ਬਦਲੀਆਂ ਦੇ ਅਗਲੇ ਗੇੜ ਜਲਦ ਸ਼ੁਰੂ ਕਰੇ ਸਿੱਖਿਆ ਵਿਭਾਗ……. ਤਰਸੇਮ, ਰਿਸ਼ੀ*

*ਬਦਲੀਆਂ ਦੇ ਅਗਲੇ ਗੇੜ ਜਲਦ ਸ਼ੁਰੂ ਕਰੇ ਸਿੱਖਿਆ ਵਿਭਾਗ……. ਤਰਸੇਮ, ਰਿਸ਼ੀ* _ਅਧਿਆਪਕ ਨੂੰ ਬਦਲੀ ਦੇ ਅਗਲੇ ਗੇੜਾਂ ਦੀ ਉਡੀਕ_ ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਤੋਂ ਅਧਿਆਪਕਾਂ ਦੀਆਂ ਬਦਲੀਆਂ ਦੇ ਅਗਲੇ ਗੇੜ ਜਲਦ ਸ਼ੁਰੂ ਕਰਨ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਆਖਿਆ ਕਿ ਜ਼ਿਲ੍ਹੇ ਦੇ ਅੰਦਰ, ਅੰਤਰ ਜ਼ਿਲ੍ਹਾ ਅਤੇ ਹੋਰ ਇਛੁੱਕ ਅਧਿਆਪਕਾਂ ਦੀ ਬਦਲੀਆਂ ਦਾ ਕੇਵਲ ਇੱਕ ਗੇੜ ਪੂਰਾ ਹੋਇਆ ਹੈ। ਬਦਲੀਆਂ ਦੇ ਅਗਲੇ ਗੇੜ ਅਜੇ ਪੈਡਿੰਗ ਹਨ। ਬਦਲੀਆਂ ਦੇ ਅਗਲੇ ਗੇੜਾਂ ਦੀ ਅਧਿਆਪਕ ਵਰਗ ਬੇਸਬਰੀ ਨਾਲ ਉਡੀਕ ਕਰ ਰਹੇ ਹਨ।ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਦਿਲਬਾਗ਼ ਸਿੰਘ,ਵਿੱਤ ਸਕੱਤਰ ਅਮਨਦੀਪ ਸਿੰਘ, ਜਸਵੰਤ ਸਿੰਘ, ਭਗਵੰਤ ਪ੍ਰਿਤਪਾਲ ਸਿੰਘ,ਕਪਿਲ ਕਵਾਤਰਾ, ਸੁਖਦੇਵ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਇੰਦਰਜੀਤ ਸਿੰਘ ਕਿਸ਼ਨਪੁਰ ,ਸਤੀਸ਼ ਕੁਮਾਰ, ਨਰਦੇਵ ਜਰਿਆਲ, ਮਥਰੇਸ਼ ਕੁਮਾਰ, ਸੁਰਿੰਦਰ ਪਾਲ (ਮੀਤ ਪ੍ਰਧਾਨ) ਰਾਮਪਾਲ (ਜਥੇਬੰਦਕ ਸਕੱਤਰ) ਸਹਾਇਕ ਸਕੱਤਰ ਰਵਿੰਦਰ ਕੁਮਾਰ, ਸਹਾਇਕ ਪ੍ਰੈੱਸ ਸਕੱਤਰ ਮਨਦੀਪ ਸਿੰਘ, ਅਵਿਨਾਸ਼ ਭਗਤ,ਡਾ. ਬਲਵੀਰ ਚੰਦ,ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਅਨੁਰਾਗ ਸੰਧੀਰ,ਜੀਵਨ ਜੋਤੀ,ਸਾਹਿਲ ਗਿੱਲ , ਯਸ਼ ਮੋਮੀ,ਕੁਲਦੀਪ ਕੁਮਾਰ, ਰਾਜਿੰਦਰ ਕੁਮਾਰ, ਅਸ਼ਵਨੀ ਕੁਮਾਰ,ਅਨਿਲ ਭਗਤ, ਮਲਕੀਤ ਸਿੰਘ ਖਰਲਾਂ, ਰਾਜੇਸ਼ ਕੁਮਾਰ, ਸੰਜੀਵ ਭਾਰਦਵਾਜ, ਜਗਦੀਸ਼ ਲਾਲ,ਹੇਮ ਰਾਜ, ਹੀਰਾ ਲਾਲ, ਕੁਲਦੀਪ ਸਿੰਘ, ਜਸਪਿੰਦਰ ਸਿੰਘ,ਹਰਦੇਵ ਸਿੰਘ, ਪ੍ਰੇਮ ਕੁਮਾਰ,ਗੁਰਪ੍ਰੀਤ ਸਿੰਘ , ਮੈਡਮ ਡਿੰਪਲ ਸ਼ਰਮਾ, ਮਨਿੰਦਰ ਕੌਰ, ਸਤੀਸ਼ ਕੁਮਾਰੀ, ਪਰਮਜੀਤ ਕੌਰ, ਸੰਤੋਸ਼ ਬੰਗੜ,ਮਮਤਾ ਸਪਰੂ,ਅਚਲਾ ਸ਼ਰਮਾ, ਨੀਰੂ ,ਰੀਨਾ ਕਾਲੀਆ,ਮੋਨਿਕਾ ਉੱਪਲ, ਮਨਸਿਮਰਤ ਕੌਰ,ਰਣਜੀਤ ਕੌਰ,ਅੰਜਲਾ ਸ਼ਰਮਾ, ਕੁਲਵਿੰਦਰ ਕੌਰ,ਹਰਪ੍ਰੀਤ ਕੌਰ, ਨਵਜੀਤ ਕੌਰ, ਪਵਨਪ੍ਰੀਤ ਕੌਰ,ਹੀਨਾ ਮਲਕਾਨੀਆ, ਰਜਵੰਤ ਕੌਰ,ਪੂਨਮ,ਲਲਿਤਾ ਅੱਪਰਾ, ਮਮਤਾ ਅਨੰਦ,ਰੀਟਾ ਸਹੋਤਾ, ਸੰਗੀਤਾ, ਅਨੀਤਾ ,ਸ਼ੈਲੀ, ਹਰਮੀਤ ਕੌਰ, ਸਾਕਸ਼ੀ, ਮਮਤਾ,ਪੂਨਮ,ਨਵਜੀਤ ਕੌਰ, ਸੁਨੀਤਾ ਕੁੱਦੋਵਾਲ, ਪ੍ਰਵੀਨ ਬਾਲਾ, ਨੀਨਾ ਰਾਣੀ, ਸਾਰਿਕਾ, ਰੂਬੀ ਅਗਨੀਹੋਤਰੀ,ਅਤੇ ਹੋਰ ਅਧਿਆਪਕ ਹਾਜ਼ਰ ਸਨ।

Scroll to Top