ਪੁਰਾਣੀ ਪੈਨਸ਼ਨ ਸਕੀਮ ਛੱਡ ਕੇ ਯੂਪੀਐੱਸ ਦੇਣਾ ਮੁਲਾਜ਼ਮਾਂ ਨਾਲ ਧੋਖਾ – ਪਨੂੰ , ਲਹੌਰੀਆ

ਪੁਰਾਣੀ ਪੈਨਸ਼ਨ ਸਕੀਮ ਛੱਡ ਕੇ ਯੂਪੀਐੱਸ ਦੇਣਾ ਮੁਲਾਜ਼ਮਾਂ ਨਾਲ ਧੋਖਾ – ਪਨੂੰ , ਲਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ un ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੁਰਾਣੀ ਪੈਂਨਸ਼ਨ ਦੀ ਬਹਾਲੀ ਨੂੰ ਲੈ ਕੇ ਸੀਪੀਐਫਈਯੂ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਕੀਤੀ ਜਾ ਰਹੀ ਇੱਕ ਦਿਨਾਂ ਭੁੱਖ ਹਡ਼ਤਾਲ ਅਤੇ ਝੂਠੀਆਂ ਗਰੰਟੀਆਂ ਵਾਲੀ ਸਰਕਾਰ ਦੀ ਪੋਲ ਖੋਲਣ ਦਾ ਈਟੀਯੂ (ਰਜਿ) ਪੂਰਨ ਸਮਰਥਨ ਕਰਦੀ ਹੈ । ਲਹੌਰੀਆ ਨੇ ਦੱਸਿਆ ਕਿ 1 ਮਈ ਨੂੰ ਖਟਕਡ਼ ਕਲਾ ( ਸ਼ਹੀਦ ਭਗਤ ਸਿੰਘ ਨਗਰ ) ਵਿਖੇ ਇਹ ਇੱਕ ਦਿਨਾਂ ਭੁੱਖ ਹਡ਼ਤਾਲ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ । ਲਹੌਰੀਆ ਨੇ ਦੱਸਿਆ ਕਿ ਇਸ ਭੁੱਖ ਹਡ਼ਤਾਲ ਵਿੱਚ ਸ਼ਾਮਲ ਹੋਣ ਲਈ ਈਟੀਯੂ ਵਲੋਂ ਜਿਲਾ੍ਂ ਵਾਰ ਡਿਊਟੀਆਂ ਲਗਾਈਆ ਗਈਆ ਹਨ । ਲਹੌਰੀਆ ਨੇ ਦੱਸਿਆ ਕਿ ਇਸ ਇੱਕ ਦਿਨਾਂ ਭੁੱਖ ਹਡ਼ਤਾਲ ਵਿੱਚ ਈਟੀਯੂ ਵੱਡੀ ਗਿਣਤੀ ਚ’ ਸ਼ਾਮਲ ਹੋ ਕੇ ਪੁਰਾਣੀ ਪੈਂਨਸ਼ਨ ਬਹਾਲੀ ਲਈ ਸੀਪੀਐਫਈਯੂ ਕਰਮਚਾਰੀ ਯੂਨੀਅਨ ਪੰਜਾਬ ਦਾ ਪੂਰਨ ਸਮਰਥਨ ਕਰੇਗੀ ਤੇ ਪੁਰਾਣੀ ਪੈਂਨਸ਼ਨ ਬਹਾਲੀ ਤੱਕ ਹਰ ਸੰਘਰਸ਼ ਪੂਰਾ ਸਾਥ ਦੇਵੇਗੀ । ਇਸ ਮੌਕੇ ਨਰੇਸ਼ ਪਨਿਆੜ , ਲਖਵਿੰਦਰ ਸਿਂਘ ਸੇਖੋਂ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨੀਰਜ ਅਗਰਵਾਲ , ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਰਾਜਿੰਦਰ ਸਿੰਘ ਰਾਜਾਸਾਂਸੀ , ਖੁਸ਼ਪ੍ਰੀਤ ਸਿੰਘ ਕੰਗ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜ਼ਰ ਸਨ ।

Scroll to Top