ਮੁੱਖ ਮੰਤਰੀ ਸਰਕਾਰੀ ਸਕੂਲਾਂ ਨੂੰ ਭੰਡਣਾ ਬੰਦ ਕਰਨਸਰਕਾਰੀ ਸਕੂਲਾਂ ਨੂੰ ਫੇਲ ਕਰਨ ਲਈ ਸਰਕਾਰੀ ਨੀਤੀਆਂ ਜਿੰਮੇਵਾਰ (ਨਵਪ੍ਰੀਤ ਸਿੰਘ ਬੱਲੀ)

ਮੁੱਖ ਮੰਤਰੀ ਸਰਕਾਰੀ ਸਕੂਲਾਂ ਨੂੰ ਭੰਡਣਾ ਬੰਦ ਕਰਨ
ਸਰਕਾਰੀ ਸਕੂਲਾਂ ਨੂੰ ਫੇਲ ਕਰਨ ਲਈ ਸਰਕਾਰੀ ਨੀਤੀਆਂ ਜਿੰਮੇਵਾਰ (ਨਵਪ੍ਰੀਤ ਸਿੰਘ ਬੱਲੀ)

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਮੀਟਿੰਗ ਕਰਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਥਾਂ ਸਰਕਾਰੀ ਸਕੂਲਾਂ ਨੂੰ ਮਜ਼ਾਕ ਦਾ ਪਾਤਰ ਬਣਾਉਣ ਵਾਲੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਕੂਲੀ ਸਿੱਖਿਆ ਵਿੱਚ ਇਹ ਸਰਕਾਰ ਨਿਰੰਤਰ ਬੇਲੋੜੇ ਪਰਿਵਰਤਨ ਕਰ ਰਹੀ ਹੈ। ਬੱਚਿਆਂ ਨੂੰ ਸਿਲੇਬਸ ਤੋਂ ਦੂਰ ਕਰ ਕੇ ਅਧਿਆਪਕ /ਵਿਦਿਆਰਥੀਆਂ ਨੂੰ ਪਹਿਲਾਂ ਮਿਸ਼ਨ ਸਮਰੱਥ ਵਿੱਚ ਉਲਝਾਈ ਰੱਖਿਆ ਅਤੇ ਹੁਣ ਕੰਪੀਟੈਨਸੀ ਐਨਹਾਂਸਮੈਂਟ ਪ੍ਰੋਗਰਾਮ ਵਿੱਚ ਸੀਈਪੀ ਤਹਿਤ ਸਾਰੇ ਸਿਲੇਬਸ ਵਿੱਚੋਂ ਪੇਪਰ ਲਿਆ ਜਾ ਰਿਹਾ ਹੈ ਜਦ ਕਿ ਬੱਚਿਆਂ ਨੂੰ ਅਜੇ ਤੱਕ ਚੌਥਾ ਹਿੱਸਾ ਵੀ ਸਿਲੇਬਸ ਨਹੀਂ ਕਰਵਾਇਆ ਜਾ ਸਕਿਆ । ਇਸ ਤਰ੍ਹਾਂ ਦੇ ਕਾਰਜਾਂ ਤਹਿਤ ਅਧਿਆਪਕਾਂ ਨੂੰ ਪੇਪਰਾਂ ਨੂੰ ਚੈੱਕ ਕਰਕੇ ਨੰਬਰ ਅਤੇ ਹੋਰ ਡਾਕਾਂ ਆਨਲਾਈਨ ਚੜਾਉਣ ਅਤੇ ਗੈਰ ਵਿਦਿਅਕ ਕੰਮਾਂ ਵਿੱਚ ਉਲਝਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਿਲੇਬਸ ਤੋਂ ਦੂਰੀ ਬਣਾਈ ਜਾ ਰਹੀ ਹੈ । ਪ੍ਰਾਈਵੇਟ ਸਕੂਲ ਸਿਲੇਬਸ ਪੜ੍ਹਾ ਕੇ ਬੱਚਿਆਂ ਦੇ ਪੇਪਰ ਲੈ ਰਹੇ ਹਨ, ਉਸ ਸਮੇਂ ਸਰਕਾਰੀ ਅਧਿਆਪਕ ਘਰ ਘਰ ਵੋਟਾਂ ਬਣਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਨਿਊਜ ਚੈਨਲ ਨੂੰ ਇੰਟਰਵਿਊ ਦੌਰਾਨ ਜੋ ਸਰਕਾਰੀ ਸਕੂਲਾਂ ਬਾਰੇ ਬਿਆਨ ਦੇ ਰਹੇ ਹਨ, ਉਹ ਰਾਜ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਅਤੇ ਉਹਨਾਂ ਦਾ ਇਹ ਬਿਆਨ ਕਿ ਬੱਚੇ ਸਰਕਾਰੀ ਸਕੂਲਾਂ ਵਿੱਚੋਂ ਭੱਜਦੇ ਹਨ ਆਦਿ ਵਗੈਰਾ ਵਗੈਰਾ ਬਹੁਤ ਹੀ ਨਿੰਦਨਯੋਗ ਬਿਆਨ ਹੈ । ਮੁੱਖ ਮੰਤਰੀ ਸਾਹਬ ਨੂੰ ਸਰਕਾਰੀ ਸਕੂਲਾਂ ਬਾਰੇ ਇਸ ਤਰ੍ਹਾਂ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ । ਉਪਰੋਕਤ ਬਿਆਨ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਨੂੰ ਘਟੀਆ ਪੱਧਰ ਵੱਲ ਪ੍ਰਚਾਰਦਾ ਹੈ ਅਤੇ ਇਸ ਤਰ੍ਹਾਂ ਦੇ ਬਿਆਨ ਪ੍ਰਾਈਵੇਟ ਸਕੂਲਾਂ ਨੂੰ ਉਤਸ਼ਾਹਿਤ ਕਰਨਗੇ। ਸਰਕਾਰੀ ਸਕੂਲ ਜਿੱਥੇ ਪਹਿਲਾਂ ਹੀ ਘੱਟ ਅਧਿਆਪਕਾਂ ਅਤੇ ਘੱਟ ਬੱਚਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਉੱਥੇ ਇਸ ਤਰ੍ਹਾਂ ਦਾ ਬਿਆਨ ਲੋਕਾਂ ਵਿੱਚੋਂ ਸਰਕਾਰੀ ਸਕੂਲਾਂ ਦੀ ਸਾਖ ਨੂੰ ਹੋਰ ਘਟਾਵੇਗਾ। ਇਕ ਅਧਿਆਪਕ ਦੋ-ਦੋ , ਤਿੰਨ -ਤਿੰਨ ਸਬਜੈਕਟ ਪੜ੍ਹਾ ਰਿਹਾ ਹੈ। ਡਰਾਇੰਗ ਟੀਚਰ ਹਿੰਦੀ ਪੜ੍ਹਾ ਰਿਹਾ ਹੈ ਤੇ ਪੰਜਾਬੀ ਅਧਿਆਪਕ ਸਕੂਲਾਂ ਵਿੱਚ ਆਪਣੇ ਸਬਜੈਕਟ ਦੇ ਨਾਲ ਨਾਲ ਸਾਇੰਸ ਵੀ ਕਰਵਾ ਰਿਹਾ ਹੈ। ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਇਕ ਹੀ ਅਧਿਆਪਕ ਅੱਠ ਜਮਾਤਾਂ ਨੂੰ ਪੜ੍ਹਾਈ ਰਿਹਾ ਹੈ ਤੇ ਨਾਲ ਖੇਡਾਂ ਦੀ ਤਿਆਰੀ ਵੀ ਕਰਵਾ ਰਿਹਾ ਹੈ। ਅਧਿਆਪਕਾਂ ਦੀਆਂ ਸੈੰਕੜੇ ਪੋਸਟਾਂ ਖਾਲੀ ਪਈਆਂ ਹਨ। ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਪਰ ਸਰਕਾਰ ਨੌਕਰੀ ਦੇਣ ਦੀ ਬਜਾਏ ਲਾਠੀਚਾਰਜ ਕਰ ਰਹੀ ਹੈ ਤੇ ਮੁੱਖ ਮੰਤਰੀ ਸਾਹਬ ਸਰਕਾਰੀ ਸਕੂਲਾਂ ਦਾ ਮਜਾਕ ਬਣਾ ਰਹੇ ਹਨ। ਗੌਰਮਿੰਟ ਟੀਚਰਜ ਯੂਨੀਅਨ (ਵਿਗਿਆਨਿਕ) ਪੰਜਾਬ ਮੁੱਖ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਬਾਰੇ ਨਿਊਜ਼ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਦਿੱਤੇ ਬਿਆਨ ਦੀ ਨਿਖੇਧੀ ਕਰਦੀ ਹੈ, ਬਿਆਨ ਵਾਪਸ ਲੈਣ ਦੀ ਮੰਗ ਕਰਦੀ ਹੈ। ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਪੋਸਟਾਂ ਰੈਗੂਲਰ ਤੌਰ ਤੇ ਭਰਨ ਦੀ ਮੰਗ ਕਰਦੀ ਹੈ। ਇਸ ਮੌਕੇ ਸੋਮ ਸਿੰਘ ਗੁਰਦਾਸਪੁਰ, ਕੰਵਲਜੀਤ ਸੰਗੋਵਾਲ, ਗੁਰਜੀਤ ਸਿੰਘ ਮੋਹਾਲੀ, ਜਤਿੰਦਰ ਸਿੰਘ ਸੋਨੀ, ਪਰਗਟ ਸਿੰਘ ਜੰਬਰ, ਸੁੱਚਾ ਸਿੰਘ ਚਾਹਲ, ਲਾਲ ਚੰਦ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ ਖਮਾਣੋੰ , ਜਰਨੈਲ ਸਿੰਘ ਜੰਡਾਲੀ ਤੇ ਹੋਰ ਅਧਿਆਪਕ ਆਗੂ ਮੌਜੂਦ ਸਨ।

Scroll to Top