱਖ ਵੱਖ ਮੰਗਾਂ ਤੇ ਵਿਚਾਰ ਚਰਚਾ ਹੋਈ।ਇਸ ਦੌਰਾਨ ਵਫਦ ਵੱਲੋਂ ਮੰਗ ਕੀਤੀ ਗਈ ਕਿ ਗੰਭੀਰ ਬਿਮਾਰੀ ਤੋਂ ਪੀੜਿਤ ਕਰਮਚਾਰੀਆਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ
ਛੋਟੇ ਬੱਚਿਆਂ ਦੀਆਂ ਮੁਲਾਜਮ ਮਾਵਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ ।
ਕਰਮਚਾਰੀਆਂ ਦੀਆਂ ਡਿਊਟੀਆਂ ਉਹਨਾਂ ਦੇ ਬਲਾਕਾਂ ਵਿੱਚ ਲਗਾਈ ਜਾਵੇ । ਜੋ ਚੋਣ ਅਮਲਾ ਪਹਿਲਾਂ ਹੀ ਚੋਣ ਡਿਊਟੀਆਂ ਨਿਭਾ ਰਹੇ ਹਨ ਉਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚੋਂ ਇੱਕ ਜਾਣੇ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਸਰਪੰਚੀ ਚੋਣਾਂ ਪਿੰਡਾਂ ਵਿੱਚ ਹੁੰਦੀਆਂ ਹਨ ਇਸ ਲਈ ਪਿੰਡਾਂ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਵੋਟ ਦਾ ਅਧਿਕਾਰ ਵਰਤਣ ਲਈ ਉਹਨਾਂ ਕਰਮਚਾਰੀਆਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ ਜਾਂ ਪੋਸਟਰ ਬੈਲਟ ਪੇਪਰ ਜਾਰੀ ਕੀਤਾ ਜਾਵੇ।
ਵੋਟਾਂ ਦੀ ਗਿਣਤੀ ਬਲਾਕ ਪੱਧਰ ਤੇ ਕਰਵਾ ਕੇ ਨਤੀਜਾ ਜਾਰੀ ਕੀਤਾ ਜਾਵੇ।
ਵੱਖ-ਵੱਖ ਸਕੀਮਾਂ ਤਹਿਤ ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮ ਲੈਣੇ ਬੰਦ ਕੀਤੇ ਜਾਣ। ਬੀ ਐਲ ਓ ਦੀ ਇਲੈਕਸ਼ਨ ਡਿਊਟੀ ਆਪਣੇ ਬੂਥ ਤੇ ਹੀ ਲਗਾਈ ਜਾਵੇ। ਅਧਿਆਪਕ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਆਪ ਜੀ ਦੇ ਦਫਤਰਾਂ ਵੱਲੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਅਧੀਨ ਸਰਵੇ ਕਰਨ ਦੇ ਲਈ ਸਕੂਲ ਦੇ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ ਇਸ ਤੋਂ ਅਧਿਆਪਕ ਨੂੰ ਛੋਟ ਦਿੱਤੀ ਜਾਵੇ ਤਾਂ ਜ਼ੋ ਪੇਪਰਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਹਨਾਂ ਵੱਲੋਂ ਬਹੁਤ ਸਾਰੀਆਂ ਮੰਗਾਂ ਤੇ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਹਰ ਸੰਭਵ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਇਸ ਮੌਕੇ ਮਾਸਟਰ ਕਾਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ,ਕੁਲਦੀਪ ਸਿੰਘ ਸੱਭਰਵਾਲ ਪ੍ਰਧਾਨ ਈ ਟੀ ਟੀ ਯੂਨੀਅਨ, ਦਪਿੰਦਰ ਢਿਲੋਂ ਬੀ ਐੱਡ ਫਰੰਟ, ਇਨਕਲਾਬ ਗਿੱਲ ਈ ਟੀ ਟੀ ਟੈੱਟ ਪਾਸ, ਅਮਨ ਬਰਾੜ, ਮਲਕੀਤ ਸਿੰਘ ਵਿਕਾਸ ਪਰਮਜੀਤ ਸਿੰਘ ਵਿਕਾਸ ਕੰਬੋਜ, ਸੁਖਜਿੰਦਰ ਸਿੰਘ ਸਿੱਧੂ ,ਜਸਵਿੰਦਰ ਸਿੰਘ , ਸੁਨੀਲ ਗਾਂਧੀ ਤੇ ਹੋਰ ਸਾਥੀ ਹਾਜ਼ਰ ਸਨ।