ਡੀਈਓ ਰਵਿੰਦਰ ਕੌਰ ਨੇ ਸਮੂਹ ਬੀਪੀਈਓ ਨਾਲ ਲੁਧਿਆਣੇ ਦੇ ਸਕੂਲਾਂ ਦੀਆ ਸਮਸਿਆਵਾਂ ਕੀਤੀਆਂ ਸਾਂਝੀਆਂ

ਡੀ ਈ ਓ ਰਵਿੰਦਰ ਕੌਰ ਨੇ ਸਮੂਹ ਬੀਪੀਈਓ ਨਾਲ ਲੁਧਿਆਣੇ ਦੇ ਸਕੂਲਾਂ ਦੀਆ ਸਮਸਿਆਵਾਂ ਕੀਤੀਆਂ ਸਾਂਝੀਆਂ ਜ਼ਿਲ੍ਹਾ ਲੁਧਿਆਣਾ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ 2024-25 ਤਹਿਤ ਦਾਖ਼ਲਾ ਵਧਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰਵਿੰਦਰ ਕੌਰ ਵੱਲੋਂ ਸਮੂਹ ਬੀ.ਪੀ.ਈ.ਓ ਸਾਹਿਬਾਨ ਅਤੇ ਦਫ਼ਤਰੀ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨਾਂ ਵੱਲੋਂ ਦਾਖ਼ਲਾ ਵਧਾਉਣ ਲਈ ਹਰ ਘਰ ਤੱਕ ਪਹੁੰਚ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।ਡੀ.ਈ.ਓ ਮੈਡਮ ਨੇ ਦੱਸਿਆ ਕਿ ਪਿਛਲੇ ਸੈਸ਼ਨ ਦਾ ਦਾਖ਼ਲਾ ਜੋ ਕਿ 181716 ਸੀ, ਹੁਣ ਵਧ ਕੇ 183018 ਹੋ ਗਿਆ ਹੈ। ਇਹ ਦਾਖ਼ਲਾ ਹੁਣ ਤੱਕ ਦਾ ਰਿਕਾਰਡ ਦਾਖ਼ਲਾ ਹੈ। ਇਸ ਦੌਰਾਨ ਬਲਾਕ ਮਾਂਗਟ-2 ਅਤੇ ਲੁਧਿਆਣਾ-1 ਨੂੰ ਰਿਕਾਰਡ ਦਾਖ਼ਲਾ ਵਧਾਉਣ ਤੇ ਮੁਬਾਰਕਬਾਦ ਦਿੱਤੀ।ਉਨਾਂ ਨੇ ਸਮੂਹ ਅਧਿਆਪਕ ਵਰਗ ਨੂੰ ਮੁਬਾਰਕਬਾਦ ਦਿੱਤੀ ਅਤੇ ਮਾਪਿਆਂ ਨੂੰ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਬੱਚੇ ਦੇ ਸਿੱਖਿਆ ਪੱਧਰਾਂ ਅਨੁਸਾਰ ਕੰਮ ਕਰਨ ਦੇ ਨਾਲ-ਨਾਲ ਉਸਦੇ ਸਰਵਪੱਖੀ ਵਿਕਾਸ ਤੇ ਜ਼ੋਰ ਦਿੱਤਾ ਜਾਂਦਾ ਹੈ।ਇਸ ਮੀਟਿੰਗ ਵਿੱਚ ਉਪ ਜ਼ਿਲਾ ਸਿੱਖਿਆ ਅਫ਼ਸਰ ਮਨੋਜ ਕੁਮਾਰ, ਸੀਨੀਅਰ ਸਹਾਇਕ ਮਹਿੰਦਰ ਸਿੰਘ ਅਤੇ ਪ੍ਰੇਮਜੀਤ ਪਾਲ ਸਿੰਘ, ਜੂਨੀਅਰ ਸਹਾਇਕ ਗੁਰਵੀਰ ਸਿੰਘ, ਸੰਜੀਵ ਕੁਮਾਰ, ਸ਼ੈਲੀ, ਰੋਹਿਤ ਛਾਬੜਾ, ਰਵੀਨ ਭੱਟੀ, ਕਲਰਕ ਗੌਰਵ ਅਤੇ ਟੀਨਾ ਰਾਣੀ ਹਾਜ਼ਰ ਸਨ।