ਮਾਸਟਰ ਕੇਡਰ ਯੂਨੀਅਨ ਵੱਲੋ ਪਰਮੋਸ਼ਨਾ ਤੇ ਹੋਰ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਨੂੰ ਡੀ ਈ ਓ ਰਾਹੀ ਭੇਜਿਆ ਮੰਗ ਪੱਤਰ

ਮਾਸਟਰ ਕੇਡਰ ਯੂਨੀਅਨ ਵੱਲੋ ਪਰਮੋਸ਼ਨਾ ਤੇ ਹੋਰ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਨੂੰ ਡੀ ਈ ਓ ਰਾਹੀ ਭੇਜਿਆ ਮੰਗ ਪੱਤਰਪਰਮੋਸ਼ਨਾ ਨਾ ਹੋਣ ਤੇ ਅਗਲੇ ਹਫਤੇ ਸਿੱਖਿਆ ਮੰਤਰੀ ਦਾ ਕੀਤਾ ਜਾਵੇਗਾ ਘੇਰਾੳ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਉਲੀਕੇ ਐਕਸ਼ਨਾ ਦੀ ਲੜੀ ਤਹਿਤ 02 ਅਗਸਤ ਨੂੰ ਸੂਬੇ ਦੇ ਸਾਰੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਹੀਂ ਮਾਸਟਰ ਕੇਡਰ ਜ਼ਿਲਾ ਫਾਜਿਲਕਾ ਅਗਵਾਈ ਵਿੱਚ ਪਰਮੋਸ਼ਨਾ ਕਰਨ ਨੂੰ ਲੈ ਕੇ ਅਤੇ ਹੋਰ ਜਾਇਜ ਮੰਗਾਂ ਦੇ ਸਾਰਥਕ ਹੱਲ ਲਈ ਮੰਗ ਪੱਤਰ ਸਿੱਖਿਆ ਮੰਤਰੀ ਤਕ ਪੁੱਜਦਾ ਕਰਨ ਵਾਸਤੇ ਜਿਲਾ ਪ੍ਰਧਾਨ ਜ਼ਿਲ੍ਾ ਬਲਵਿੰਦਰ ਸਿੰਘ, ਜ਼ਿਲ੍ਾ ਸਰਪ੍ਰਸਤ ਧਰਮਿੰਦਰ ਗੁਪਤਾ, ਜਨਰਲ ਸਕੱਤਰ ਦਲਜੀਤ ਸਿੰਘ ਸੱਬਰਵਾਲ ਦੀ ਅਗਵਾਈ ਵਿੱਚ ਦਿੱਤਾ ਗਿਆ ।ਮਾਸਟਰ ਕੇਡਰ ਯੂਨੀਅਨ ਦੇ ਆਗੂਆ ਨੇ ਸਿੱਖਿਆ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਂਦਾ ਕਿ ਢਾਈ ਸਾਲ ਬੀਤ ਜਾਣ ਤੇ ਵੀ ਮੌਜੂਦਾ ਸਰਕਾਰ ਵੱਲੋ ਮਾਸਟਰ ਕੇਡਰ ਯੂਨੀਅਨ ਦੀ ਇਕ ਵੀ ਮੰਗ ਪੂਰੀ ਨਹੀ ਕੀਤੀ ਅਤੇ ਹੁਣ ਜਾਣਬੁੱਝ ਕੇ ਲੈਫਟ ਆਉਟ ਪਰਮੋਸ਼ਨਾ ਦਾ ਕੰਮ ਨੂੰ ਕਮੇਟੀ ਬਣਾਕੇ ਹੋਰ ਲਮਕਾ ਦਿੱਤਾ ਜਿਸ ਨਾਲ ਸੂਬੇ ਦੇ ਸਮੂਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਸੂਬੇ ਵਿੱਚ ਹਜਾਰਾਂ ਸਕੂਲ ਮਾਸਟਰ ਕੇਡਰ, ਲੈਕਚਰਾਰ, ਮੁੱਖ ਅਧਿਆਪਕ ਅਤੇ ਪ੍ਰਿੰਸੀਪਲਾਂ ਤੋ ਸੱਖਣੇ ਹਨ ਅਤੇ ਜੇ ਲੈਫਟ ਆਉਟ ਲੈਕਚਰਾਰ ਦੀਆਂ ਪ੍ਰਮੋਸ਼ਨਾ ਹੋ ਜਾਦੀਆ ਹਨ ਤਾ ਹੋਰ ਜਨਰਲ ਪਰਮੋਸ਼ਨਾ ਦਾ ਰਸਤਾ ਵੀ ਖੁੱਲ ਜਾਵੇਗਾ ਲੇਕਿਨ ਸਰਕਾਰ ਇਸ ਪ੍ਰਤੀ ਸੰਜੀਦਾ ਨਹੀਂ ਹੈ ।ਮਾਸਟਰ ਕੇਡਰ ਯੂਨੀਅਨ ਦੇ ਆਗੂਆ ਨੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਬ੍ਰਿਜ ਮੋਹਨ ਬੇਦੀ ਜੀ ਨੂੰ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਹੋਰ ਮੰਗਾਂ ਜੋ ਇਸ ਪ੍ਰਕਾਰ ਹਨ।ਨਵੇਂ ਭਰਤੀ ਅਧਿਆਪਕ 3704,2392,4161 ਅਧਿਆਪਕਾ ਤੇ ਪੰਜਾਬ ਦਾ ਪੇ ਸਕੇਲ ਬਹਾਲ ਕੀਤਾ ਜਾਵੇ, SSA/RMSA ਅਧੀਨ ਕੰਮ ਕਰ ਚੁੱਕੇ ਅਧਿਆਪਕਾ ਨੂੰ ਲੈਂਥ ਆਫ ਸਰਵਿਸ ਅਨੁਸਾਰ ਬਣਦਿਆਂ ਅਚਨਚੇਤ ਛੁੱਟੀਆਂ ਦਿੱਤੀਆਂ ਜਾਣ, ਪੇਂਡੂ ਭੱਤਾ, ਬਾਰਡਰ ਏਰੀਆ ਅਲਾਉਨਸ, ਏ ਸੀ ਪੀ ਬਹਾਲ ਕੀਤਾ ਜਾਵੇ ਅਤੇ ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, 2•59 ਗੁਣਾਕ ਮਾਣਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਰੀਵੀਊ ਸਪੀਕਿੰਗ ਆਰਡਰ ਜਾਰੀ ਕੀਤਾ ਜਾਵੇ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸਟੇਟ ਗੌਰਮਿੰਟ ਯੂਨੀਵਰਸਿਟੀਆਂ ਤੋ ਡਿਗਰੀ ਪ੍ਰਾਪਤ ਕਰ ਚੁੱਕੇ ਅਧਿਆਪਕਾ ਨੂੰ ਪਰਮੋਸ਼ਨਾ ਵਾਸਤੇ ਵਿਚਾਰਿਆਂ ਜਾਵੇ, ਹਰ ਅਧਿਆਪਕ ਨੂੰ ਬਦਲਿਆ ਦਾ ਮੌਕਾ ਦਿੱਤਾ ਜਾਵੇ, ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਨੂੰ ਐਸ ਐਸ ਦੀ ਪੋਸਟਾਂ ਤੇ ਬਦਲੀ ਵਾਸਤੇ ਵਿਚਾਰਿਆ ਜਾਵੇ,ਸਿੱਖਿਆ ਪ੍ਰੋਵਾਈਡਰਾ ਅਧੀਨ ਭਰਤੀ ਹੋਏ ਨੂੰ 01/11/2011 ਦੀ ਬਜਾਏ 01/4/2011 ਅਨੁਸਾਰ ਸੀਨੀਅਰਤਾ ਸੂਚੀ ਵਿੱਚ ਦਰਜ ਕੀਤਾ ਜਾਵੇ,ਇਨਰੋਲਮੈਂਟ ਸੰਬੰਧੀ ਅਧਿਆਪਕਾ ਤੇ ਦਬਾਅ ਨਾ ਪਾਇਆ ਜਾਵੇ ਕਿਉਂਕਿ ਮਿੰਨਤ ਤਰਲੇ ਕਰਕੇ ਦਾਖਲ ਕੀਤੇ ਵਿਦਿਆਰਥੀਆਂ ਅਨਸ਼ਾਸ਼ਨ ਭੰਗ ਕਰਦੇ ਹਨ ,ਮਿਡਲ ਸਕੂਲਾਂ ਵਿੱਚ ਦਰਜਾ ਚਾਰ ਦਿੱਤਾ ਜਾਵੇ ਆਦਿ ਜਾਇਜ ਮੰਗਾਂ ਪ੍ਰਤੀ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਸੰਜੀਦਾ ਨਹੀਂ ।ਜਿਲਾ ਸਿੱਖਿਆ ਅਫਸਰ ਸੈਕੰਡਰੀ ਵੱਲੋ ਮੰਗ ਪੱਤਰ ਲੈਣ ਉਪਰੰਤ ਸਿੱਖਿਆ ਮੰਤਰੀ ਨੂੰ ਮੇਲ ਰਾਹੀਂ ਮੰਗ ਪੱਤਰ ਭੇਜਣ ਦਾ ਭਰੋਸਾ ਦਿੱਤਾ।ਇਸ ਸਮੇਂ ਹੋਰਨਾ ਤੋ ਇਲਾਵਾ ਮੋਹਨ ਲਾਲ ਰਾਹੁਲ ਦੀਪਕ ਹੇਮਰਾਜ ਸੰਤੋਸ ਸਿੰਘ ਪਰਮਜੀਤ ਲਾਲ ਚੰਦ ਲਕਸ਼ਮੀ ਨਰਾਇਣ ਸੁਭਾਸ਼ ਸਰ ਦਿਨੇਸ਼ ਕੁਮਾਰ ਰਜੇਸ਼ ਤਨੇਜਾ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਰਮੇਸ਼ ਅਬੋਹਰ ਪ੍ਰਧਾਨ ਸਾਹਿਲ ਅੰਕੁਸ਼ ਅਕਸ ਡੋਡਾ ਨਰਿੰਦਰਪਾਲ ਸਿੰਘ ਰੌਕਸੀ ਪਰਮਿੰਦਰ ਸਿੰਘ ਮੋਹਨ ਪੰਜਾਬੀ ਰਜੇਸ਼ ਸਨੀ ਮਲਕੀਤ ਮਹਿੰਦਰ ਜੀ ਨੀਰਜ ਜੀ ਅਮਰਜੀਤ ਸਿੰਘ ਰਵਿੰਦਰ ਲਵਲੀ ਅੰਕੁਰ ਤੇ ਹੋਰ ਉੱਘੇ ਅਧਿਆਪਕ ਸਾਥੀ ਹਾਜਰ ਸਨ।

Scroll to Top