ਅਧਿਆਪਕ ਮਸਲਿਆਂ ਦੇ ਹੱਲ ਨਾ ਹੋਣ ਦੇ ਵਿਰੋਧ ਚ’ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੀ 29 ਸਤੰਬਰ ਐਤਵਾਰ ਨੂੰ 11 ਵਜੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਹੋਵੇਗੀ – ਪਨੂੰ , ਲਾਹੌਰੀਆ

ਅਧਿਆਪਕ ਮਸਲਿਆਂ ਦੇ ਹੱਲ ਨਾ ਹੋਣ ਦੇ ਵਿਰੋਧ ਚ’ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੀ 29 ਸਤੰਬਰ ਐਤਵਾਰ ਨੂੰ 11 ਵਜੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਹੋਵੇਗੀ – ਪਨੂੰ , ਲਾਹੌਰੀਆ ਅੱਜ ਸਟੇਟ ਜੂਮ ਮੀਟਿੰਗ ਚ ਸੂਬਾ ਕਮੇਟੀ ਵੱਲੋ ਲਿਆ ਫੈਸਲਾ । ਅਧਿਆਪਕ ਨੂੰ ਅਧਿਆਪਕ ਦੀ ਜਗਾ ਡਾਟਾ ਐਟਰੀ ਅਪਰੇਟਰ , ਬੀ ਐਲ ਓਜ , ਕਲਰਕ , ਸਫਾਈ ਸੇਵਕ , ਚੌਕੀਦਾਰ , ਰਸੋਈਆ ,ਮਿਸਤਰੀ , ਮਾਲੀ ਤੇ ਹੋਰ ਕਈ ਕੰਮਾਂ ਲਈ ਮਲਟੀਪਰਪਜ ਮਸ਼ੀਨ ਬਣਾ ਦੇਣਾ ਮੰਦਭਾਗੀ ਗੱਲ ।ਅੱਜ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਜੂਮ ਮੀਟਿੰਗ ਚ ਸਿਖਿਆ ਵਿਭਾਗ ਵੱਲੋ ਪੰਜਾਬ ਭਰ ਦੇ ਪਰਾਇਮਰੀ ਅਧਿਆਪਕ ਵਰਗ ਨੂੰ ਗੈਰਵਿਦਿਅਕ ਕੰਮਾਂ ਦੀ ਦਿਤੀ ਜਾ ਰਹੀ ਮਾਨਸਿਕ ਪੀੜਾ ਅਤੇ ਬੱਚਿਆ ਦੀ ਸਿਖਿਆ ਦਾ ਕੀਤਾ ਜਾ ਰਿਹਾ ਨਾਸ ਤੇ ਅਧਿਆਪਕ ਵਰਗ ਦੀਆ ਹੱਕੀ ਮੰਗਾਂ ਨੂੰ ਲੰਮੇ ਸਮਾਂ ਲਟਕਾ ਕੇ ਰੱਖਣ ਤੇ ਸਖਤ ਰੋਸ ਪ੍ਰਗਟ ਕਰਦਿਆਂ ਅੱਜ ਜੂਮ ਤੇ ਸਟੇਟ ਮੀਟਿੰਗ ਕਰਦਿਅਆਂ ਕਿਹਾ ਕਿ ਇਸ ਖਿਲਾਫ ਸਖਤ ਸਟੈਂਡ ਲੈਣ ਦਾ ਫੈਸਲਾ ਕੀਤਾ । ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ ਦੀ ਅਗਵਾਈ ਚ ਹੋਈ ਸਟੇਟ ਮੀਟਿੰਗ ਚ ਯੂਨੀਅਨ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਬੱਚਿਆਂ ਦੀ ਸਿਖਿਆ ਦਾ ਨਾਸ ਕਰਨ ਵਾਲੇ ਗੈਰਵਿਦਿਅਕ ਕੰਮ ਕਰਾਉਣੇ ਮੰਦਭਾਗੀ ਗੱਲ ਹੈ । ਗੈਰ-ਵਿਦਿਅਕ ਕੰਮਾਂ ਦੇ ਬੋਝ ਥੱਲੇ ਜਿਥੇ ਅਧਿਆਪਕ ਮਾਨਸਿਕ ਬੋਝ ਚ ਹਨ , ਉਥੇ ਨਾਲ ਹੀ ਸਕੂਲਾਂ ਦੇ ਮੁੱਖੀਆਂ ਦੇ ਗੈਰਵਿਦਿਅਕ ਕੰਮਾਂ ਦੇ ਬੋਝ ਤੇ ਨਿੱਤ ਦੀਆ ਗੈਰ-ਵਿਦਿਅਕ ਜਵਾਬਦੇਹੀਆਂ ਤੋ ਪ੍ਰੇਸ਼ਾਨ ਅਧਿਆਪਕ ਕਈ ਪਰਮੋਸ਼ਨਾ ਦੀ ਜਗਾ ਰਿਵਰਸ਼ਨਾਂ ਮੰਗ ਰਹੇ ਹਨ ਤੇ ਵੱਡੇ ਪੱਧਰ ਤੇ ਅਧਿਆਪਕ ਪਰਮੋਸ਼ਨਾ ਛੱਡ ਰਹੇ ਹਨ । ਤੇ ਇਹਨਾਂ ਕੰਮਾਂ ਦਾ ਸਿਖਿਆ ਤੇ ਮਾੜਾ ਅਸਰ ਪੈ ਰਿਹਾ ਹੈ । ਗੈਰ-ਵਿਦਿਅਕ ਕੰਮਾਂ ਦੇ ਬੋਝ ਥੱਲੇ ਲਿਤਾੜੇ ਅਧਿਆਪਕਾਂ ਨੇ ਸਾਰੀਆ ਮੰਗਾਂ ਦੀ ਆਸ ਛੱਡ ਕੇ ਸਿਰਫ ਤੇ ਸਿਰਫ ਗੈਰਵਿਦਿਅਕ ਕੰਮ ਹੀ ਬੰਦ ਕਰਾਉਣਾਂ ਹਰੇਕ ਅਧਿਆਪਕ ਤੇ ਯੂਨੀਅਨ ਦੀ ਦੀ ਮੰਗ ਮੁੱਖ ਮੰਗ ਬਣ ਜਾਣਾ ,ਸਿਖਿਆ ਵਿਭਾਗ ਲਈ ਨਮੋਸ਼ੀ ਦੀ ਗੱਲ ਹੈ ਤੇ ਸਿਖਿਆ ਵਿਭਾਗ ਨੂੰ ਅੰਦਾਜਾ ਲਗਾ ਲੈਣਾ ਚਾਹੀਦਾ ਹੈ ਕਿ ਅਧਿਆਪਕਾ ਇਹਨਾਂ ਕੰਮਾਂ ਕਰਕੇ ਕਿੰਨੇ ਦੁੱਖੀ ਹਨ। ਕਿਉ ਕਿ ਇਸ ਨਾਲ ਬੱਚਿਆ ਦੀ ਸਿਖਿਆ ਦਾ ਸਮਾਂ ਵੀ ਖਰਾਬ ਹੁੰਦਾ ਹੈ । ਆਗੂਆ ਨੇ ਕਿਹਾ ਕਿ ਸਿਖਿਆ ਨੂੰ ਤਰਜੀਹ ਦੇਣ ਦੀ ਮਨਸ਼ਾ ਨਾਲ ਨਵੀ ਆਈ ਸਰਕਾਰ ਤੋ ਭਾਰੀ ਉਮੀਦ ਸੀ ਪਰੰਤੂ ਅਜੇ ਤੱਕ ਕੋਈ ਹੱਲ ਨਹੀ ਹੋ ਰਿਹਾ । ਜਿਥੇ ਗੈਰਵਿਦਅਕ ਕੰਮ ਸਿਖਿਆ ਦਾ ਨਾਸ ਕਰ ਰਹੇ ਹਨ ਉਥੇ ਮੌਜੂਦਾ ਸਰਕਾਰ ਨੂੰ ਪਿਛਲੀਆ ਸਰਕਾਰਾਂ ਵਾਂਗ ਅੰਕੜਿਆ ਦੀ ਖੇਡ ਛੱਡ ਕੇ ਪਰੋਜੈਕਟਾਂ ਦੀ ਜਗਾ ਪਰੈਕਟੀਕਲੀ ਰੂਪ ਚ ਸਹੀ ਸਿਖਿਆ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਿਖਿਆ ਵਿਭਾਗ ਵੱਲੋ ਚਲਾਏ ਜਾ ਰਹੇ ਪਰੋਜੈਕਟਾਂ ਨੇ ਕੁਝ ਨਹੀ ਸੰਵਾਰਨਾ। ਪਿਛਲੀਆ ਸਰਕਾਰਾਂ ਨੇ ਵੀ ਇਸੇ ਪਰਜੈਕਟਾਂ ਤੇ ਨਿਰਭਰ ਰਹਿ ਕੇ ਲਗਾਤਾਰ ਸਿਖਿਆ ਦਾ ਨਾਸ ਹੀ ਕੀਤਾ ਹੈ । ਸਿਲੇਬਸ ਨੂੰ ਚੁਸਤ ਦਰੁਸਤ ਕਰਕੇ ਮਿਆਰੀ ਸਿਖਿਆ ਦੇਣੀ ਚਾਹੀਦੀ ਹੈ । ਯੂਨੀਅਨ ਆਗੂਆ ਨੇ ਕਿਹਾ ਕਿ ਪਰਾਇਮਰੀ ਸਿਖਿਆ ਸੈਕੰਡਰੀ ਸਿਖਿਆ ਦੀ ਨੀਂਹ ਹੈ, ਤੇ ਇਸਨੂੰ ਮਜਬੂਤ ਕਰਨ ਦੀ ਲੋੜ ਹੈ, ਨਾ ਕਿ ਤਜਰਬੇ ਕਰਨ ਦੀ ਲੋੜ ਹੈ । ਅਧਿਆਪਕ ਵਰਗ ਦੀ ਗੱਲ ਕਰੀਏ ਤਾਂ ਸਮੇ ਸਿਰ ਪਰਮੋਸ਼ਨਾ ਨਹੀ ਹੋ ਰਹੀਆਂ , ਬਦਲੀਆ ਚ ਸਾਈਟ ਦਾ ਨਾ ਚੱਲਣਾ ਤੇ ਡਾਟੇ ਮਿਸ ਮੈਚ ਹੋਣ ਨਾਲ ਕਈ ਝਮੇਲੇ ਪੈਦਾ ਹੋ ਰਹੇ ਹਨ ,ਪੇ ਕਮਿਸ਼ਨ ਲਾਗੂ ਕਰਨ ,ਪੁਰਾਣੀ ਪੈਨਸ਼ਨ ਦੀ ਚਾਲੂ ਕਰਨ ਦੀ ਜਗਾ ਪੇਂਡੂ ਭੱਤੇ ਬਾਰਡਰ ਭੱਤੇ ਕੱਟੇ ਪਏ ਨੇ , ਏ ਸੀ ਪੀ ਬੰਦ ਪਈ , ਡੀ ਏ ਬੰਦ ਪਿਆ , ਪੰਜਾਬ ਸਕੇਲਾਂ ਦਾ ਕੋਈ ਹੱਲ ਨਹੀ,ਲੰਮੇ ਸਮੇ ਤੋ ਅਧਿਆਪਕਾਂ ਦੇ ਬਕਾਏ ਰੁਕੇ ਪਏ । ਆਨਲਾਈਨ ਗੈਰਵਿਦਿਅਕ ਕੰਮਾਂ ਲਈ ਡਾਟਾ ਐਟਰੀ ਅਪਰੇਟਰ ਦੇਣ ਦੀ ਜਗਾ ਅਧਿਆਪਕਾਂ ਨੂੰ ਮਾਨਸਿਕ ਬੋਝ ਚ ਪਾਇਆ । ਈ ਟੀ ਟੀ ਟੀ ਅਧਿਆਪਕਾਂ , ਹੈਡ ਟੀਚਰਾਂ ਸੈਂਟਰ ਹੈਡ ਟੀਚਰਾਂ , ਬਲਾਕ ਪਰਾੲਮਰੀ ਸਿਖਿਆ ਅਫਸਰਾਂ ਦੀਆਂ ਪਰਮੋਸ਼ਨਾਂ ਤੇ ਹੋਰ ਮਸਲੇ ਲੰਮਾਂ ਸਮਾ ਲਟਕ ਰਹੇ ਹਨ, ਮਿਡ ਡੇ ਮੀਲ ਦੀਆ ਕਈ ਮੁਸ਼ਕਿਲਾਂ ਹਨ , ਜਮਾਤਵਾਰ ਅਧਿਆਪਕ ਨਹੀ , ਕੱਚੇ ਅਧਿਆਪਕਾਂ ਨੂੰ ਪੂਰੇ ਲਾਭ ਤਹਿਤ ਪੱਕੇ ਨਹੀ ਨਵੀਆਂ ਭਰਤੀਆ ਲੰਮਾਂ ਸਮਾਂ ਲਟਕੀ ਰਹਿੰਦੀ ਹੈ , ਦੁੱਖ ਦੀ ਗੱਲ ਹੈ ਅਧਿਆਪਕ ਕੋਲੋ ਅਧਿਆਪਕ ਦੀ ਜਗਾ ਡਾਟਾ ਐਟਰੀ ਅਪਰੇਟਰ , ਕਲਰਕ , ਸਫਾਈ ਸੇਵਕ , ਚੌਕੀਦਾਰ , ਰਸੋਈਆ ,ਮਿਸਤਰੀ , ਮਾਲੀ ਤੇ ਹੋਰ ਕਈ ਕੰਮ ਲੈਣ ਨਾਲ ਸਿਖਿਆ ਦਾ ਸਤਿਆਨਾਸ ਹੋ ਰਿਹਾ ਹੈ ਜੋ ਸਰਕਾਰ ਨੂੰ ਤੁਰੰਤ ਇਹਨਾਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆ ਨੇ ਕਿਹਾ ਕਿ ਯੂਨੀਅਨ ਵੱਲੋ ਪਿਛਲੇ ਸਮੇ ਉਲੀਕੇ ਪਰੋਗਰਾਮ ਤਹਿਤ ਪੰਜਾਬ ਭਰ ਚ ਅਧਿਆਪਕਾਂ ਨੇ ਸਕੂਲਾਂ ਅੰਦਰ ਹੱਥਾਂ ਚ ਤੱਖਤੀਆ ਤੇ ਸਲੋਗਨ ਤਹਿਤ ਕਿ “”””ਮੈਂ ਇੱਕ ਅਧਿਆਪਕ ਹਾਂ ਮੈਨੂੰ ਬੱਚੇ ਪੜਾਉਣ ਦਿਉ ,, ਦਾ ਨਾਅਰਾ ਦੇਕੇ ਵੱਡੇ ਪੱਧਰ ਤੇ ਰੋਸ ਪ੍ਰਗਟ ਕੀਤਾ ਸੀ, ਇਸ ਲਹਿਰ ਨੂੰ ਅੱਗੇ ਵਧਾਕੇ ਗੈਰਵਿਦਿਅਕ ਕੰਮ ,ਬੀ ਐਲ ਓਜ ਡਿਊਟੀਆ ਬੰਦ ਕਰਾਉਣ ਤੇ ਅਧਿਆਪਕ ਮਸਲਿਆਂ ਲਈ ਸੰਘਰਸ਼ ਅੱਗੇ ਤੋਰਿਆ ਜਾਵੇਗਾ । ਈ ਟੀ ਯੂ ਆਗੂਆਂ ਨੇ ਕਿਹਾ ਕਿ ਜਥੇਬੰਦੀ ਜਥੇਬੰਦਕ ਐਕਸ਼ਨਾ ਦੇ ਨਾਲ ਨਾਲ ਮਾਨਯੋਗ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਵੀ ਰੁੱਖ ਅਖਤਿਆਰ ਕਰਨ ਦਾ ਫੈਸਲਾ ਲੈ ਸਕਦੀ ਹੈ । ਜਿਸ ਸਬਂਧੀ 29 ਸਤੰਬਰ ਨੂੰ ਦੇਸ਼ ਭਗਤ ਯਾਦਗਿਰੀ ਹਾਲ ਜਲੰਧਰ ਮੀਟੰਗ ਬੁਲਾਈ ਗਈ ਹੈ ।ਅੱਜ ਦੀ ਮੀਟਿੰਗ ਚ ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਲਖਵਿੰਦਰ ਸਿੰਘ ਸੇਖੋਂ ਦਲਜੀਤ ਸਿੰਘ ਲਹੌਰੀਆ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਅਸ਼ੋਕ ਸਰਾਰੀ ਤਰਸੇਮ ਲਾਲ ਜਲੰਧਰ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਹਰਪ੍ਰੀਤ ਸਿੰਘ ਪਰਮਾਰ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ ਰਿਸ਼ੀ ਕੁਮਾਰ ਜਲੰਧਰ ਮਨਜੀਤ ਸਿੰਘ ਕਠਾਣਾ , ਸੁਰਿੰਦਰ ਕੁਮਾਰ ਮੋਗਾ ਕੁਲਬੀਰ ਸਿੰਘ ਗਿੱਲ ਨਵਦੀਪ ਸਿੰਘ , ਗੁਰਵਿੰਦਰ ਸਿਂਘ ਬੱਬੂ ਤੇ ਹੋਰ ਕਈ ਸੂਬਾਈ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸ਼ਾਮਿਲ ਸਨ ।

Scroll to Top