ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਮਨਾਇਆ ਅਧਿਆਪਕ ਦਿਵਸਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿਖੇ 27 ਦੇ ਕਰੀਬ ਅਧਿਆਪਕ ਸਨਮਾਨਿਤ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਮਨਾਇਆ ਅਧਿਆਪਕ ਦਿਵਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿਖੇ 27 ਦੇ ਕਰੀਬ ਅਧਿਆਪਕ ਸਨਮਾਨਿਤ
ਜੋਨਲ ਚੇਅਰ ਅਸ਼ਵਨੀ ਅਵਸਥੀ ਦੀ ਅਗਵਾਈ ’ਚ ਮਨਾਇਆ ਅਧਿਆਪਕ ਦਿਵਸ

ਅੰਮ੍ਰਿਤਸਰ 8 ਅਗਸਤ 2024( ) ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਡਿਸਟ੍ਰਿਕਟ 3070 ਵਲੋਂ ਡਿਸਟ੍ਰਿਕਟ ਗਵਰਨਰ ਡਾ. ਪੀਐੱਸ ਗਰੋਵਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਡਾ. ਰਣਵੀਰ ਬੇਰੀ ਤੇ ਸੈਕਟਰੀ ਅੰਦੇਸ਼ ਭੱਲਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਹ ਦਿਵਸ ਰੋਟਰੀ ਇੰਟਰਨੈਸ਼ਨਲ ਵਲੋਂ ਹਰ ਸਾਲ ਨੇਸ਼ਨ ਬਿਲਡਰ ਐਵਾਰਡ ਦਿਵਸ ਤਹਿਤ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਜੋਨਲ ਚੇਅਰ ਟੀਚਰ ਵੈਲਫੇਅਰ ਐਂਡ ਟੀਚਰ ਸੈਲੀਬ੍ਰੇਸ਼ਨ ਡੇ ਪਾਸਟ ਪ੍ਰੈਜੀਡੈਂਟ ਅਸ਼ਵਨੀ ਅਵਸਥੀ ਅਤੇ ਆਈਪੀਪੀ ਅਮਨ ਸ਼ਰਮਾ ਨੇ ਪ੍ਰਿੰਸੀਪਲ ਪਵਨਪ੍ਰੀਤ ਕੌਰ ਅਤੇ ਸਕੂਲ ਦੇ 27 ਦੇ ਕਰੀਬ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਾਸਟ ਪ੍ਰੈਜੀਡੈਂਟ ਅਸ਼ਵਨੀ ਅਵਸਥੀ ਨੇ ਕਿਹਾ ਕਿ ਆਦੀ ਕਾਲ ਤੋਂ ਹੀ ਗੁਰੂ ਅਤੇ ਸ਼ਿਸ਼ਯ ਦੀ ਪ੍ਰੰਪਰਾ ਭਾਰਤੀ ਸੱਭਿਅਤਾ ਦਾ ਇਕ ਮੁੱਖ ਅੰਗ ਰਹੀ ਹੈ। ਆਧੁਨਿਕ ਭਾਰਤੀ ਸਮਾਜ ਵਿਚ ਇਹ ਦਿਵਸ ਭਾਰਤ ਦੇ ਦੂਸਰੇ ਰਾਸ਼ਟਰਪਤੀ ਸ਼੍ਰੀ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦੀ ਜਗ੍ਹਾ ਸਮਾਜ ਵਿਚ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ, ਉਹ ਸਥਾਨ ਨਹੀਂ ਲੈ ਸਕਦੀ।
ਇਕ ਅਧਿਅਪਕ ਗਿਆਨ ਦੇ ਛੱਟਿਆਂ ਨਾਲ ਅਗਿਆਨਤਾ ਦੇ ਹਨੇਰੇ ‘ਚ ਰੋਸ਼ਨੀ ਕਰਦਾ ਹੈ। ਵੱਡਾ ਮਾਰਗ ਦਰਸ਼ਕ ਬਣ ਕੇ ਸਾਡੇ ਬਿੱਖੜੇ ਪੈਂਡਿਆਂ ਦੇ ਔਖੇ ਸਫ਼ਰ ਨੂੰ ਸੁਖਾਵਾਂ ਤੇ ਸੁਗੰਧੀਆਂ ਭਰਪੂਰ ਬਣਾਉਂਦਾ ਹੈ। ਇਸ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਅਸੀਂ ਪੜ੍ਹ-ਲਿਖ ਕੇ ਸਫਲਤਾਵਾਂ ਦੇ ਸਮੁੰਦਰ ‘ਚੋਂ ਖ਼ੁਸ਼ੀਆਂ ਦੇ ਮੋਤੀ ਚੁਗ ਰਹੇ ਹੁੰਦੇ ਹਾਂ। ਨੰਨ੍ਹੇ-ਮੁੰਨੇ ਹੱਥਾਂ ਨਾਲ ਕਲਮ ਫੜਨੀ, ਫੱਟੀ ਉਕਰਨੀ, ਕਿਤਾਬ ਫੜਣਾ, ਅੱਖਰਾਂ ਦੀ ਬਣਤਰ ਤੇ ਸ਼ਬਦਾਂ ਦੇ ਉਚਾਰਨ ਤੋਂ ਲੈ ਕੇ ਸ਼ਬਦ ਸੰਸਾਰ ਤੱਕ ਦੀਆਂ ਰਿਧੀਆਂ-ਸਿਧੀਆਂ ਦੇਣ ਦੀ ਕਰਾਮਾਤ ਸਿਰਫ਼ ਇਕ ਅਧਿਆਪਕ ਹੀ ਕਰ ਸਕਦਾ ਹੈ।
ਇਸ ਮੌਕੇ ਅਮਨ ਸ਼ਰਮਾ ਨੇ ਕਿਹਾ ਕਿ ਪੁਰਾਣੇ ਅਧਿਆਪਕ ਭਾਵੇਂ ਹੀ ਆਧੁਨਿਕ ਤਕਨਾਲੋਜੀ ਦੇ ਹਾਣ ਦੇ ਚਾਹੇ ਨਾ ਵੀ ਹੋਣ, ਪਰ ਦੁਨੀਆ ਵਿਚ ਹੋਈ ਤਰੱਕੀ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੇ ਰਾਹੀਂ ਹੀ ਕਰਵਾਈ ਹੈ। ਨਵੀਂਆਂ ਹੋ ਰਹੀਆਂ ਖੋਜਾਂ ਵਿਚ ਉਨ੍ਹਾਂ ਦੇ ਵਿਦਿਆਰਥੀਆਂ ਦਾ ਇਕ ਮਹੱਤਵਪੂਰਨ ਯੋਗਦਾਨ ਹੈ। ਸਕੂਲ ਗਏ ਹਰੇਕ ਵਿਅਕਤੀ ਲਈ ਸਿਰੜੀ ਤੇ ਮਿਹਨਤੀ ਅਧਿਆਪਕ ਸਦਾ ਚਾਨਣ ਮੁਨਾਰਾ ਬਣਦੇ ਆਏ ਹਨ।

ਇਸ ਮੌਕੇ ਸਕੂਲ ਦੇ ਅਧਿਆਪਕ ਅਨੀਤਾ ਕੋਹਲੀ, ਮਨਦੀਪ ਕੌਰ, ਡਾ. ਸੁਨੀਤਾ ਸ਼ਰਮਾ, ਨੀਤੂ ਜੋਸ਼ੀ, ਮਮਤਾ ਸ਼ਰਮਾ, ਹਰਪਾਲ ਸਿੰਘ, ਹਰਪ੍ਰੀਤ ਸਿੰਘ, ਰਜਿੰਦਰ ਕੌਰ, ਰੇਨੂੰਕਾ ਜੈਨ, ਸਤਿੰਦਰ ਕੌਰ, ਗੀਤੂ, ਜੀਵਨ ਜੋਤੀ, ਨਵੀਨ ਗੰਭੀਰ, ਗੋਪੀਚੰਦ, ਅਮਨਪ੍ਰੀਤ ਸਿੰਘ, ਮਨਜੀਤ ਸਿੰਘ, ਬਲਬੀਰ ਕੌਰ, ਅਮਨਪ੍ਰੀਤ ਕੌਰ, ਸਾਕਸ਼ੀ ਅਤੇ ਹੋਰ ਬਹੁਤ ਸਾਰੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੋਨਲ ਚੇਅਰਮੈਨ ਐੱਚਐਸ ਜੋਗੀ, ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਪਾਸਟ ਪ੍ਰੈਜੀਡੈਂਟ ਪਰਮਜੀਤ ਸਿੰਘ, ਮਨਮੋਹਨ ਸਿੰਘ, ਅਸ਼ੋਕ ਸ਼ਰਮਾ, ਡਾ. ਗਗਨਦੀਪ ਸਿੰਘ, ਹਰਦੇਸ਼ ਦਵੇਸਰ, ਕੇਐੱਸ ਚੱਠਾ, ਪ੍ਰਦੀਪ ਕਾਲੀਆ, ਰਾਜ ਕੁਮਾਰ ਬੱਲਕਲਾਂ ਆਦਿ ਰੋਟਰੀ ਦੇ ਮੈਂਬਰ ਮੌਜੂਦ ਸਨ।

Scroll to Top