ਜ਼ਿਲ੍ਹਾ ਚੋਣ ਇਜਲਾਸ ਦੀਆਂ ਤਿਆਰੀਆਂ ਮੁਕੰਮਲ – ਡੀ.ਟੀ.ਐਫ  ਪੰਜਾਬ

ਜ਼ਿਲ੍ਹਾ ਚੋਣ ਇਜਲਾਸ ਦੀਆਂ ਤਿਆਰੀਆਂ ਮੁਕੰਮਲ – ਡੀ.ਟੀ.ਐਫ  ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਚੋਣ ਇਜਲਾਸ ਵਿੱਚ ਵੱਡੀ ਗਿਣਤੀ ਵਿੱਚ ਡੈਲੀਗੇਟਾਂ ਵੱਲੋਂ ਕੀਤੀ ਜਾਵੇਗੀ ਸ਼ਾਮੂਲੀਅਤ- ਡੀ.ਟੀ.ਐਫ ਪੰਜਾਬ, ਅੰਮ੍ਰਿਤਸਰ ਜ਼ਿਲ੍ਹਾ ਚੋਣ ਇਜਲਾਸ ਵਿੱਚ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਅੰਮ੍ਰਿਤਸਰ,….. (): ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਸਕੱਤਰੇਤ ਵੱਲੋਂ ਐਲਾਣੇ ਪ੍ਰੋਗਰਾਮ ਅਨੁਸਾਰ ਜਥੇਬੰਦੀ ਦੀ ਸੂਬਾ ਕਮੇਟੀ ਦੀ ਚੋਣ 4 ਅਗਸਤ 2024 ਨੂੰ ਕਰਵਾਈ ਜਾਵੇਗੀ। ਸੂਬਾ ਕਮੇਟੀ ਦੇ ਚੋਣ ਇਜਲਾਸ ਤੋਂ ਪਹਿਲਾਂ ਸੂਬੇ ਭਰ ਵਿੱਚ ਸਕੂਲ ਸਕੂਲ ਜਾ ਕੇ ਜਥੇਬੰਦੀ ਦੀ ਮੈਮਬਰਸ਼ਿਪ ਕਰਕੇ ਡੈਲੀਗੇਟ ਬਣਾ ਕੇ ਜਥੇਬੰਦੀ ਦੀਆਂ ਬਲਾਕ ਕਮੇਟੀਆਂ ਦੀ ਚੋਣਾਂ ਅਤੇ ਜ਼ਿਲ੍ਹਾ ਕਮੇਟੀਆਂ ਦੀ ਚੋਣਾਂ ਕਾਰਵਾਈਆਂ ਜਾਣੀਆਂ ਹਨ, ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਅਤੇ ਸੂਬਾ ਕਮੇਟੀ ਮੈਂਬਰ ਕਮ ਜਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ ਛੱਜਲਵਡੀ, ਚਰਨਜੀਤ ਸਿੰਘ ਰਾਜਧਾਨ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ ਨੇ ਦੱਸਿਆ ਕਿ ਮੈਂਬਰਸ਼ਿਪ ਮੁਕੰਮਲ ਹੋਣ ਉਪਰੰਤ ਬਲਾਕਾਂ ਦੀਆਂ ਚੋਣਾਂ ਸਫਲਤਾ ਪੂਰਵਕ ਮੁਕੰਮਲ ਕਰਵਾ ਲਈਆਂ ਹਨ। ਇਸ ਉਪਰੰਤ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦਾ ਜ਼ਿਲ੍ਹਾ ਚੋਣ ਇਜਲਾਸ ਮਿਤੀ 26 ਜੁਲਾਈ 2024 ਨੂੰ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਚੋਣ ਇਜਲਾਸ ਤਿੰਨ ਸੈਸ਼ਨਾਂ ਵਿੱਚ ਕਰਵਾਇਆ ਜਾਣਾ ਹੈ। ਇਸ ਮੌਕੇ ਮੁੱਖ ਬੁਲਾਰੇ ਵਜੋਂ  ਸਾਥੀ ਵਿਕਰਮਦੇਵ ਸਿੰਘ, ਸੂਬਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਹਰਦੀਪ ਟੋਡਰਪੁਰ, ਸੂਬਾ ਜਨਰਲ ਸਕੱਤਰ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਜਾਵੇਗੀ। ਮੁੱਖ ਬੁਲਾਰਿਆਂ ਵੱਲੋਂ ਦੇਸ਼ ਵਿੱਚ ਵਧਦੇ ਕੇਂਦਰੀਕਰਨ ਅਤੇ ਤਰਕ ਵਿਰੋਧੀ ਸਿਲੇਬਸ ਤਬਦੀਲੀਆ, ਨਵੀਂ ਸਿੱਖਿਆ ਨੀਤੀ 2020, ਨਿਜੀਕਰਨ, ਨਵ ਉਦਾਰਵਾਦੀ, ਸੰਸਾਰੀਕਰਨ ਵਰਗੀਆਂ ਕਾਰਪੋਰੇਟ ਪੱਖੀ ਮੁਲਾਜ਼ਮ/ਲੋਕ ਵਿਰੋਧੀ ਮਾਰੂ ਨੀਤੀਆਂ ਅਤੇ ਇਸ ਦੇ ਪੈਣ ਵਾਲੇ ਨਿੱਜੀ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪ੍ਰਭਾਵਾਂ ਬਾਰੇ ਵਿਸਤਾਰਿਤ ਵਿਚਾਰ ਤੱਥਾਂ ਸਮੇਤ ਪੇਸ਼ ਕੀਤੇ ਜਾਣਗੇ। ਇਹਨਾਂ ਨੀਤੀਗਤ ਵਿਸ਼ਿਆਂ ਦੇ ਨਾਲ ਨਾਲ ਵਿਭਾਗੀ ਮਸਲਿਆਂ, ਵਿੱਤੀ ਮਸਲਿਆਂ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ, ਪੰਜਾਬ ਦੇ ਮੁਲਾਜ਼ਮਾਂ ਨੂੰ ਇੱਕੋ ਪੰਜਾਬ ਤਨਖਾਹ ਸਕੇਲ ਦੇਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਬਣਦੇ ਬਕਾਇਆਂ, ਪ੍ਰਵੀਨਤਾ ਤਰੱਕੀ ਏ.ਸੀ.ਪੀ, ਮੁਲਾਜ਼ਮਾਂ ਨੂੰ ਮਿਲਣਯੋਗ 37 ਪ੍ਰਕਾਰ ਦੇ ਭੱਤੇ, ਪੇਂਡੂ ਭੱਤੇ , ਬਾਰਡਰ ਏਰੀਆ ਭੱਤੇ ਬਾਰੇ ਵੀ ਹਾਊਸ ਵਿੱਚ ਵਿਸਥਾਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਇਹਨਾਂ ਮੰਗਾ ਦੀ ਪੂਰਤੀ ਤੱਕ ਸੰਘਰਸ਼ ਜ਼ਾਰੀ ਰੱਖਣ ਬਾਰੇ ਪ੍ਰੇਰਿਤ ਕੀਤਾ ਜਾਵੇਗਾ।        ਜ਼ਿਲੇ ਦੇ ਵੱਖ ਵੱਖ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਨੇ ਜ਼ਿਲਾਵਾਰ ਸੂਚਨਾ ਸਾਂਝੀ ਕਰਦਿਆਂ ਸੁਖਜਿੰਦਰ ਸਿੰਘ ਜੱਬੋਵਾਲ, ਨਿਰਮਲ ਸਿੰਘ, ਵਿਪਨ ਰਿਖੀ, ਰਾਜੇਸ਼ ਕੁਮਾਰ ਪਰਾਸ਼ਰ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਗੁਰਕਿਰਪਾਲ ਸਿੰਘ, ਪਰਮਿੰਦਰ ਸਿੰਘ, ਰਾਜੀਵ ਕੁਮਾਰ ਮਰਵਾਹਾ , ਨਵਤੇਜ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਸੁੱਖਵਿੰਦਰ ਬਿੱਟਾ, ਹਰਪ੍ਰੀਤ ਸਿੰਘ ਦੱਸਿਆ ਕਿ ਜ਼ਿਲੇ ਵਿੱਚ ਜ਼ਿਲ੍ਹਾ ਚੋਣ ਇਜਲਾਸ ਸੰਬੰਧੀ ਬਲਾਕਵਾਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਡੈਲੀਗੇਟਾਂ ਦੀ ਇਸ ਇਜਲਾਸ ਵਿੱਚ ਸ਼ਾਮੂਲੀਅਤ ਯਕੀਨੀ ਬਣਾਈ ਜਾਵੇਗੀ। ਇਸ ਇਜਲਾਸ ਵਿੱਚ ਡੈਲੀਗੇਟਾਂ ਵੱਲੋਂ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਸੁਨਣ ਦੇ ਨਾਲ ਨਾਲ ਸੰਘਰਸ਼ੀ ਜ਼ਿਲ੍ਹਾ ਕਮੇਟੀ ਬਣਾਉਣ ਵਿੱਚ ਯੋਗਦਾਨ ਪਾਇਆ ਜਾਵੇਗਾ।

Scroll to Top