4161 ਦੇ ਸੂਬਾ ਆਗੂ ਦੇ ਘਰ ਜਲਾਲਾਬਾਦ ਪੁਲਿਸ ਵੱਲੋਂ ਮਾਰੀ ਜਬਰੀ ਰੇਡ ਵਿਰੁੱਧ ਡੀਟੀਐਫ ਦੇ ਵਫਦ ਨੇ ਐਸਐਸ ਪੀ ਨੂੰ ਮਿਲ ਕੇ ਜਤਾਇਆ ਰੋਸ਼।

4161 ਦੇ ਸੂਬਾ ਆਗੂ ਦੇ ਘਰ ਜਲਾਲਾਬਾਦ ਪੁਲਿਸ ਵੱਲੋਂ ਮਾਰੀ ਜਬਰੀ ਰੇਡ ਵਿਰੁੱਧ ਡੀਟੀਐਫ ਦੇ ਵਫਦ ਨੇ ਐਸਐਸ ਪੀ ਨੂੰ ਮਿਲ ਕੇ ਜਤਾਇਆ ਰੋਸ਼। ਐਸਐਸਪੀ ਫਾਜ਼ਿਲਕਾ ਵੱਲੋਂ ਅੱਗੇ ਤੋਂ ਇਸ ਤਰ੍ਹਾਂ ਦੀ ਕਾਰਵਾਈ ਨਾ ਹੋਣ ਦਾ ਦਿੱਤਾ ਭਰੋਸਾ। ਫਾਜ਼ਿਲਕਾ ਬੀਤੀ 14 ਅਗਸਤ ਨੂੰ 4161 ਦੇ ਸੂਬਾ ਆਗੂ ਰਸ਼ਪਾਲ ਸਿੰਘ ਜੋ ਕਿ ਕਪੂਰਥਲਾ ਵਿਖੇ ਸਿੱਖਿਆ ਵਿਭਾਗ ਵਿੱਚ ਬਤੌਰ ਸਮਾਜਿਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ,ਅਤੇ ਰਿਹਾਇਸ਼ ਜਲਾਲਾਬਾਦ ਦੇ ਪਿੰਡ ਵਿਚ ਹੈ।ਉਸ ਦੀ ਗੈਰ ਹਾਜ਼ਰੀ ਵਿੱਚ ਜਲਾਲਾਬਾਦ ਪੁਲਿਸ ਵੱਲੋਂ ਸਵੇਰੇ 4 ਵਜੇ ਉਸ ਦੇ ਘਰ ਵਿੱਚ ਰੇਡ ਮਾਰੀ ਅਤੇ ਉਸ ਦੇ ਘਰ ਵਿੱਚ ਜਬਰੀ ਉਸ ਦੇ ਪਰਿਵਾਰ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਜਲਾਲਾਬਾਦ ਪੁਲਿਸ ਵੱਲੋਂ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਘਰ ਰੇਡ ਮਾਰੀ ਗਈ ਸੀ। ਡੈਮੋਕਰੇਟਿਕ ਟੀਚਰ ਫਰੰਟ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਅੱਜ ਐਸਐਸਪੀ ਫਾਜ਼ਿਲਕਾ ਨੂੰ ਮਿਲ ਕੇ ਇਸ ਆਪਣਾ ਇਤਰਾਜ ਦਰਜ ਕਰਵਾਉਂਦਿਆਂ ਹੋਇਆਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਵਾਈਆਂ ਸਮਾਜ ਦੇ ਉਹਨਾਂ ਲੋਕਾਂ ਵਿਰੁੱਧ ਦਿੱਤੀਆਂ ਜਾ ਰਹੀਆਂ ਹਨ, ਜੋ ਬੱਚਿਆਂ ਦਾ ਭਵਿੱਖ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਲੇਕਿਨ ਬਦਲੇ ਵਿੱਚ ਸਰਕਾਰ ਦੀ ਸ਼ਹਿ ਉੱਪਰ ਉਹਨਾਂ ਦੇ ਘਰਾਂ ਵਿੱਚ ਰੇਡ ਮਾਰ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਗੈਰ ਸੰਵਿਧਾਨਕ ਕਾਰਵਾਈ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਡੀ ਟੀ ਐਫ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂਵਾਲੀ ਅਤੇ 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਸਲਿੰਦਰ ਕੰਬੋਜ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਮਨਾਉਣ ਦੇ ਲਈ ਸੰਘਰਸ਼ ਦੇ ਰਾਹ ਪਏ ਲੋਕਾਂ ਨੂੰ ਇਸ ਤਰ੍ਹਾਂ ਡਰਾ ਕੇ ਸਰਕਾਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕਦੀ।ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਮੰਗਾਂ ਮਸਲਿਆਂ ਉੱਪਰ ਗੌਰ ਨਹੀਂ ਕਰੇਗੀ ਲੋਕ ਸੰਘਰਸ਼ ਦਾ ਰਾਹ ਨਹੀਂ ਛੱਡਣਗੇ। ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਉੱਪਰ ਸਰਕਾਰ ਗੌਰ ਨਾ ਕਰਕੇ ਉਲਟਾ ਸੰਘਰਸ਼ੀ ਲੋਕਾਂ ਨੂੰ ਦਬਾਉਣ ਦੀਆਂ ਨਕਾਮ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ, ਪੁਲਿਸ ਵੱਲੋਂ ਗੈਰ ਜਿੰਮੇਦਾਰਾਨਾ ਰਵਈਆ ਦਿਖਾਉਣ ਵਾਲੇ ਪੁਲਿਸ ਕਰਮਚਾਰੀਆਂ ਦੀ ਜ਼ਿੰਮੇਦਾਰੀ ਤੈਅ ਕੀਤੀ ਜਾਵੇ। ਜੇਕਰ ਭਵਿੱਖ ਵਿੱਚ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਐਸਐਸਪੀ ਫਾਜਿਲਕਾ ਨੇ ਵਫਦ ਦੀ ਗੱਲਬਾਤ ਸੁਣਨ ਤੋਂ ਉਪਰੰਤ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਏਗੀ।ਇਸ ਮੌਕੇ ਡੀ ਟੀ ਐਫ ਦੇ ਜਿਲ੍ਹਾ ਮੀਤ ਪ੍ਰਧਾਨ ਨੋਰੰਗ ਲਾਲ, ਵਿੱਤ ਸਕੱਤਰ ਰਿਸ਼ੂ ਸੇਠੀ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਧੀਰਜ ਕੁਮਾਰ, ਮਮਤਾ ਲਾਧੂਕਾ, ਕਮਲਜੀਤ ਸਿੰਘ ਬੇਰੁਜ਼ਗਾਰ ਟੈਟ ਪਾਸ ਯੂਨੀਅਨ ਤੋਂ ਕੁਲਵਿੰਦਰ ਕੌਰ, ਸੁਨੀਤਾ ਰਾਣੀ ਤੋਂ ਇਲਾਵਾ ਰਸ਼ਪਾਲ ਸਿੰਘ ਹਾਜ਼ਰ ਰਹੇ।

Scroll to Top