ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ ਅਤੇ ਚਿੰਤਾਵਾਂ ਵਿਸ਼ੇ ਤੇ ਸੈਮੀਨਾਰ ਅਤੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ

ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ ਅਤੇ ਚਿੰਤਾਵਾਂ ਵਿਸ਼ੇ ਤੇ ਸੈਮੀਨਾਰ ਅਤੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ

ਸਹਸ ਢਕਾਨਸੂ ਕਲਾਂ ਵਿਖੇ ਬਲਾਕ ਰਾਜਪੁਰਾ-2 ਦੇ ਮੁਕਾਬਲਿਆਂ ਵਿੱਚ ਬੱਚਿਆਂ ਨੇ ਲਿਖਤੀ ਅਤੇ ਮੌਖਿਕ ਮੁਕਾਬਲਿਆਂ ਵਿੱਚ ਹੁਨਰ ਦਿਖਾਇਆ

ਮੁਕਾਬਲੇ ਵਿੱਚ ਪਹਿਲਾ ਸਥਾਨ ਸਹਸ ਢਕਾਨਸੂ ਕਲਾਂ ਦੀ ਲਿਸ਼ਿਕਾ, ਦੂਜਾ ਸਥਾਨ ਸ ਕੋ ਐਡ ਸਸਸ ਐਨਟੀਸੀ ਦੇ ਲਵ ਅਤੇ ਤੀਜਾ ਸਥਾਨ ਸਹਸ ਮਿਰਜਾਪੁਰ ਦੀ ਅਮਨਦੀਪ ਕੌਰ ਨੇ ਪ੍ਰਾਪਤ ਕੀਤਾ

ਰਾਜਪੁਰਾ 17 ਸਤੰਬਰ ( )
ਦਫਤਰ ਡਾਇਰੈਕਟਰ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਡਾ: ਰਵਿੰਦਰਪਾਲ ਸਿੰਘ ਦੀ ਅਗਵਾਈ ਅਤੇ ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਦੇ ਏਅਰ ਕੰਡੀਸ਼ਨਡ ਕੰਪਿਊਟਰ ਲੈਬ ਵਿਖੇ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਸੰਭਾਵਨਾਵਾਂ ਅਤੇ ਚਿੰਤਾਵਾਂ ਵਿਸ਼ੇ ਤੇ ਬਲਾਕ ਪੱਧਰੀ ਸੈਮੀਨਾਰ ਅਤੇ ਮੁਕਾਬਲੇ ਆਯੋਜਿਤ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਬਲਾਕ ਰਾਜਪੁਰਾ-2 ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਗਾਇਡ ਅਧਿਆਪਕਾਂ ਨੇ ਭਾਗ ਲਿਆ। ਸਕੂਲ ਮੁਖੀ ਰਾਜੀਵ ਕੁਮਾਰ ਡੀ.ਐੱਸ.ਐੱਮ ਨੇ ਸਮੂਹ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ।ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਡਾ: ਨਵਜੋਤ ਕੌਰ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਪੰਜਾਬੀ ਯੁਨੀਵਰਸਿਟੀ, ਪਟਿਆਲਾ ਪਹੁੰਚੇ। ਡਾ: ਨਵਜੋਤ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਿੱਖਿਆ ਨੂੰ ਉੱਚ ਪੱਧਰ ਤੇ ਪ੍ਰਾਪਤ ਕਰਨ ਲਈ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਡਾ: ਨਵਜੋਤ ਕੌਰ ਨੇ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਸਿਖਾਉਣ ਲਈ ਉਪਲਬਧ ਸਹਾਇਕ ਸਮੱਗਰੀ, ਕੰਪਿਊਟਰ ਦੀ ਏਸੀ ਲੈਬ ਅਤੇ ਮਿਆਰੀ ਸੰਰਚਨਾਤਮਕ ਸਹੂਲਤਾਂ ਦੀ ਸਰਾਹਨਾ ਕੀਤੀ। ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ ਹੈੱਡ ਮਾਸਟਰ ਕਮ ਡੀ.ਐੱਸ.ਐੱਮ ਪਟਿਆਲਾ ਅਤੇ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ-2 ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਹਰੇਕ ਸਕੂਲ ਤੋਂ ਅੱਠਵੀਂ ਤੋਂ ਦਸਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਗਾਇਡ ਅਧਿਆਪਕ ਦੀ ਦੇਖ-ਰੇਖ ਹੇਠ ਭਾਗ ਲਿਆ। ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਹੈੱਡ ਮਾਸਟਰ ਸਹਸ ਸੈਦਖੇੜੀ ਨੇ ਜੇਤੂ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਵਿੱਚ ਵਿਦਿਆਰਥੀ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਆਪਣੀ ਪੇਸ਼ਕਾਰੀ ਦਿੱਤੀ। ਮੁਕਾਬਲੇ ਵਿੱਚ ਨਿਯਮਿਤ ਸਮੇਂ ਦੌਰਾਨ ਵਿਦਿਆਰਥੀਆਂ ਦੇ ਬੋਲਣ ਦੇ ਕੌਸ਼ਲ, ਵਿਗਿਆਨਕ ਢੰਗ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿਸ਼ਾ ਵਸਤੂ ਦੀ ਸਮਝ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਜਾਂ ਚਾਰਟ ਡਿਸਪਲੇ ਦੇ ਅੰਕਾਂ ਤੇ ਅਧਾਰਿਤ ਦਰਜਾਬੰਦੀ ਕੀਤੀ ਗਈ। ਇਸ ਮੁਕਾਬਲੇ ਵਿੱਚ ਸਹਸ ਢਕਾਨਸੂ ਕਲਾਂ ਦੀ ਲਿਸ਼ਿਕਾ ਨੇ ਪਹਿਲਾ ਸਥਾਨ, ਸਰਕਾਰੀ ਕੋ ਐਡ ਸਸਸ ਐਨਟੀਸੀ ਰਾਜਪੁਰਾ (ਹਾਈ ਬਰਾਂਚ) ਦੇ ਲਵ ਨੇ ਦੂਜਾ ਸਥਾਨ ਅਤੇ ਸਹਸ ਮਿਰਜਾਪੁਰ ਦੀ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦੀ ਜਜਮੈਂਟ ਨਵਦੀਪ ਕੁਮਾਰ ਲੈਕਚਰਾਰ ਕਮਿਸਟਰੀ, ਸਮ੍ਰਿਧੀ ਲੈਕਚਰਾਰ ਫਿਜੀਕਸ ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ, ਹਰਵਿੰਦਰ ਸਿੰਘ ਕੰਪਿਊਟਰ ਫੈਕਲਿਟੀ ਸਸਸਸ ਚੰਦੂਮਾਜਰਾ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਗਾਇਡ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ। ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਬਲਾਕ ਰਿਸੋਰਸ ਕੋਆਰਡੀਨੇਟਰ ਜਤਿੰਦਰ ਸਿੰਘ ਘੜਾਮਾਂ ਕਲਾਂ ਅਤੇ ਅਨੁਪਮ ਅੰਗਰੇਜ਼ੀ ਮਿਸਟ੍ਰੈਸ ਮਦਨਪੁਰ, ਰਾਜਿੰਦਰ ਸਿੰਘ ਚਾਨੀ, ਮਨਦੀਪ ਸਿੰਘ ਢਕਾਨਸੂ ਕਲਾਂ, ਚੰਦਰ ਸ਼ੇਖਰ ਕੰਪਿਊਟਰ ਫੈਕਲਿਟੀ ਢਕਾਨਸੂ ਕਲਾਂ ਨੇ ਭਰਪੂਰ ਸਹਿਯੋਗ ਕੀਤਾ। ਇਸ ਮੌਕੇ ਜਸਵੀਰ ਕੌਰ ਚਾਨੀ, ਮਨਦੀਪ ਕੌਰ, ਬਿਕਰਮਜੀਤ ਸਿੰਘ, ਕਮਲਦੀਪ ਸਿੰਘ ਨਲਾਸ, ਪੰਕਜ ਸ਼ਰਮਾ, ਸਾਰਿਕਾ, ਸੁਧਾ ਸ਼ਰਮਾ, ਵੀਰੇਂਦਰ ਸਿੰਘ, ਅਵਤਾਰ ਸਿੰਘ ਕੈਂਪਸ ਮੈਨੇਜਰ ਅਤੇ ਹੋਰ ਅਧਿਆਪਕ ਹਾਜ਼ਰ ਸਨ।

Scroll to Top