ਜਿਲਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਬੀ.ਪੀ.ਈ.ਓ ਖੰਨਾ 2 ਦੇ ਅਧਿਆਪਕਾਂ ਦਾ CEP ਸਬੰਧੀ ਸੈਮੀਨਾਰ ਦਾ ਆਯੋਜਨ।
ਖੰਨਾ, 25 ਸਤੰਬਰ 2024: ਬੀ.ਪੀ.ਈ.ਓ (ਬਲਾਕ ਪ੍ਰਾਇਮਰੀ ਏਜੂਕੇਸ਼ਨ ਆਫੀਸਰ) ਖੰਨਾ 2 ਦੇ ਰਣਜੋਧ ਸਿੰਘ ਦੀ ਅਗਵਾਈ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸੈਮੀਨਾਰ ਦਾ ਮੁੱਖ ਵਿਸ਼ਾ ਕੰਪੀਟੈੰਸੀ ਏਨਹਾਂਸਮੈੰਟ ਪ੍ਰੋਗਰਾਮ (CEP) ਰਿਹਾ। ਸੈਮੀਨਾਰ ਵਿੱਚ ਵੱਖ-ਵੱਖ ਪਾਠਕ੍ਰਮਾਂ ਅਤੇ ਨਵੇਂ ਸਿਖਲਾਈ ਤਰੀਕਿਆਂ ‘ਤੇ ਚਰਚਾ ਕੀਤੀ ਗਈ।ਇਸ ਸੈਮੀਨਾਰ ਵਿੱਚ ਮੁੱਖ ਤੌਰ ‘ਤੇ ਰਿਸੋਰਸ ਪ੍ਰਸਨ ਸੁਖਦੇਵ ਸਿੰਘ ਬੈਨੀਪਾਲ, ਰੁਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਸੈਮੀਨਾਰ ਵਿੱਚ ਬਲਾਕ ਖੰਨਾ 2 ਦੇ ਵੱਖ ਵੱਖ ਮੁੱਖ ਅਧਿਆਪਕ ਅਤੇ ਸਕੂਲੀ ਸਟਾਫ ਨੇ ਭਾਗ ਲਿਆ। ਸਾਰੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਵੀਆਂ ਸਿੱਖਣ ਤਕਨੀਕਾਂ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ ਗਿਆ।ਸੈਮੀਨਾਰ ਦਾ ਉਦੇਸ਼ ਸਿੱਖਣ ਤੇ ਸਿਖਾਉਣ ਦੇ ਸਾਧਨਾਂ ਵਿੱਚ ਸੁਧਾਰ ਲਿਆਉਣ ਅਤੇ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਮੁਤਾਬਕ ਸਿਖਲਾਈ ਦੇਣ ਲਈ ਉਤਸਾਹਿਤ ਕਰਨਾ ਸੀ।