68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਫੁੱਟਬਾਲ ਟੂਰਨਾਮੈਂਟ ਨਵਾਂਸਹਿਰ ਵਿਖੇ ਸੁਰੂ

68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਫੁੱਟਬਾਲ ਟੂਰਨਾਮੈਂਟ ਨਵਾਂਸਹਿਰ ਵਿਖੇ ਸੁਰੂ

68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਫੁੱਟਬਾਲ ਟੂਰਨਾਮੈਂਟ ਨਵਾਂਸਹਿਰ ਵਿਖੇ ਸੁਰੂ#ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ-ਬੱਲੂ,ਡੀ.ਈ.ਓਨਵਾਂਸਹਿਰ 17 ਸਤੰਬਰ

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 68ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਫੁਟਬਾਲ ਉਮਰ ਗੁੱਟ 17 ਸਾਲ ਲੜਕਿਆਂ ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸੁਰੇਸ ਕੁਮਾਰ ਦੀ ਅਗਵਾਈ ਵਿੱਚ ਨਵਾਂਸਹਿਰ ਵਿਖੇ ਸੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਲਲਿਤ ਮੋਹਣ ਪਾਠਕ ਬੱਲੂ ਹਲਕਾ ਇੰਚਾਰਜ ਅਤੇ ਸੁਰੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਵਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਇਹਨਾਂ ਖਿਡਾਰੀਆ ਨੂੰ ਆਸ਼ੀਰਵਾਦ ਦਿੰਦੇ ਹੋਏ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਉਹਨਾਂ ਕਿਹਾ ਕਿ ਖੇਡਾਂ ਨਾਲ ਹੀ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੂੰਦਾ ਹੈ। ਇਸ ਤੋਂ ਇਲਾਵਾ ਖੇਡਾਂ ਸਾਨੂੰ ਸਮਾਜਿਕ ਬਿਮਾਰੀਆ ਤੋਂ ਵੀ ਦੂਰ ਰੱਖਦੀਆ ਹਨ ਉਹਨਾਂ ਅੱਜ ਸਮੇਂ ਦੀ ਲੋੜ ਹੈ ਕਿ ਸਾਡੇ ਵਿਦਿਆਰਥੀ ਖੇਡਾਂ ਨਾਲ ਜੁੜਨ ਤੇ ਨਸ਼ੇ ਵਰਗੀਆ ਭਿਆਨਕ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ । ਇਸ ਮੌਕੇ ਉਹਨਾਂ ਕਿਹਾ ਕਿ ਖੇਡਾਂ ਨਾਲ ਸਾਡੁੇ ਵਿੱਚ ਆਪਸੀ ਪਿਆਰ ਤੇ ਭਾਈਚਾਰਾ ਵੀ ਵੱਧਦਾ ਹੈ ਤੇ ਅਨੁਸ਼ਾਸਨ ਵੀ ਪੈਦਾ ਹੁੰਦਾ ਹੈ ਉਹਨਾਂ ਕਿਹਾ ਅੱਜ ਸਾਡਾ ਦੇਸ ਅਤੇ ਸੂਬਾ ਖੇਡਾਂ ਦੇ ਖੇਤਰ ਵਿਚ ਕਾਫੀ ਅਗੇ ਜਾਣ ਲੱਗਿਆ ਹੈ । ਇਸ ਮੌਕੇ ਉਹਨਾਂ ਕਿਹਾ ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਜੋ ਨਵੀਂ ਖੇਡ ਨੀਤੀ ਬਣਾਈ ਹੈ ਉਸ ਦੇ ਵੀ ਕਾਫੀ ਸਾਰਥਿਕ ਸਿੱਟੇ ਨਿਕਲਣੇ ਸੁਰੂ ਹੋ ਗਏ ਹਨ ਤੇ ਹੁਣ ਸਕੂਲਾਂ ਵਿੱਚ ਖੇਡਾਂ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕਾਫੀ ਝੁਕਾਅ ਹੀ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਕਾਫੀ ਵਧੀਆ ਗੱਲ ਹੈ।ਉਹਨਾਂ ਕਿਹਾ ਕਿ ਜਿਹੜਾ ਬੱਚ ਸਕੂਲੀ ਪੱਧਰ ਤੇ ਖੇਡਾਂ ਨਾਲ ਜੁੜੇਗਾ ਉਹ ਇੱਕ ਦਿਨ ਅੰਤਰਰਾਸਟਰੀ ਪੱਧਰ ਤੱਕ ਪਹੰਚੇਗਾ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਮਰਜੀਤ ਖਟਕੜ ਅਤੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਵਲੋਂ ਬਾਹਰੋਂ ਆਈਆਂ ਟੀਮਾਂ ਨੂੰ ਜੀ ਆਇਆ ਆਖਿਆ ਅਤੇ ਖੇਡਾਂ ਅਨੁਸਾਸਨ ਵਿੱਚ ਰਹਿ ਖੇਡਣ ਦੀ ਅਪੀਲ ਕੀਤੀ। ਇਸ ਮੌਕੇ ਅੱਜ ਹੋਏ ਮੁਢਲੇ ਲੀਗ ਮੁਕਾਬਲਿਆ ਵਿੱਚ ਰੁੜਕਾ ਕਲਾਂ ਵਿੰਗ ਤੇ ਮੋਹਾਲੀ ਵਿਚਕਾਰ ਮੁਕਾਬਲਾ ਬਰਾਬਰ ਰਿਹਾ,ਸੀ੍ਰ ਆਨੰਦਪੁਰ ਸਾਹਿਬ ਅਕੈਡਮੀ ਨੇ ਸੰਗਰੂਰ ਨੂੰ 9 -0 ਨਾਲ,ਗੁਰਦਾਸਪੁਰ ਨੇ ਪਾਲਦੀ ਵਿੰਗੱ ਨੂੰ 1-0 ਨਾਲ,ਫਗਵਾੜਾ ਵਿੰਗ ਨੇ ਫਿਰੋਜਪੁਰ ਨੂੰ 7-0 ਨਾਲ,ਲੁਧਿਆਣਾ ਨੇ ਬਠਿੰਡਾ ਨੂੰ 4-0 ਨਾਲ,ਜਲੰਧਰ ਨੇ ਸੀ੍ਰ ਮੁਕਤਸਰ ਸਾਹਿਬ ਨੂੰ 5-3 ਨਲ,ਮੋਗਾ ਨੇ ਪਟਾਨਕੋਟ ਨੂੰ 4-0 ਨਾਲ ਹਰਾਇਆ ।ਇਸ ਮੌਕੇ ਉਹਨਾਂ ਨਾਲ ਜਿਲਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ, ਪ੍ਰਿੰ. ਰਜਨੀਸ ਕੁਮਾਰ, ਹੈਡ ਮਾਸਟਰ ਦਲਜੀਤ ਸਿੰਘ ਬੋਲਾ,ਪ੍ਰਿੰ. ਰਣਜੀਤ ਕੌਰ ਕਰੀਹਾ,ਪ੍ਰਿੰ. ਪਰਮਜੀਤ ਕੌਰ,ਪ੍ਰਿੰ.ਅਲਕਾ ਰਾਣੀ , ਪ੍ਰਿੰ. ਸਿਵਾਨੀ ਸੇਤੀਆ ਹਿਆਲਾ, ,ਮੁੱਖ ਅਧਿਆਪਕ ਲਖਵੀਰ ਸਿੰਘ ਕੋਟਰਾਂਝਾਂ, ਪ੍ਰਿੰ. ਰਾਜ ਕੁਮਾਰੀ ਚੌਨਗਰਾ,ਜਸਵਿੰਦਰ ਸਿੰਘ ਸੁਪਰਡੈਂਟ,ਨਵਦੀਪ ਕੁਮਾਰ, ਅਮਰਜੀਤ ਸਿੰਘ, ਅਮਨ ਕੁਮਾਰ,ਡਾ. ਸੰਦੀਪ ਕੁਮਾਰੀ ,ਬਲਦੇਵ ਸਿੰਘ ਸਿੱਧੂ ਕੈਂਪ ਮੈਨੇਜਰ,ਹਰਮੇਸ ਲਾਲ ਪੀ.ਟੀ.ਆਈ,ਕੇਵਲ ਸਿੰਘ ਕੌਲਗੜ.ਬਲਦੇਵ ਰਾਜ ਸਰਬਜੀਤ ਕੌਰ,ਅਮਨਦੀਪ ਕੌਰ, ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ਅਤੇ ਆਫੀਸਲ ਹਾਜਰ ਸਨ।ਫੋਟੋ 6ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਫੁੱਟਬਾਲ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ ਦੇ ਦ੍ਰਿਸ।

Scroll to Top