ਬਲਾਕ ਫਾਜ਼ਿਲਕਾ 2 ਦੇ ਅਧਿਆਪਕਾਂ ਦਾ ਕੰਪੀਟੈਂਨਸੀ ਇੰਨਹਾਸਮੈਂਟ ਪ੍ਰੋਗਰਾਮ (CEP) ਸਬੰਧੀ ਸੈਮੀਨਾਰ ਦਾ ਆਯੋਜਨ

ਬਲਾਕ ਫਾਜ਼ਿਲਕਾ 2 ਦੇ ਅਧਿਆਪਕਾਂ ਦਾ ਕੰਪੀਟੈਂਨਸੀ ਇੰਨਹਾਸਮੈਂਟ ਪ੍ਰੋਗਰਾਮ (CEP) ਸਬੰਧੀ ਸੈਮੀਨਾਰ ਦਾ ਆਯੋਜਨਟ੍ਰੇਨਿੰਗ ਕਰੇਗੀ ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ-ਬੀਪੀਈਓ ਪ੍ਰਮੋਦ ਕੁਮਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਪ੍ਰੇਰਨਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 2 ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਬਲਾਕ ਫਾਜਿਲਕਾ 2 ਦੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਦਾ ਇੱਕ ਰੋਜ਼ਾ ਸੈਮੀਨਾਰ ਸਕੂਲ ਨੰ 3 ਵਿਖੇ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਪ੍ਰਮੋਦ ਕੁਮਾਰ ਨੇ ਦੱਸਿਆ ਇਸ ਵਿਸ਼ੇਸ਼ ਸੈਮੀਨਾਰ ਦਾ ਮੁੱਖ ਵਿਸ਼ਾ ਕੰਪੀਟੈੰਸੀ ਇੰਨਹਾਂਸਮੈੰਟ ਪ੍ਰੋਗਰਾਮ (CEP) ਰਿਹਾ। ਸੈਮੀਨਾਰ ਵਿੱਚ ਵੱਖ-ਵੱਖ ਪਾਠਕ੍ਰਮਾਂ ਅਤੇ ਨਵੇਂ ਸਿਖਲਾਈ ਤਰੀਕਿਆਂ ‘ਤੇ ਚਰਚਾ ਕੀਤੀ ਗਈ।ਇਸ ਸੈਮੀਨਾਰ ਵਿੱਚ ਮੁੱਖ ਤੌਰ ‘ਤੇ ਬਲਾਕ ਰਿਸੋਰਸ ਪ੍ਰਸਨ ਸੰਦੀਪ ਗੁੰਬਰ,ਸਾਜਨ ਕੁਮਾਰ,ਰਿਸੋਰਸ ਪ੍ਰਸਨ ਸੁਮਿਤ ਜੁਨੇਜਾ ਅਤੇ ਮੈਡਮ ਨੀਤੂ ਅਰੋੜਾ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਰਿਸੋਰਸ ਪ੍ਰਸਨ ਦੁਆਰਾ ਵੱਖ ਵੱਖ ਸਿਖਣ ਵਿਧੀਆ ਅਤੇ ਸਿੱਖਿਆ ਵਿੱਚ ਆਧੁਨਿਕ ਸਾਧਨਾਂ ਦੀ ਵਰਤੋਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਸੈਮੀਨਾਰ ਵਿੱਚ ਬਲਾਕ ਫਾਜ਼ਿਲਕਾ 2 ਦੇ ਵੱਖ ਵੱਖ ਮੁੱਖ ਅਧਿਆਪਕ ਅਤੇ ਸਕੂਲੀ ਸਟਾਫ ਨੇ ਭਾਗ ਲਿਆ। ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਵੀਆਂ ਸਿੱਖਣ ਤਕਨੀਕਾਂ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ ਗਿਆ।ਸੈਮੀਨਾਰ ਦਾ ਉਦੇਸ਼ ਸਿੱਖਣ ਤੇ ਸਿਖਾਉਣ ਦੇ ਸਾਧਨਾਂ ਵਿੱਚ ਸੁਧਾਰ ਲਿਆਉਣ ਅਤੇ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਮੁਤਾਬਕ ਸਿਖਲਾਈ ਦੇਣ ਲਈ ਉਤਸਾਹਿਤ ਕਰਨਾ ਸੀ।

Scroll to Top