ਪ.ਸ.ਸ.ਫ.ਜਲੰਧਰ ਦੀ ਮੀਟਿੰਗ ਵਿੱਚ ਪ੍ਰੇਮ ਖਲਵਾੜਾ ਨੂੰ ਸੌਂਪੀ ਕਾਰਜਕਾਰੀ ਸਕੱਤਰ ਦੀ ਜ਼ਿੰਮੇਵਾਰੀ: ਵਿਰਦੀ**।

**ਪ.ਸ.ਸ.ਫ.ਜਲੰਧਰ ਦੀ ਮੀਟਿੰਗ ਵਿੱਚ ਪ੍ਰੇਮ ਖਲਵਾੜਾ ਨੂੰ ਸੌਂਪੀ ਕਾਰਜਕਾਰੀ ਸਕੱਤਰ ਦੀ ਜ਼ਿੰਮੇਵਾਰੀ: ਵਿਰਦੀ**। ਜਲੰਧਰ:20 ਅਗੱਸਤ ( ) ਪੰਜਾਬ ਸੁਬਾਰਡੀਨੇਟ ਸਰਵਿਲਸਿਜ਼ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਕੀਤੀ ਗਈ‌।ਇਸ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ 18 ਅਗੱਸਤ ਨੂੰ ਚੱਬੇਵਾਲ ਵਿਖੇ ਕੀਤੀ ਗਈ ਰੈਲੀ ਵਿੱਚ ਕੀਤੀ ਸ਼ਮੂਲੀਅਤ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਦੂਸਰੇ ਮਤੇ ਰਾਹੀਂ ਪ ਸ ਸ ਫ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਦੇ ਵਿਦੇਸ਼ ਜਾਣ ਕਾਰਨ ਉਨ੍ਹਾਂ ਦੀ ਜਿੰਮੇਵਾਰੀ ਪ੍ਰੇਮ ਖਲਵਾੜਾ ਨੂੰ ਬਤੌਰ ਕਾਰਜਕਾਰੀ ਜ਼ਿਲ੍ਹਾ ਸਕੱਤਰ ਸੌਪੀ ਗਈ। ਮੀਟਿੰਗ ਵਿੱਚ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ 06 ਸਤੰਬਰ ਨੂੰ ਹੋ ਰਹੇ ਜ਼ਿਲ੍ਹਾ ਪੱਧਰੀ ਡੈਲੀਗੇਟ ਅਜਲਾਸ ਸਬੰਧੀ 22 ਅਗੱਸਤ ਨੂੰ ਜਲੰਧਰ ਸ਼ਹਿਰ,23 ਅਗੱਸਤ ਨੂੰ ਫਿਲੌਰ ਅਤੇ 24 ਅਗੱਸਤ ਨੂੰ ਨਕੋਦਰ ਵਿਖੇ ਪ ਸ ਸ ਫ ਦੀ ਅਗਵਾਈ ਹੇਠ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ 4 ਸਤੰਬਰ ਨੂੰ ਮੋਹਾਲੀ ਵਿਖੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ‌। ਇਸ ਰੈਲੀ ਨੂੰ ਹਰ ਪ੍ਰਕਾਰ ਨਾਲ ਕਾਮਯਾਬ ਕਰਨ ਲਈ ਬਲਾਕ ਪ੍ਰਧਾਨਾਂ ਨੂੰ ਜ਼ਿੰਮੇਂਵਾਰੀ ਸੌਂਪੀ ਗਈ। ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਆਉਣ ਵਾਲੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਦਾ ਵੀ ਫੈਸਲਾ ਕੀਤਾ। ਇਸ ਸਮੇਂ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਤੋਂ ਇਲਾਵਾ ਤਰਸੇਮ ਮਾਧੋਪੁਰੀ,ਪ੍ਰੇਮ ਖਲਵਾੜਾ, ਕੁਲਦੀਪ ਸਿੰਘ ਕੌੜਾ, ਬਲਵੀਰ ਸਿੰਘ ਗੁਰਾਇਆ,ਰਤਨ ਸਿੰਘ, ਮਨਜੀਤ ਕੁਮਾਰ, ਹਰਬੰਸ ਸਿੰਘ ਸਮਰਾ,ਰਾਜ ਕੁਮਾਰ, ਬੂਟਾ ਰਾਮ ਅਕਲਪੁਰ, ਕਰਮਜੀਤ ਸਿੰਘ,ਰਮਨ ਕੁਮਾਰ, ਸਤਪਾਲ, ਜੋਗਿੰਦਰ ਸਿੰਘ ਆਦਿ ਸਾਥੀ ਹਾਜ਼ਰ ਹੋਏ।**।

Scroll to Top