ਬਦਲੀਆਂ ਦੇ ਨਾਲ ਗੁਲਦਸਤਿਆਂ ਦਾ ਮੌਸਮ ਵੀ ਰਹੇਗਾ ਭਾਰੂ?

ਬਦਲੀਆਂ ਦੇ ਨਾਲ ਗੁਲਦਸਤਿਆਂ ਦਾ ਮੌਸਮ ਵੀ ਰਹੇਗਾ ਭਾਰੂ?ਚੋਣਾਂ ਖਤਮ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸ਼ੋਸ਼ਲ ਮੀਡੀਆ ‘ਤੇ ਅਫਸਰਾਂ ਨੂੰ ਵਧਾਈਆਂ ਦੇਣ ਦਾ ਦੌਰ ਵੀ ਚਲ ਪਿਆ ਹੈ। ਆਪਣੇ ਅਧਿਕਾਰੀਆਂ ਨੂੰ ਆਕਾ ਮੰਨਦਿਆਂ ਖੁਸ਼ ਕਰਨ ਲਈ ਸਿੱਖਿਆ ਵਿਭਾਗ ਦੇ ਕਈ ਕਰਮਚਾਰੀ ਦਫ਼ਤਰ ਹਾਜ਼ਰ ਕਰਵਾਉਣ ਜਾਣਗੇ। ਬੇਸ਼ੱਕ ਇਹ ਦੌਰ ਕੁਝ ਵਿਅਕਤੀ ਵਿਸ਼ੇਸ਼ ਅਤੇ ਕੁਝ ਸਮੇਂ ਲਈ ਵਧੀਆ ਹੋਵੇਗਾ ਪਰ ਸਕੂਲ ਜਾਂ ਡਿਊਟੀ ਸਮੇਂ ਦੌਰਾਨ ਅਜਿਹਾ ਕਰਨਾ ਸਰਕਾਰੀ ਸਮੇਂ ਦੀ ਕੁਵਰਤੋਂ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਸਕੂਲਾਂ ਅਤੇ ਦਫਤਰਾਂ ਦਾ ਮਾਹੌਲ ਵੀ ਖਰਾਬ ਹੁੰਦਾ ਹੈ। ਭਾਵੇਂ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਗਿਣਤੀ ਜ਼ਿਲ੍ਹਿਆਂ ਦੇ ਅਨੁਸਾਰ ਹੈ ਜਿਆਦਾ ਫਰਕ ਨਹੀਂ ਪੈਣ ਵਾਲਾ ਪਰ ਜੇਕਰ ਜ਼ਿਲ੍ਹਾ ਅਧਿਕਾਰੀ ਇਸ ਪ੍ਰਵਿਰਤੀ ਨੂੰ ਹੁਲਾਰਾ ਦਿੰਦੇ ਹਨ ਤਾਂ ਭਵਿੱਖ ਵਿੱਚ ਸਕੂਲਾਂ ਦੇ ਅਧਿਕਾਰੀਆਂ ਭਾਵ ਪ੍ਰਿੰਸੀਪਲਾਂ, ਹੈਡਮਾਸਟਰਾਂ ਅਤੇ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਲਿਸਟਾਂ ਵੀ ਆਉਣੀਆਂ ਹਨ ਜਿਸ ਕਾਰਨ ਸੈਂਕੜੇ ਅਧਿਆਪਕ ਆਪਣੇ ਸੱਜਣਾਂ-ਮਿੱਤਰਾਂ, ਰਿਸ਼ਤੇਦਾਰੀਆਂ ਨਾਲ ਜਾਣਗੇ। ਇਸ ਨਾਲ ਸਮੇਂ ਅਤੇ ਉਰਜਾ ਦੀ ਬਰਬਾਦੀ ਲਾਜ਼ਮੀ ਹੈ। ਸਿੱਖਿਆ ਵਿਭਾਗ ਪੰਜਾਬ ਨੂੰ ਅਜਿਹੀ ਪ੍ਰਵਿਰਤੀ ‘ਤੇ ਠੱਲ ਪਾਉਣ ਲਈ ਕਵਾਇਦ ਜਾਰੀ ਰੱਖਣੀ ਚਾਹੀਦੀ ਹੈ। ਜਿਕਰਯੋਗ ਹੈਕਿ ਪਿਛਲੇ ਵਰ੍ਹੇ 17 ਮਈ ਨੂੰ ਸਿੱਖਿਆ ਵਿਭਾਗ ਨੇ ਸਖਤ ਹਦਾਇਤਾਂ ਵਾਲਾ ਪੱਤਰ ਵੀ ਜਾਰੀ ਕੀਤਾ ਸੀ ਜਿਸ ਵਿੱਚ ਸਪੱਸ਼ਟ ਤੌਰ ਤੇ ਲਿਖਿਆ ਸੀ ਕਿ ਕੋਈ ਵੀ ਬਦਲੀ ਵਾਲੇ ਸਥਾਨ ਤੇ ਜਾਣ ਵਾਲਾ ਅਧਿਕਾਰੀ, ਸਕੂਲ ਮੁਖੀ, ਕਰਮਚਾਰੀ ਜਾਂ ਅਧਿਆਪਕ ਆਪਣੇ ਨਾਲ ਵੱਡੀ ਗਿਣਤੀ ਵਿੱਚ ਦੋਸਤ, ਮਿੱਤਰ, ਰਿਸ਼ਤੇਦਾਰ ਜਾਂ ਕਰਮਚਾਰੀਆਂ ਨੂੰ ਨਾ ਲੈ ਕੇ ਜਾਵੇ। ਇਸ ਪੱਤਰ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀ ਕਰਮਚਾਰੀ ਤੇ ਸਖਤ ਕਾਰਵਾਈ ਹੋਵੇਗੀ।ਸੁਣਨ ਵਿੱਚ ਆਇਆ ਹੈ ਕਿ ਬਦਲੀ ਦੌਰਾਨ ਨਵੇਂ ਸ਼ਟੇਸ਼ਨ ਤੇ ਹਾਜ਼ਰ ਹੋਣ ਲਈ ਜਾਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਸਿੱਖਿਆ ਮੰਤਰੀ ਪੰਜਾਬ ਅਤੇ ਉਹਨਾਂ ਦੀ ਟੀਮ ਨੇ ਵਿਸ਼ੇਸ਼ ਨਜ਼ਰ ਬਣਾ ਰੱਖੀ ਹੈ। ਸ਼ੋਸ਼ਲ ਮੀਡੀਆ ਗਰੁੱਪਾਂ ਵਿੱਚ ਤਾਂ ਕੁਝ ਟੈਕਸਟ ਮੈਸੇਜ ਵੀ ਫਲੈਸ਼ ਹੋਏ ਹਨ। ਵਧੀਆ ਹੈ। ਦੇਖਦੇ ਹਾਂ ਇਸ ਵਾਰ ਨਵੇਂ ਦਫਤਰਾਂ ਵਿੱਚ ਹਾਜ਼ਰ ਹੋਣ ਵਾਲੇ ਕਰਮਚਾਰੀ ਸਿੱਧੇ ਜਾ ਕੇ ਕੰਮ ਤੇ ਹਾਜਰ ਹੁੰਦੇ ਹਨ ਜਾਂ ਬੂਕੇ ਕਲਚਰ ਭਾਰੀ ਪੈਂਦਾ ਹੈ?

Scroll to Top