ਬਲਾਕ ਫਾਜ਼ਿਲਕਾ 2 ਦੇ ਸਮੂਹ ਸਕੂਲਾਂ ਵਿੱਚ ਮਨਾਇਆ ਗਿਆ ਬੈਗ ਫਰੀ ਡੇ ਵਿਦਿਆਰਥੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ

ਬਲਾਕ ਫਾਜ਼ਿਲਕਾ 2 ਦੇ ਸਮੂਹ ਸਕੂਲਾਂ ਵਿੱਚ ਮਨਾਇਆ ਗਿਆ ਬੈਗ ਫਰੀ ਡੇ ਵਿਦਿਆਰਥੀਆਂ ਨੇ ਕੀਤਾ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ -ਬੀਪੀਈਓ ਪ੍ਰਮੋਦ ਕੁਮਾਰ ਵਿਦਿਆਰਥੀਆਂ ਨੇ ਕੀਤੀਆਂ ਮਨੋਰੰਜਕ ਗਤੀਵਿਧੀਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਸੇਨੂੰ ਦੁੱਗਲ ਦੀ ਪ੍ਰੇਰਨਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਦੀ ਅਗਵਾਈ ਅਤੇ ਬੀਪੀਈਓ ਪ੍ਰਮੋਦ ਕੁਮਾਰ ਦੀ ਦੇਖਰੇਖ ਹੇਠ ਬਲਾਕ ਫਾਜ਼ਿਲਕਾ 2 ਦੇ ਸਮੂਹ ਸਕੂਲਾਂ ਵਿੱਚ ਬੈਗ ਫਰੀ ਡੇ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਪ੍ਰਾਈਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ, ਉਨ੍ਹਾਂ ਦੀਆਂ ਸਿੱਖਣ ਯੋਗਤਾਵਾਂ ਨੂੰ ਹੋਰ ਨਿਖਾਰਨ ਅਤੇ ਬੱਚਿਆਂ ਦੇ ਮਨ ਵਿਚ ਸਕੂਲ ਪ੍ਰਤੀ ਖਿੱਚ ਪੈਦਾ ਕਰਨ ਦੇ ਉਦੇਸ਼ ਨਾਲ ਬਲਾਕ ਫਾਜ਼ਿਲਕਾ 2 ਦੇ ਸਮੂਹ ਸਕੂਲਾਂ ਵਿੱਚ ਜਿੱਥੇ ਹਰ ਮਹੀਨੇ ਇਕ ਦਿਨ “ਸਕੂਲ ਬੈਗ ਮੁਕਤ ਦਿਵਸ” ਹੁੰਦਾ ਹੈ ਅਤੇ ਇਸ ਦਿਨ ਵਿਦਿਆਰਥੀ ਕਿਤਾਬਾਂ ਤੋਂ ਬਿਨ੍ਹਾਂ ਰਚਨਾਤਾਮਕ ਤਰੀਕੇ ਦੀਆਂ ਗਤੀਵਿਧੀਆਂ ਨਾਲ ਆਪਣੇ ਸਿੱਖਣ ਕੌਸ਼ਲ ਵਿਚ ਵਾਧਾ ਕਰਦੇ ਹਨ। ਇਸ ਮੌਕੇਂ ਅਧਿਆਪਕ ਨਿੱਕੇ ਨਿਆਣਿਆਂ ਨਾਲ ਬਚਪਨ ਦੀਆਂ ਖੇਡਾਂ ਖੇਡਦੇ ਨਜਰ ਆਏ ਅਤੇ ਬੱਚਿਆਂ ਲਈ ਵੀ ਇਹ ਖੁਸ਼ੀ ਦੇ ਪਲ ਸਨ।ਜਦ ਉਹਨਾਂ ਰੋਚਕ ਖੇਡਾਂ ਵਿਚ ਭਾਗ ਲਿਆ।ਉਹਨਾਂ ਆਖਿਆ ਕਿ ਇਸ ਨਵੀਨਤਾਕਾਰੀ ਪ੍ਰੋਗਰਾਮ ਤਹਿਤ, ਬਲਾਕ ਫਾਜ਼ਿਲਕਾ 2 ਦੇ ਸਮੂਹ ਪ੍ਰਾਇਮਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਲਈ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਦਾ ਇੱਕ ਦਿਨ “ਬੈਗ ਮੁਕਤ ਦਿਵਸ” ਵਜੋਂ ਨਿਸਚਿਤ ਕੀਤਾ ਗਿਆ ਹੈ। ਇਸ ਦਿਨ, ਵਿਦਿਆਰਥੀ ਸਕੂਲ ਬੈਗ ਜਾਂ ਕਿਤਾਬੀ ਸਮੱਗਰੀ ਦੀ ਲੋੜ ਤੋਂ ਬਿਨਾਂ, ਰਚਨਾਤਮਕਤਾ, ਟੀਮ ਵਰਕ ਅਤੇ ਸਾਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ।ਪ੍ਰੋਗਰਾਮ ਵਿੱਚ ਸਮੂਹ ਖੇਡਾਂ, ਰਚਨਾਤਮਕ ਸੈਸ਼ਨ, ਕਹਾਣੀ ਸੁਣਾਉਣ, ਰੋਲ-ਪਲੇ, ਯੋਗਾ, ਵਿਗਿਆਨ ਪ੍ਰਯੋਗ, ਕਲਾਸ ਚਰਚਾਵਾਂ, ਅਤੇ ਬਾਹਰੀ ਗਤੀਵਿਧੀਆਂ ਵਰਗੀਆਂ ਗਤੀਵਿਧੀਆਂ ਸ਼ਾਮਲ ਸਨ। ਇਹਨਾਂ ਗਤੀਵਿਧੀਆਂ ਦਾ ਉਦੇਸ਼ ਇੱਕ ਤਣਾਅ-ਮੁਕਤ ਸਿੱਖਣ ਅਨੁਭਵ ਪ੍ਰਦਾਨ ਕਰਨਾ, ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ, ਵਿਦਿਆਰਥੀਆਂ ਅੰਦਰ ਕਲਪਨਾ ਸ਼ਕਤੀ ਨੂੰ ਪ੍ਰਫੁਲਿਤ ਕਰਦਿਆਂ ਅਤੇ ਉਨ੍ਹਾਂ ਦਾ ਸਮੁੱਚਾ ਵਿਕਾਸ ਕਰਨਾ ਹੈ। ਪ੍ਰੀ ਪ੍ਰਾਈਮਰੀ ਅਤੇ ਪ੍ਰਾਈਮਰੀ ਦੋਨਾਂ ਪ੍ਰਕਾਰ ਦੀਆਂ ਜਮਾਤਾਂ ਵਿਚ ਇਹ ਬੈਗ ਫਰੀ ਦਿਵਸ ਮਨਾਇਆ ਗਿਆ।ਉਹਨਾਂ ਕਿਹਾ ਕਿ ਇਸ ਤਰਾਂ ਦੀ ਕੋਸ਼ਿਸ ਨਾਲ ਅਸੀਂ ਛੋਟੇ ਬੱਚਿਆਂ ਦੇ ਮਨ ਵਿਚ ਸਕੂਲ ਦੇ ਪਾਠਕ੍ਰਮ ਦੇ ਬੋਝ ਨੂੰ ਘੱਟ ਕਰਕੇ ਉਨ੍ਹਾਂ ਨੂੰ ਖੇਡ ਖੇਡ ਅਤੇ ਮਨੋਰੰਜਕ ਤਰੀਕੇ ਨਾਲ ਸਿੱਖਣ ਲਈ ਉਤਸਾਹਿਤ ਕਰਦੇ ਹਾਂ। ਇਸ ਨਾਲ ਵਿਦਿਆਰਥੀ ਲਈ ਸਕੂਲ ਪ੍ਰਤੀ ਖਿੱਚ ਵਧੇਗੀ ਅਤੇ ਉਸਦੇ ਸਰਵਪੱਖੀ ਵਿਕਾਸ ਦਾ ਰਾਹ ਖੁੱਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਕੌਮੀ ਸਿੱਖਿਆ ਨੀਤੀ ਤੋਂ ਸੇਧ ਲੈ ਕੇ ਉਲੀਕਿਆ ਗਿਆ ਪ੍ਰੋਗਰਾਮ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਪਹਿਲ ਕਦਮੀ ਨਾਲ ਅਧਿਆਪਕਾਂ ਵਿਚ ਵੀ ਨਵੀਂ ਤਾਜਗੀ ਆਵੇਗੀ ਅਤੇ ਅਧਿਆਪਕ ਵਿਦਿਆਰਥੀ ਸਬੰਧ ਗੂੜੇ ਹੋਣ ਦੇ ਨਾਲ ਨਾਲ ਇਸ ਪ੍ਰੋਗਰਾਮ ਅਧਿਆਪਕਾਂ ਵਿਚ ਵੀ ਤਨਾਅ ਨੂੰ ਘੱਟ ਕਰਕੇ ਉਨ੍ਹਾਂ ਦੀ ਆਧਿਆਪਨ ਕਾਰਜਕੁਸ਼ਲਤਾ ਵਿਚ ਵਾਧਾ ਹੋਵੇਗਾ। ਇਸ ਪ੍ਰੋਗਰਾਮ ਦੀ ਸਫਲਤਾ ਲਈ ਬਲਾਕ ਦੇ ਸਮੂਹ ਅਧਿਆਪਕਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ।

Scroll to Top