ਬਲਾਕ ਅਬੋਹਰ -2 ਦੇ ਅਧਿਆਪਕਾਂ ਦਾ ਕੰਪੀਟੈਂਨਸੀ ਇੰਨਹਾਸਮੈਂਟ ਪ੍ਰੋਗਰਾਮ (CEP) ਸਬੰਧੀ ਸੈਮੀਨਾਰ ਦਾ ਆਯੋਜਨ

ਬਲਾਕ ਅਬੋਹਰ -2 ਦੇ ਅਧਿਆਪਕਾਂ ਦਾ ਕੰਪੀਟੈਂਨਸੀ ਇੰਨਹਾਸਮੈਂਟ ਪ੍ਰੋਗਰਾਮ (CEP) ਸਬੰਧੀ ਸੈਮੀਨਾਰ ਦਾ ਆਯੋਜਨਟ੍ਰੇਨਿੰਗ ਕਰੇਗੀ ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ-ਬੀਪੀਈਓ ਭਾਲਾ ਰਾਮ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਪ੍ਰੇਰਨਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਬੋਹਰ -2 ਭਾਲਾ ਰਾਮ ਦੀ ਅਗਵਾਈ ਵਿੱਚ ਬਲਾਕ ਅਬੋਹਰ 2 ਦੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਦਾ ਇੱਕ ਰੋਜ਼ਾ ਸੈਮੀਨਾਰ ਸਕੂਲ ਨੰ 1 ਅਬੋਹਰ ਵਿਖੇ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਭਾਲਾ ਰਾਮ ਨੇ ਦੱਸਿਆ ਇਸ ਵਿਸ਼ੇਸ਼ ਸੈਮੀਨਾਰ ਦਾ ਮੁੱਖ ਵਿਸ਼ਾ ਕੰਪੀਟੈੰਸੀ ਇੰਨਹਾਂਸਮੈੰਟ ਪ੍ਰੋਗਰਾਮ (CEP) ਰਿਹਾ। ਸੈਮੀਨਾਰ ਵਿੱਚ ਵੱਖ-ਵੱਖ ਪਾਠਕ੍ਰਮਾਂ ਅਤੇ ਨਵੇਂ ਸਿਖਲਾਈ ਤਰੀਕਿਆਂ ‘ਤੇ ਚਰਚਾ ਕੀਤੀ ਗਈ।ਇਸ ਸੈਮੀਨਾਰ ਵਿੱਚ ਮੁੱਖ ਤੌਰ ‘ਤੇ ਮਹਾਂਵੀਰ ਟਾਕ ਸੀ ਐਚ ਟੀ ਸੈਮੀਨਾਰ ਇੰਚਾਰਜ,ਬਲਾਕ ਰਿਸੋਰਸ ਪ੍ਰਸਨ ਲਲਿਤ ਮਦਾਨ,,ਰਿਸੋਰਸਪ੍ਰਸਨ ਸ੍ਰੀ ਸੀਤਾ ਰਾਮ ਇੰਦਰ ਮੋਹਨ, ਗੁਰਮੀਤ ਸਿੰਘ, ਚੋਥਮਲ ਅਤੇ ਦਿਨੇਸ਼ ਅਰੋੜਾ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਰਿਸੋਰਸ ਪ੍ਰਸਨ ਦੁਆਰਾ ਵੱਖ ਵੱਖ ਸਿਖਣ ਵਿਧੀਆ ਅਤੇ ਸਿੱਖਿਆ ਵਿੱਚ ਆਧੁਨਿਕ ਸਾਧਨਾਂ ਦੀ ਵਰਤੋਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਸੈਮੀਨਾਰ ਵਿੱਚ ਬਲਾਕ ਅਬੋਹਰ 2 ਦੇ ਵੱਖ ਵੱਖ ਮੁੱਖ ਅਧਿਆਪਕ ਅਤੇ ਸਕੂਲੀ ਸਟਾਫ ਨੇ ਭਾਗ ਲਿਆ। ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਵੀਆਂ ਸਿੱਖਣ ਤਕਨੀਕਾਂ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ ਗਿਆ।ਸੈਮੀਨਾਰ ਦਾ ਉਦੇਸ਼ ਸਿੱਖਣ ਤੇ ਸਿਖਾਉਣ ਦੇ ਸਾਧਨਾਂ ਵਿੱਚ ਸੁਧਾਰ ਲਿਆਉਣ ਅਤੇ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਮੁਤਾਬਕ ਸਿਖਲਾਈ ਦੇਣ ਲਈ ਉਤਸਾਹਿਤ ਕਰਨਾ ਸੀ।

Scroll to Top