ਡੀ.ਟੀ.ਐੱਫ.ਵੱਲੋਂ ਸੂਬਾਈ ਇਜਲਾਸ ਦੀਆਂ ਤਿਆਰੀਆਂ ਸੰਬੰਧੀ ਜਿਲ੍ਹਾ ਕਮੇਟੀ ਫਾਜ਼ਿਲਕਾ ਦੀ ਮੀਟਿੰਗ!*4 ਅਗਸਤ ਨੂੰ ਬਠਿੰਡਾ ਵਿਖੇ ਹੋਵੇਗਾ ਸੂਬਾਈ ਚੋਣ ਇਜਲਾਸ!

*ਡੀ.ਟੀ.ਐੱਫ.ਵੱਲੋਂ ਸੂਬਾਈ ਇਜਲਾਸ ਦੀਆਂ ਤਿਆਰੀਆਂ ਸੰਬੰਧੀ ਜਿਲ੍ਹਾ ਕਮੇਟੀ ਫਾਜ਼ਿਲਕਾ ਦੀ ਮੀਟਿੰਗ!*4 ਅਗਸਤ ਨੂੰ ਬਠਿੰਡਾ ਵਿਖੇ ਹੋਵੇਗਾ ਸੂਬਾਈ ਚੋਣ ਇਜਲਾਸ!(ਫਾਜ਼ਿਲਕਾ)ਮਿਤੀ:24-07-24ਅਧਿਆਪਕ ਜਥੇਬੰਦੀ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸੂਬੇ ਭਰ ਵਿੱਚ ਜਥੇਬੰਦੀ ਦੇ ਢਾਂਚੇ ਦੀ ਪੁਨਰ ਉਸਾਰੀ ਦੀ ਪ੍ਰਕਿਰਿਆ ਜਾਰੀ ਹੈ!ਇਸੇ ਲੜੀ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਚੋਣ ਇਜਲਾਸ ਮੁਕੰਮਲ ਹੋਣ ਉਪਰੰਤ ਸੂਬਾਈ ਚੋਣ ਇਜਲਾਸ 4 ਅਗਸਤ ਨੂੰ ਬਠਿੰਡਾ ਵਿਖੇ ਹੋਣ ਜਾ ਰਿਹਾ ਹੈ ਜਿਸਨੂੰ ਲੈ ਕੇ ਡੀ.ਟੀ.ਐੱਫ.ਫਾਜ਼ਿਲਕਾ ਵੱਲੋਂ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਸਕੱਤਰ ਕੁਲਜੀਤ ਡੰਗਰ ਖੇੜਾ ਦੀ ਅਗਵਾਈ ਹੇਠ ਲਾਲਾ ਸੁਨਾਮ ਰਾਏ ਹਾਲ ਫਾਜ਼ਿਲਕਾ ਵਿਖ਼ੇ ਜਿਲ੍ਹਾ ਕਮੇਟੀ ਦੀ ਮੀਟਿੰਗ ਕਰਕੇ ਡਿਊਟੀਆਂ ਦੀ ਵੰਡ ਕੀਤੀ ਗਈ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੈਸ ਸਕੱਤਰ ਹਰੀਸ਼ ਕੁਮਾਰ ਨੇ ਦੱਸਿਆ ਕਿ ਡੀ.ਟੀ.ਐੱਫ. ਅਧਿਆਪਕ ਅਤੇ ਵਿਦਿਆਰਥੀ ਹਿੱਤਾਂ ਨੂੰ ਪ੍ਰਣਾਈ ਹੋਈ ਜਥੇਬੰਦੀ ਹੈ ਜਿਸ ਦੀ ਕਾਰਗੁਜਾਰੀ ਨੂੰ ਹੋਰ ਸੁਧਾਰਨ ਅਤੇ ਜਥੇਬੰਦੀ ਨੂੰ ਹੋਰ ਅਗਾਂਹ ਵਧਾਉਣ ਲਈ ਜਥੇਬੰਦੀ ਦੇ ਢਾਂਚੇ ਦਾ ਪੁਨਰਗਠਨ ਕੀਤਾ ਜਾ ਰਿਹਾ ਹੈ!ਮੀਟਿੰਗ ਦੌਰਾਨ ਸੂਬਾਈ ਇਜਲਾਸ ਵਿੱਚ ਸ਼ੁਮੂਲੀਅਤ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਤੇ ਔਰਤ ਅਧਿਆਪਕਾਂ ਦੀ ਸ਼ਮੂਹਲੀਅਤ ਨੂੰ ਲੈ ਕੇ ਵਿਸ਼ੇਸ ਯੋਜਨਾਬੰਦੀ ਕੀਤੀ ਗਈ!ਉਹਨਾਂ ਦੱਸਿਆ ਕਿ ਸੂਬਾਈ ਚੋਣ ਇਜਲਾਸ ਵਿੱਚ ਨਵੀਂ ਸਿੱਖਿਆ ਨੀਤੀ, ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸੰਬੰਧਤ ਵੱਖ-ਵੱਖ ਮਸਲਿਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ!ਮੀਟਿੰਗ ਵਿੱਚ ਡੀ ਟੀ.ਐੱਫ. ਵੱਲੋਂ ਪਹਿਲਾਂ ਲਏ ਫੈਸਲੇ ਅਨੁਸਾਰ ਜਨਵਰੀ 2025 ਵਿੱਚ ਕਰਵਾਈ ਜਾਣ ਵਾਲੀ ਵਜ਼ੀਫਾ ਪ੍ਰੀਖਿਆ ਦੀ ਤਿਆਰੀ ਤੇ ਅਧਿਆਪਕਾਂ ਦੇ ਵੱਖ-ਵੱਖ ਤਰ੍ਹਾਂ ਦੇ ਵਿਭਾਗੀ, ਕਲੈਰੀਕਲ ਕੰਮਾਂ, ਏ.ਸੀ.ਆਰ. ਤੇ ਮੈਡੀਕਲ ਬਿੱਲਾਂ ਆਦਿ ਦੇ ਹੱਲ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ!ਇਸਦੇ ਨਾਲ ਹੀ ਜਥੇਬੰਦੀ ਵੱਲੋਂ ਲਗਾਤਾਰ ਵੱਧ ਰਹੀ ਗਰਮੀ ਅਤੇ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਕਾਰਨ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਡੀ.ਸੀ.ਫਾਜ਼ਿਲਕਾ ਨੂੰ ਸਕੂਲਾਂ ਦਾ ਸਮਾਂ ਬਦਲਣ ਸੰਬੰਧੀ ਵੀ ਮੰਗ ਪੱਤਰ ਦਿੱਤਾ ਗਿਆ!ਇਸ ਸਮੇਂ ਉਪਰੋਕਤ ਤੋਂ ਇਲਾਵਾ ਮੀਤ ਪ੍ਰਧਾਨ ਨੋਰੰਗ ਲਾਲ,ਵਿੱਤ ਸਕੱਤਰ ਰਿਸ਼ੂ ਸੇਠੀ,ਸਹਾਇਕ ਸਕੱਤਰ ਬਲਜਿੰਦਰ ਗਰੇਵਾਲ,ਜਥੇਬੰਦਕ ਬੁਲਾਰਾ ਵਰਿੰਦਰ ਲਾਧੂਕਾ,ਸਹਾਇਕ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ,ਜਿਲ੍ਹਾ ਕਮੇਟੀ ਮੈਂਬਰ ਭਾਰਤ ਭੂਸ਼ਣ, ਜਗਦੀਸ਼ ਲਾਲ, ਤੁਲਸੀ ਰਾਮ, ਸੁਖਦੀਪ ਕੁਮਾਰ, ਪੂਨਮ ਮੈਣੀ, ਪਰਮਜੀਤ ਕੌਰ, ਪੂਨਮ ਕਾਸਵਾਂ ਆਦਿ ਕਮੇਟੀ ਮੈਂਬਰ ਹਾਜ਼ਰ ਸਨ!

Scroll to Top