ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਪੀਰਾ ਦੇ ਅਧਿਆਪਕਾਂ ਦਾ ਕੀਤਾ ਸਨਮਾਨ

ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਪੀਰਾ ਦੇ ਅਧਿਆਪਕਾਂ ਦਾ ਕੀਤਾ ਸਨਮਾਨ ਅਧਿਆਪਕ ਦਿਵਸ ਦੇ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਪੀਰਾ ਦੀ ਐਸਐਮਸੀ ਕਮੇਟੀ ਵੱਲੋਂ ਸਕੂਲ ਸਟਾਫ, ਆਂਗਣਵਾੜੀ ਅਤੇ ਮਿਡੇ ਮੀਲ ਵਰਕਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਹੁੰਚੇ ਜਗਦੇਵ ਸਿੰਘ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਦੇ ਪਤਵੰਤੇ ਚਿਮਨ ਸਿੰਘ,ਅਸ਼ੋਕ ਸਿੰਘ, ਅਤੇ ਐਸ ਐਮ ਸੀ ਕਮੇਟੀ ਮੈਂਬਰ ਹਾਜ਼ਰ ਸਨ। ਇਸ ਦੌਰਾਨ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੈਸੇ ਕੀਤਾ ਗਿਆ ।ਇਸ ਮੌਕੇ ਤੇ ਕੈਕ ਕੱਟ ਕੇ ਬੱਚਿਆਂ ਦਾ ਸਮੂਹਿਕ ਜਨਮਦਿਨ ਮਨਾਇਆ ਗਿਆ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਸਕੂਲ ਮੁੱਖੀ ਖਰੈਤ ਸਿੰਘ ਵੱਲੋਂ ਕਮੇਟੀ ਮੈਂਬਰਾਂ ਅਤੇ ਐਸਐਮਸੀ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਦੇ ਪਤਵੰਤੇ ਸੱਜਣ ਦਾ ਸਕੂਲ ਪਹੁੰਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਹੌਸਲਾ ਅਫ਼ਜ਼ਾਈ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸੁਨੀਲ ਗਾਂਧੀ,ਮੈਡਮ ਸੁਮਨ ਰਾਣੀ ਆਂਗਣਵਾੜੀ ਸਟਾਫ ਅਤੇ ਮਿਡ ਡੇ ਮੀਲ ਕੁੱਕ ਮੌਜੂਦ ਸਨ।

Scroll to Top