ਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰਵਾਲਾ ਨੂੰ 6 ਏ.ਸੀ ਕੀਤੇ ਦਾਨ

ਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰਵਾਲਾ ਨੂੰ 6 ਏ.ਸੀ ਕੀਤੇ ਦਾਨ

ਬੱਚਿਆਂ ਦੀ ਸਿਹਤ ਸੰਭਾਲ ਲਈ ਦਾਨੀ ਸੱਜਣਾਂ ਵੱਲੋਂ ਕੀਤਾ ਗਿਆ ਨੇਕ ਕਾਰਜ ਸ਼ਲਾਘਾਯੋਗ -ਬੀਪੀਈਓ ਸਤੀਸ਼ ਮਿਗਲਾਨੀ

ਆਧੁਨਿਕ ਸਹੂਲਤਾਂ ਨਾਲ ਲੈਸ ਹੋਇਆ ਸ਼ਤੀਰ ਵਾਲੇ ਦਾ ਪ੍ਰਾਇਮਰੀ ਸਕੂਲ -ਨੌਰੰਗ ਲਾਲ , ਕੁਲਦੀਪ ਸੱਭਰਵਾਲ

ਭਾਰਤ ਪਾਕ ਸਰਹੱਦ ਦੇ ਕੰਢੇ ਤੇ ਵਸੇ ਪਿੰਡ ਸ਼ਤੀਰ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨੰਨੇ ਮੁੰਨ੍ਹੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਦਾਨੀ ਸੱਜਣਾਂ ਅਤੇ ਐਨ ਆਰ ਆਈ ਵੀਰਾਂ ਵੱਲੋਂ ਸਕੂਲ ਨੂੰ ਛੇ ਏ ਸੀ ਦਾਨ ਵਜੋਂ ਭੇਟਾਂ ਕੀਤੇ ਗਏ ਹੁਣ ਬੱਚੇ ਅੱਤ ਦੀ ਗਰਮੀ ਵਿੱਚ ਠੰਡੀਆਂ ਹਵਾਵਾਂ ਦਾ ਆਨੰਦ ਮਾਣ ਸਕਣਗੇ। ਸਕੂਲ ਮੁੱਖੀ ਸ੍ਰੀ ਨੌਰੰਗ ਲਾਲ ਨੇ ਦਾਨੀ ਸੱਜਣਾਂ ਨੂੰ ਪਿੰਡ ਦੇ ਸਕੂਲ ਬਾਰੇ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਅਤੇ ਅੱਤ ਦੀ ਪੈ ਰਹੀ ਗਰਮੀ ਬਾਰੇ ਦਾਨੀ ਸੱਜਣਾ ਕੋਲ ਪਹੁੰਚ ਕੀਤੀ ਗਈ। ਉਹਨਾਂ ਨੂੰ ਗਰਮੀ ਬਾਰੇ ਦੱਸਿਆ ਗਿਆ ਕਿ ਸਕੂਲ ਵਿੱਚ ਬੱਚਿਆਂ ਦੀ ਤਾਦਾਦ ਵੱਧ ਹੋਣ ਕਰਕੇ ਕਿਵੇਂ ਦਾ ਮਾਹੌਲ ਹੈ ਪਿੰਡ ਦੇ ਦਾਨੀ ਸੱਜਣ ਅਤੇ ਐਨ ਆਰ ਆਈ ਵੀਰਾਂ ਵੱਲੋਂ ਵਿਚਾਰ ਵਟਾਂਦਰਾ ਕਰਨ ਤੇ ਸਕੂਲ ਨੂੰ ਏਸੀ ਦੇਣ ਦਾ ਫੈਸਲਾ ਕੀਤਾ ਗਿਆ ।ਜਿਸ ਦੇ ਤਹਿਤ ਉਹਨਾਂ ਵੱਲੋਂ ਸਕੂਲ ਵਿੱਚ ਏਸੀ ਭੇਜ ਦਿੱਤੇ ਗਏ।।
ਕੁਲਦੀਪ ਸਿੰਘ ਸੱਬਰਵਾਲ ਸਕੂਲ ਅਧਿਆਪਕ ਨੇ ਦੱਸਿਆ ਕੀ ਬਲਾਕ ਖੂਈਆਂ ਸਰਵਰ ਜਿਲ੍ਹਾ ਫਾਜ਼ਿਲਕਾ ਦਾ ਮਾਣ ਮੱਤਾ ਸਾਡਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰਵਾਲਾ ਨਾ ਕੀ ਹੁਣ ਬਲਾਕ ਵਿੱਚੋਂ ਬਲਕਿ ਪੂਰੇ ਜ਼ਿਲੇ ਫਾਜ਼ਿਲਕਾ ਦੇ ਸਕੂਲਾਂ ਵਿਚੋਂ ਪਹਿਲੀ ਕਤਾਰ ਵਿੱਚ ਸ਼ਾਮਿਲ ਹੋ ਚੁੱਕਾ ਹੈ ।
ਸਕੂਲ ਮੁੱਖੀ ਅਤੇ ਸਮੂਹ ਸਟਾਫ ਵੱਲੋਂ ਸਰਕਾਰੀ ਗ੍ਰਾਂਟਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਅਤੇ ਆਪਣੀ ਨੇਕ ਕਮਾਈ ਵਿੱਚੋਂ ਖਰਚ ਕਰਦਿਆਂ ਲਗਾਤਾਰ ਯਤਨ ਕਰ ਕੇ ਸਕੂਲ ਦੀ ਨੁਹਾਰ ਨੂੰ ਬਦਲਿਆ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ। ਉੱਥੇ ਸਕੂਲ ਸਟਾਫ ਦੇ ਦਾਨੀ ਸੱਜਣਾਂ ਨਾਲ ਚੰਗੇ ਸੰਬੰਧ ਤੇ ਮਿਲਵਰਤਣ ਦਾ ਵੀ ਸਕੂਲ ਨੂੰ ਭਰਪੂਰ ਲਾਭ ਮਿਲ ਰਿਹਾ ਹੈ ਪਿੰਡ ਅਤੇ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਐਨਆਰਆਈ ਵੀਰਾ,ਦਾਨੀ ਸੱਜਣਾਂ ਵੱਲੋਂ ਸਕੂਲ ਦੀ ਭਲਾਈ ਲਈ ਵੱਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ
ਸਕੂਲ ਅਧਿਆਪਕ ਰਕੇਸ਼ ਕੁਮਾਰ ਵਰਮਾ ਜੀ ਨੇ ਦਾਨੀ ਸੱਜਣਾਂ ਬਾਰੇ ਦੱਸਦੇ ਹੋਏ ਚਾਨਣਾ ਪਾਇਆ ਕਿ ਸਰਦਾਰ ਇਕਬਾਲ ਸਿੰਘ ਸੰਧੂ ,ਸਰਦਾਰ ਜਰਨੈਲ ਸਿੰਘ ਬਰਾੜ ਅਤੇ ਸਰਦਾਰ ਭੋਲੂ ਬਰਾੜ ਐਨਆਰਆਈ ਵੀਰ, ਸਰਦਾਰ ਹੈਰੀ ਸੰਧੂ,ਸਰਦਾਰ ਰਜਿੰਦਰ ਸਿੰਘ ਢਿੱਲੋ ਸਰਪੰਚ ,ਸ਼੍ਰੀ ਅਜੇ ਕੁਮਾਰ ਸਿੰਗਲਾ ਭੱਠੇ ਵਾਲੇ, ਇਹ ਦਾਨੀ ਸੱਜਣਾ ਵਲੋ 5 ਏ ਸੀ ਅਤੇ ਇੱਕ ਸਕੂਲ ਦੇ ਸਮੂਹ ਸਟਾਫ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਏ.ਸੀ ਦਾਨ ਕੀਤਾ ਗਿਆ।
ਸਮੂਹ ਸਕੂਲ ਸਟਾਫ ਅਤੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਪਿੰਡ ਦੇ ਦਾਨੀ ਸੱਜਣ ਅਤੇ ਐਨ ਆਰ ਆਈ ਵੀਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਉਮੀਦ ਜਤਾਈ ਕਿ ਜਦੋਂ ਜਦੋਂ ਵੀ ਸਕੂਲ ਨੂੰ ਕਿਸੇ ਵੀ ਤਰ੍ਹਾਂ ਦੀ ਜਰੂਰਤ ਮਹਿਸੂਸ ਹੋਵੇਗੀ ਸਕੂਲ ਦਾਨੀ ਸੱਜਣਾਂ ਤੱਕ ਭਵਿੱਖ ਦੇ ਵਿੱਚ ਪਹੁੰਚ ਕਰੇਗਾ।। ਪਿੰਡ ਵਾਸੀਆਂ ਦੇ ਦਾਨੀ ਸੱਜਣਾਂ ਵੱਲੋਂ ਅਤੇ ਐਨਆਰਆਈ ਵੀਰਾਂ ਵੱਲੋਂ ਸਕੂਲ ਨੂੰ ਦਾਨ ਦੇਣ ਵਾਲਾ ਉਪਰਾਲਾ ਸ਼ਲਾਂਘਾਯੋਗ ਹੈ।
ਇਸ ਕੰਮ ਦੇ ਵਿੱਚ ਜੋ ਸਮੂਹ ਸਟਾਫ ਨੇ ਉਪਰਾਲਾ ਕੀਤਾ ਹੈ ਪੂਰਾ ਸਟਾਫ ਵਧਾਈ ਦਾ ਪਾਤਰ ਹੈ। ਦਾਨੀ ਸੱਜਣਾ ਅਤੇ ਐਨਆਰਆਈ ਵੀਰਾਂ ਵੱਲੋਂ ਅੱਗੇ ਤੋਂ ਵੀ ਸਕੂਲ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਸਕੂਲ ਸਟਾਫ ਨਾਲ ਵਾਅਦਾ ਕੀਤਾ ਗਿਆ।
ਇਸ ਮੌਕੇ ਹਾਜ਼ਰੀਨ ਸਰਪੰਚ ਸਰਦਾਰ ਰਜਿੰਦਰ ਸਿੰਘ ਢਿੱਲੋ, ਸ੍ਰੀ ਸੱਜਣ ਕੁਮਾਰ ਕਸ਼ਵਾ ,ਐਸਐਮਸੀ ਚੇਅਰਮੈਨ ਸ਼ਰਵਨ ਕੁਮਾਰ ,ਪ੍ਰੀਆ ਕੌਰ, ਬੇਅੰਤ ਕੌਰ ਸਕੂਲ ਸਟਾਫ ਵੱਲੋਂ ਸਕੂਲ ਮੁਖੀ ਸ਼੍ਰੀ ਨੌਰੰਗ ਲਾਲ,ਸਰਦਾਰ ਕੁਲਦੀਪ ਸਿੰਘ ਸੱਬਰਵਾਲ ,ਅਨਿਲ ਕਾਲੜਾ , ਰਕੇਸ਼ ਵਰਮਾ,ਮੈਡਮ ਨਿਸ਼ਾ ਰਾਣੀ,ਮੈਡਮ ਰਸ਼ੀਮ ਖੁਰਾਨਾ,ਅਨਿਲ ਸ਼ਰਮਾ,ਆਂਗਨਵਾੜੀ ਵਰਕਰ ਮੈਡਮ ਸੁਸ਼ੀਲਾ ਰਾਣੀ, ਨੀਰੂ ਬਾਲਾ,ਰਾਜ ਰਾਣੀ ਅਤੇ ਮਨਜੀਤ ਕੌਰ ,ਸੀਰਤ ਸ਼ੇਰਗਿਲ ਰੇਨੂਕਾ ਬਸਕਲਾ, ਸ਼ੈਫਾਲੀ ਅਤੇ ਮਿਡ ਡੇ ਮੀਲ ਸਟਾਫ ਹਾਜ਼ਰ ਰਹੇ।

Scroll to Top