ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦਾ ਜ਼ਿਲ੍ਹਾ ਇਜਲਾਸ ਸਰਵਸੰਮਤੀ ਨਾਲ ਹੋਇਆ ਸੰਪੰਨ

ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦਾ ਜ਼ਿਲ੍ਹਾ ਇਜਲਾਸ ਸਰਵਸੰਮਤੀ ਨਾਲ ਹੋਇਆ ਸੰਪੰਨ

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਜ਼ਿਲ੍ਹਾ ਚੋਣ ਇਜਲਾਸ ਸਥਾਨਕ ਵਿਰਸਾ ਵਿਹਾਰ ਵਿਖੇ ਲਗਭਗ 225 ਡੈਲੀਗੇਟਾਂ ਦੀ ਹਾਜ਼ਰੀ ਵਿੱਚ ਸਫਲਤਾ ਪੂਰਵਕ ਸਰਵਸੰਮਤੀ ਨਾਲ ਕਰਵਾਇਆ ਗਿਆ। ਇਜਲਾਸ ਵਿੱਚ ਜਥੇਬੰਦੀ ਦੇ ਬਾਣੀ ਪ੍ਰਧਾਨ ਤੇ ਜਨਮਦਾਤਾ ਮੇਹਰੂਮ ਮਾਸਟਰ ਦਾਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ, ਪਹਿਲੇ ਜ਼ਿਲ੍ਹਾ ਪ੍ਰਧਾਨ ਸਾਥੀ ਬਲਦੇਵ ਸਿੰਘ ਹੇਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਸਾਥੀ ਅਮਰਜੀਤ ਸਿੰਘ ਭੱਲਾ, ਸਾਬਕਾ ਜਨਰਲ ਸਕੱਤਰ ਸਾਥੀ ਅਮਰਜੀਤ ਸਿੰਘ ਵੇਰਕਾ, ਸਾਬਕਾ ਜ਼ਿਲ੍ਹਾ ਵਿੱਤ ਸਕੱਤਰ ਸਾਥੀ ਸਵਿੰਦਰ ਸਿੰਘ ਭੰਗਾਲੀ, ਸਾਬਕਾ ਜਨਰਲ ਸਕੱਤਰ ਸਾਥੀ ਲਖਵਿੰਦਰ ਸਿੰਘ ਗਿੱਲ, ਭਰਾਤਰੀ ਜਥੇਬੰਦੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।    

      ਡੀ.ਟੀ.ਐਫ ਪੰਜਾਬ ਅੰਮ੍ਰਿਤਸਰ ਦੀ 33 ਮੈਬਰੀ ਨਵਗਠਿਤ ਜ਼ਿਲ੍ਹਾ ਕਮੇਟੀ ਵਿੱਚ ਅਸ਼ਵਨੀ ਅਵਸਥੀ ਦੀ ਜ਼ਿਲ੍ਹਾ ਪ੍ਰਧਾਨ, ਗੁਰਬਿੰਦਰ ਸਿੰਘ ਖਹਿਰਾ ਦੀ ਜ਼ਿਲ੍ਹਾ ਜਨਰਲ ਸਕੱਤਰ, ਹਰਜਾਪ ਸਿੰਘ ਬੱਲ ਦੀ ਵਿੱਤ ਸਕੱਤਰ, ਵਿਪਨ ਰਿਖੀ ਦੀ ਸਹਾਇਕ ਵਿੱਤ ਸਕੱਤਰ, ਗੁਰਦੇਵ ਸਿੰਘ ਅਤੇ ਚਰਨਜੀਤ ਸਿੰਘ ਰਜਧਾਨ ਦੀ ਸੀਨੀਅਰ ਮੀਤ ਪ੍ਰਧਾਨ, ਕੰਵਲਜੀਤ ਕੌਰ, ਨਰੇਸ਼ ਸ਼ਰਮਾ, ਕੰਵਰਜੀਤ ਸਿੰਘ, ਰਮਨਜੀਤ ਕੌਰ, ਰਾਜੇਸ਼ ਕੁੰਦਰਾ ਦੀ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਦੀ ਜਾਇੰਟ ਸਕੱਤਰ, ਸੁਖਜਿੰਦਰ ਸਿੰਘ ਤੇ ਨਿਰਮਲ ਸਿੰਘ ਦੀ ਜਥੇਬੰਦਕ ਸਕੱਤਰ, ਰਾਜੇਸ਼ ਕੁਮਾਰ ਪਰਾਸ਼ਰ ਦੀ ਪ੍ਰੈਸ ਸਕੱਤਰ, ਗੁਰਪ੍ਰੀਤ ਸਿੰਘ ਨਾਭਾ ਦੀ ਸਹਾਇਕ ਪ੍ਰੈਸ ਸਕੱਤਰ, ਪਰਮਿੰਦਰ ਸਿੰਘ ਰਾਜਾਸਾਂਸੀ ਦੀ ਪ੍ਰਚਾਰ ਸਕੱਤਰ, ਰਾਜਵਿੰਦਰ ਸਿੰਘ ਚਿਮਨੀ, ਕੁਲਦੀਪ ਸਿੰਘ ਵਰਨਾਲੀ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਹਰਵਿੰਦਰ ਸਿੰਘ, ਜੁਝਾਰ ਸਿੰਘ ਟਪਿਆਲਾ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਦੀ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਚੋਣ ਕੀਤੀ ਗਈ।

Scroll to Top