ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਰਵਿੰਦਰ ਕੌਰ ਦਾ ਕੀਤਾ ਸਨਮਾਨ

ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ ਦਾ ਸਨਮਾਨ

ਲੁਧਿਆਣਾ – ਸਿੱਖਿਆ ਵਿਭਾਗ ਪੰਜਾਬ ਦੁਆਰਾ ਨਿਯੁਕਤ ਕੀਤੇ ਗਏ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ, ਸ਼੍ਰੀਮਤੀ ਰਵਿੰਦਰ ਕੌਰ ਜੀ ਦਾ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੱਜ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਡਿਪਟੀ ਡੀ ਈ ਓ ਮਨੋਜ ਕੁਮਾਰ ਨੇ ਰਵਿੰਦਰ ਕੌਰ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਦਫਤਰੀ ਕੰਮਕਾਜ ਲਈ ਹਮੇਸ਼ਾ ਸਾਥ ਦੇਣਗੇ।

ਇਸ ਮੌਕੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਵੱਖ-ਵੱਖ ਅਹੁਦਿਆਂ ‘ਤੇ ਤੈਨਾਤ ਹੋ ਕੇ ਕੀਤੇ ਗਏ ਕੰਮਾਂ ਨੂੰ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਬਾਰ ਮੈਂਬਰਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭਰੋਸਾ ਦਿੱਤਾ ਗਿਆ ਕਿ ਵਿਭਾਗੀ ਕੰਮਾਂ ਲਈ ਲੋੜੀਂਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ‘ਤੇ ਸਟਾਫ ਮੈਂਬਰਾਂ ਵਿੱਚ ਮਹਿੰਦਰ ਸਿੰਘ (ਸੀਨੀਅਰ ਅਸਿਸਟੈਂਟ), ਪ੍ਰੇਮਜੀਤ ਸਿੰਘ (ਸੀਨੀਅਰ ਅਸਿਸਟੈਂਟ), ਮੈਡਮ ਸ਼ੈਲੀ (ਜੂਨੀਅਰ ਅਸਿਸਟੈਂਟ), ਗੁਰਵੀਰ ਸਿੰਘ (ਜੂਨੀਅਰ ਅਸਿਸਟੈਂਟ), ਸੰਜੀਵ ਕੁਮਾਰ (ਜੂਨੀਅਰ ਅਸਿਸਟੈਂਟ), ਰਵੀਨ ਭੱਟੀ (ਜੂਨੀਅਰ ਅਸਿਸਟੈਂਟ), ਰੋਹਿਤ ਛਾਬੜਾ ਜੂਨੀਅਰ ਸਹਾਇਕ, ਰਮਨਜੀਤ ਸਿੰਘ, ਸਤਵਿੰਦਰ ਸਿੰਘ (ਕਲਰਕ), ਗੌਰਵ ਪ੍ਰਤਾਪ (ਕਲਰਕ), ਵਿਜੇ ਕੁਮਾਰ (ਸੇਵਾਦਾਰ), ਖੁਸ਼ਨਸੀਬ ਕੌਰ (ਦਰਜਾ ਚਾਰ) ਮੌਜੂਦ ਸਨ।