ਸਿੱਖਿਆ ਪੱਧਰ ਨੂੰ ਚੁੱਕਣ ਲਈ ਅਧਿਆਪਕਾਂ ਨੂੰ ਕੀਤਾ ਜਾਵੇ ਪ੍ਰੇਰਿਤ – ਡੀਈਓ ਰਾਜੇਸ਼ ਸ਼ਰਮਾ

ਸਿੱਖਿਆ ਪੱਧਰ ਨੂੰ ਚੁੱਕਣ ਲਈ ਅਧਿਆਪਕਾਂ ਨੂੰ ਕੀਤਾ ਜਾਵੇ ਪ੍ਰੇਰਿਤ – ਡੀਈਓ ਰਾਜੇਸ਼ ਸ਼ਰਮਾ ਤਰਨਤਾਰਨ ()13 ਸਤੰਬਰ 2024: ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਸਹੂਲਤਾਂ ਦੀ ਬਿਹਤਰੀ ਹਿੱਤ ਚਲਾਏ ਗਏ ਵੱਖ ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਹਿੱਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐ/ਸੈ) ਸਿੱਖਿਆ ਤਰਨਤਾਰਨ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਜ਼ਿਲ੍ਹੇ ਸਮੂਹ ਸੀਐਚਟੀਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਅਧਿਕਾਰੀਆ ਨੂੰ ਵਿਦਿਆਰਥੀਆਂ ਦੀ ਬਿਹਤਰੀ ਅਤੇ ਗੁਣਾਤਮਕ ਸਿੱਖਿਆ ਦੇਣ ਲਈ ਅਧਿਆਪਕਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਡੀਈਓ ਨੇ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਦੂਸਰੀ ਤੱਕ ਬੱਚਿਆਂ ਦੀ ਗੁਣਾਤਮਕ ਸਿੱਖਿਆ ਲਈ ਐਨਸੀਈਆਰਟੀ ਦੁਆਰਾ ਦਿੱਤੇ ਪ੍ਰਾਜੈਕਟ ਐਫ ਐਲ ਐਨ ਤਹਿਤ‘ ਫਾਊਂਡੇਸ਼ਨ ਲਿਟਰੇਸੀ ਅਤੇ ਨਿਊਮਰੇਸੀ’ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ, ਤੀਸਰੀ ਤੋਂ ਪੰਜਵੀ ਤੱਕ ਸਿਲੇਬਸ ਦੇ ਨਾਲ ਨਾਲ ਕੰਪੀਟੈਂਸੀ ਐਨਹੈਂਸਮੈਂਟ ਪਲਾਨ ਤਹਿਤ ਵਿਦਿਆਰਥੀਆਂ ਦੀਆਂ ਵਿਭਿੰਨ ਕੁਸ਼ਲਤਾਵਾਂ ਤੇ ਹੋ ਰਹੇ ਕੰਮ ਦੀ ਰੋਜ਼ਾਨਾ ਮੋਨੀਟਰਿੰਗ ਕਰਨ ਲਈ ਹਦਾਇਤਾਂ ਜਾਰੀ ਕੀਤੀਆ। ਉਨ੍ਹਾਂ ਵੱਲੋਂ ਵਿਭਾਗ ਵੱਲੋ ਆਏ ਮੋਨੀਟਰਿੰਗ ਪ੍ਰੋਫਾਰਮਾ ਨੂੰ ਰੋਜ਼ਾਨਾਂ ਜਮਾਤ ਵਿਜ਼ਿਟ ਕਰਦੇ ਹੋਏ ਭਰਨ ਲਈ ਕਿਹਾ ਗਿਆ। ਇਸ ਦੌਰਾਨ ਉਨ੍ਹਾਂ ਸਮੂਹ ਸੀਐਚਟੀਜ਼ ਨੂੰ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ, ਸਫ਼ਾਈ ਅਤੇ ਰੱਖ-ਰਖਾਵ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆ। ਉਹਨਾਂ ਦੱਸਿਆ ਕਿ ਅਧਿਆਪਕਾਂ ਨੂੰ ਅਤੇ ਸਫ਼ਾਈ ਅਮਲੇ ਨੂੰ ਸੁਚੇਤ ਕੀਤਾ ਜਾਵੇ ਤਾਂ ਜੋ ਇਸ ਬਰਸਾਤੀ ਮੌਸਮ ਵਿੱਚ ਡੇਂਗੂ ਦਾ ਲਾਰਵਾ ਸਕੂਲਾਂ ਵਿੱਚ ਪੈਦਾ ਨਾ ਹੋਵੇ।ਯੂ ਡਾਈਜ਼ ਸਰਵੇ ਅਤੇ ਵਿਭਾਗੀ ਆਨਲਾਈਨ ਕੰਮਾ ਦੀ ਅਹਿਮੀਅਤ ਦੱਸਦੇ ਹੋਏ ਸਮਾਬੱਧ ਕੰਮ ਨੂੰ ਸਮੇ ਸਿਰ ਪੂਰਾ ਕਰਨ ਲਈ ਹਦਾਇਤਾ ਜਾਰੀ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਕੂਲ ਵਿਜ਼ਟ ਦੌਰਾਨ ਵੇਖਣ ਵਿੱਚ ਆਇਆ ਹੈ ਕਿ ਕਈ ਸਕੂਲਾਂ ਵਿੱਚ ਸੀਈਪੀ ਦੀਆਂ ਗਤੀਵਿਧੀਆ ਨੂੰ ਪ੍ਰੋਜੈਕਟਰ ਦੀ ਮਦਦ ਨਾਲ ਬਹੁਤ ਵਧੀਆ ਢੰਗ ਨਾਲ ਕਰਵਾਇਆ ਜਾ ਰਿਹਾ ਹੈ ।ਉਹਨਾਂ ਸਮੂਹ ਸੀਐਚਟੀਜ਼ ਨੂੰ ਕਿਹਾ ਕਿ ਹਰੇਕ ਸਕੂਲ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਸੀਈਪੀ ਤਹਿਤ ਅਤੇ ਸਿਲੇਬਸ ਸਬੰਧੀ ਈ-ਕੰਟੈਂਟ ਦੀ ਵਰਤੋਂ ਲਈ ਪ੍ਰੋਜੈਕਟਰ, ਐਲਈਡੀ ਦੀ ਜਰੂਰ ਵਰਤੋਂ ਕੀਤੀ ਜਾਵੇ। ਉਨਾ ਨੇ ਸੀਐਚਟੀਜ਼ ਤੋ ਸਕੂਲ ਦੀਆ ਵਧੀਆ ਪ੍ਰੈਕਟਿਸਜ਼ ਬਾਰੇ ਸੁਣਿਆ ਤਾਂ ਜੋ ਬਾਕੀ ਸਕੂਲਾ ਵਿੱਚ ਵੀ ਇਸੇ ਤਰਾ ਲਾਗੂ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਵੱਲੋ ਅਧਿਆਪਕਾ ਦੀਆ ਸਮੱਸਿਆਵਾ ਸੁਟੀਆ ਗਈਆਂ ਅਤੇ ਉਚਿੱਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਸਕੂਲਾਂ ਦੇ ਅਚਨਚੇਤ ਨਿਰੀਖਣ ਪਾਈਆ ਗਈਆ ਕਮੀਆ ਬਾਰੇ ਅਤੇ ਸਫਾਈ ਸਬੰਧੀ ਊਣਤਾਈਆ ਬਾਰੇ ਦੱਸਦੇ ਹੋਏ ਕਿਹਾ ਕਿ ਜਿਸ ਸਕੂਲ ਵਿੱਚ ਜੋ ਵੀ ਗ੍ਰਾਟ ਦੀ ਜਰੂਰਤ ਹੈ, ਵਿਭਾਗ ਨੂੰ ਨੋਟ ਕਰਵਾਇਆ ਜਾਵੇ ਕਿਉਂਕਿ ਵਿਭਾਗ ਵੱਲੋ ਸਰਕਾਰੀ ਸਕੂਲਾਂ ਨੂੰ ਅਵੱਲ ਦਰਜੇ ਦਾ ਬਣਾਉਣ ਲਈ ਨਾਲ ਦੀ ਨਾਲ ਗ੍ਰਾਟ ਜਾਰੀ ਕੀਤੀ ਜਾਦੀ ਹੈ। ਡੀਈਓ ਨੇ ਦੱਸਿਆ ਕਿ ਨੈਸ਼ਨਲ ਕਰੀਕੁਲਮ ਫ੍ਰੇਮਵਰਕ ਅਨੁਸਾਰ ਸਿਲੇਬਸ ਕਰਵਾਉਂਦੇ ਹੋਏ ਬੱਚਿਆ ਦੀਆ ਕੰਪੀਟੈਂਸੀ ਤੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਉਨ੍ਹਾਂ ਨੇ ਹਰ ਇੱਕ ਸਕੂਲ ਵਿੱਚ ਬੱਚਿਆ ਦੀ ਗੁਣਾਤਮਕ ਸਿੱਖਿਆ ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਹਰ ਇੱਕ ਅਧਿਆਪਕ ਨਾਲ ਮੀਟਿੰਗ ਕਰਕੇ ਉਸਨੂੰ ਸਿੱਖਿਆ ਨੀਤੀ 2020 ਤਹਿਤ ਚੱਲ ਰਹੇ ਪ੍ਰਾਜੈਕਟਾਂ ਨੂੰ ਇਨ-ਬਿਨ ਲਾਗੂ ਕਰਨ ਲਈ ਕਿਹਾ। ਬੱਚਿਆ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਸਿੱਖਿਆ ਦੇ ਨਾਲ-ਨਾਲ ਬੱਚਿਆ ਨੂੰ ਖੇਡਾ ਲਈ ਉਤਸ਼ਾਹਿਤ ਕਰਨ ‘ਸਵੱਛਤਾ ਪਖਵਾੜਾ’ ਤਹਿਤ ਸਕੂਲ ਕੈਪਸ, ਖਾਸ ਤੌਰ ਤੇ ਬਾਥਰੂਮਾਂ ਦੀ ਸਫ਼ਾਈ ਅਤੇ ਬੱਚਿਆ ਦੀ ਨਿੱਜੀ ਸਫਾਈ ਤੇ ਵਿਸ਼ੇਸ਼ ਧਿਆਨ ਦੇਣ ਲਈ ਹਦਾਇਤ ਕੀਤੀ। ਮੀਟਿੰਗ ਉਪਰੰਤ ਡੀਈਓ ਐਲੀਮੈਟਰੀ/ਸੈਕੰਡਰੀ ਤਰਨਤਾਰਨ ਵੱਲੋ ਆਪਣੀ ਵਿਜ਼ਿਟ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਨੌਰੰਗਾਬਾਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਰੰਗਾਬਾਦ ਵਿੱਚ ਚੱਲ ਰਹੇ ਸੀਈਪੀ ਪਰੈਕਟਿਸ ਟੈਸਟ -3 ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਅਭਿਆਸ ਵਰਕਸੀ਼ਟਾ ਦਾ ਕੰਮ ਵੱਧ ਤੋਂ ਵੱਧ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਵਿੱਚ ਵੱਖ ਵੱਖ ਕੰਪੀਟੈਂਸੀ ਲੈਵਲ ਸਬੰਧੀ ਆਤਮਵਿਸ਼ਵਾਸ ਪੈਦਾ ਹੋ ਸਕੇ ਅਤੇ ਸਿੱਖਿਆ ਵਿਭਾਗ ਦੁਆਰਾ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਸਹੀ ਅਰਥਾਂ ਵਿੱਚ ਸਾਕਾਰ ਕੀਤਾ ਜਾ ਸਕੇ।

Scroll to Top