
ਡੀ.ਈ.ਓ.ਪ੍ਰਾਇਮਰੀ ਵੱਲੋਂ ਬੇਮੌਕਾ ਬੱਚਿਆਂ ਦੀ ਗਿਣਤੀ ਵਧਾਉਣ ਦੇ ਲਈ ਅਧਿਆਪਕਾਂ ਤੇ ਪਾਇਆ ਜਾ ਰਿਹਾ ਹੈ ਬੇਲੋੜਾ ਦਬਾਅ,ਡੈਮੋਕ੍ਰੇਟਿਕ ਟੀਚਰਜ ਫਰੰਟ ਵੱਲੋਂ ਲਿਆ ਗਿਆ ਸਖਤ ਨੋਟਿਸ-ਦਲਜੀਤ ਸਿੰਘ ਸਮਰਾਲਾ
ਲੁਧਿਆਣਾ ( ) ਅੱਜ ਡੈਮੋਕਰੇਟਿਕ ਟੀਚਰ ਫਰੰਟ ਲੁਧਿਆਣਾ ਦੀ ਇੱਕ ਜਰੂਰੀ ਜੂਮ ਮੀਟਿੰਗ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ,ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਗੜਬੜਾਂ ਦੇ ਮਾਮਲੇ,ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਲੁਧਿਆਣਾ ਵੱਲੋਂ ਸਕੂਲਾਂ ਵਿੱਚ ਸ਼ੈਸ਼ਨ ਦੇ ਚਾਰ ਮਹੀਨੇ ਲੰਘ ਜਾਣ ਤੋਂ ਬਾਅਦ ਬੇਮੌਕਾ ਜਬਰਦਸਤੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਤੇ ਪਾਏ ਜਾ ਰਹੇ ਦਬਾਅ ਦਾ ਵਿਰੋਧ,ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰਨ ਅਤੇ ਦਫਤਰ ਦੇ ਹੋਰ ਪੈਂਡਿੰਗ ਕੰਮਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ।ਇਹਨਾਂ ਮੰਗਾਂ ਮਸਲਿਆਂ ਦੇ ਸੰਬੰਧ ਵਿੱਚ ਕੱਲ ਇੱਕ ਅਗਸਤ ਨੂੰ ਦੋਵਾਂ ਜ਼ਿਲਾ ਸਿੱਖਿਆ ਅਫਸਰ ਸਾਹਿਬਾਨ ਨੂੰ ਇੱਕ ਵੱਡੇ ਇਕੱਠ ਨਾਲ ਡੈਪੂਟੇਸ਼ਨ ਦੇ ਤੌਰ ਤੇ ਮਿਲਿਆ ਜਾਵੇਗਾ ਅਤੇ ਅਗਸਤ ਦੇ ਦੂਜੇ ਹਫਤੇ ਅਧਿਆਪਕ ਮੰਗਾਂ ਮਸਲਿਆਂ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਧਰਨਾ ਦੇਣ ਦੀ ਯੋਜਨਾ ਉਲੀਕੀ ਗਈ।ਇਸਤੋਂ ਇਲਾਵਾ ਜਥੇਬੰਦੀ ਨੇ ਸੰਗਰੂਰ ਬਖੌਰਾਂ ਕਲਾਂ ਵਿੱਚ ਹੋਈ ਮੰਦਭਾਗੀ ਅਧਿਆਪਕ ਖੁਦਕੁਸ਼ੀ ਘਟਨਾ ਵਿੱਚ ਨਿਆਂਇਕ ਤੇ ਨਿਰਪੱਖ ਜਾਂਚ ਰਾਹੀ ਸਮੁੱਚੀਆਂ ਧਿਰਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ,ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ,ਜਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ ਖੰਨਾ,ਵਿੱਤ ਸਕੱਤਰ ਗੁਰਬਚਨ ਸਿੰਘ,ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ,ਬਲਾਕ ਪ੍ਰਧਾਨ ਖੰਨਾ ਹਰਪਿੰਦਰ ਸ਼ਾਹੀ,ਬਲਾਕ ਪ੍ਰਧਾਨ ਸਮਰਾਲਾ ਜਸਕਰਨ ਸਿੰਘ,ਹਰਦੀਪ ਸਿੰਘ ਸਕੱਤਰ ਬਲਾਕ ਸਕੱਤਰ ਸਿੱਧਵਾਂ ਬੇਟ,ਲਾਲ ਸਿੰਘ ਬਲਾਕ ਪ੍ਰਧਾਨ ਮਾਂਗਟ,ਬਲਾਕ ਪ੍ਰਧਾਨ ਲੁਧਿਆਣਾ ਅਰਵਿੰਦਰ ਭੰਗੂ,ਪਰਮਜੀਤ ਸਿੰਘ ਬਲਾਕ ਸਕੱਤਰ ਖੰਨਾ ਅਧਿਆਪਕ ਸਾਥੀ ਸ਼ਾਮਿਲ ਸਨ।