ਜਿਲ੍ਹਾ ਸਿੱਖਿਆ ਅਫ਼ਸਰ ਦੇ ਲਾਰਿਆਂ ਤੋਂ ਤੰਗ ਆਈ ਅਧਿਆਪਕ ਜੇਥੇਬੰਦੀ ਡੀ.ਟੀ.ਐਫ. 26 ਜੂਨ ਕਰੇਗੀ ਦਫਤਰ ਦਾ ਘੇਰਾਵ।

*ਜਿਲ੍ਹਾ ਸਿੱਖਿਆ ਅਫ਼ਸਰ ਦੇ ਲਾਰਿਆਂ ਤੋਂ ਤੰਗ ਆਈ ਅਧਿਆਪਕ ਜੇਥੇਬੰਦੀ ਡੀ.ਟੀ.ਐਫ. 26 ਜੂਨ ਕਰੇਗੀ ਦਫਤਰ ਦਾ ਘੇਰਾਵ।**ਪ੍ਰਿੰਸੀਪਲ ਵੱਲੋਂ ਅਧਿਆਪਕ ਦੀ ਤਨਖਾਹ ਕਟੌਤੀ ਵਿਰੁੱਧ ਡੀ.ਈ.ਓ. ਦਾ ਰਵਈਆ ਅਧਿਆਪਕ ਵਿਰੋਧੀ -ਡੀ. ਟੀ.ਐਫ.*ਫਾਜ਼ਿਲਕਾਮਿਤੀ:21-06-2024 ਕੇਂਦਰ ਸਰਕਾਰ ਵੱਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਪੂਰੇ ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਦੇਸ਼ ਪੱਧਰੀ ਭਾਰਤ ਬੰਦ ਅਤੇ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚ ਪੰਜਾਬ ਦੀਆਂ ਮੁਲਾਜ਼ਮ ਜੇਥੇਬੰਦੀਆਂ ਨੇ ਹੜਤਾਲ ਵਿਚ ਸ਼ਮੂਲੀਅਤ ਕੀਤੀ ਸੀ। ਇਸੇ ਲੜੀ ਵਿੱਚ ਫਾਜ਼ਿਲਕਾ ਵਿਖੇ ਅਧਿਆਪਕਾਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ।ਇਸ ਬਾਬਤ ਸਰਕਾਰ ਨੂੰ ਅਗਾਊਂ ਨੋਟਿਸ ਵੀ ਭੇਜੇ ਗਏ ਸਨ।ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਇਕ ਅਧਿਆਪਕ ਦੀ ਹੜਤਾਲ ਸਮੇਂ ਦੀ ਤਨਖਾਹ ਕਟੌਤੀ ਕਰ ਲਈ ਗਈ,ਜਿਸ ਬਾਬਤ ਸਰਕਾਰ ਵੱਲੋਂ ਕੋਈ ਵੀ ਨਿਰਦੇਸ਼ ਨਹੀਂ ਦਿੱਤਾ ਗਿਆ ਸੀ ।ਬਾਕੀ ਜ਼ਿਲ੍ਹਿਆਂ ਵਿੱਚ ਜਿਹਨਾਂ ਨੇ ਤਨਖ਼ਾਹ ਕਟੌਤੀ ਕੀਤੀ ਸੀ,ਸਿੱਖਿਆ ਅਫਸਰਾਂ ਵੱਲੋਂ ਪੱਤਰ ਜਾਰੀ ਕਰਕੇ ਤਨਖਾਹਾਂ ਵਾਪਸ ਕਰ ਦਿੱਤੀਆਂ ਗਈਆਂ। ਲੇਕਿਨ ਫਾਜ਼ਿਲਕਾ ਦਾ ਜਿਲ੍ਹਾ ਸਿੱਖਿਆ ਅਫਸਰ ਲਗਾਤਾਰ ਇਸ ਮਾਮਲੇ ਵਿਚ ਆਪਣਾ ਅਧਿਆਪਕ ਵਿਰੋਧੀ ਚਿਹਰਾ ਨੰਗਾ ਕਰ ਰਿਹਾ ਹੈ ਅਤੇ ਤਨਖਾਹ ਕੱਟਣ ਵਾਲੇ ਪ੍ਰਿੰਸੀਪਲ ਦੇ ਹੱਕ ਵਿੱਚ ਭੁਗਤ ਰਿਹਾ ਹੈ।ਪਿਛਲੇ ਮਹੀਨੇ ਸਿੱਖਿਆ ਅਫਸਰ ਵੱਲੋਂ ਲਿਖਤੀ ਰੂਪ ਵਿੱਚ ਜੋ ਮੰਗਿਆ ਗਿਆ ਸੀ ਉਹ ਦਿਤਾ ਗਿਆ ਲੇਕਿਨ ਹੁਣ ਉਕਤ ਅਫ਼ਸਰ ਆਪਣੀ ਗੱਲ ਤੋਂ ਮੁੱਕਰ ਗਿਆ।ਇਸ ਤੋਂ ਤੰਗ ਆ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਨੇ ਦਫ਼ਤਰ ਦੇ ਘੇਰਾਵ ਦਾ ਸੱਦਾ ਦਿੱਤਾ ਹੈ।ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਸਕੱਤਰ ਕੁਲਜੀਤ ਡੰਗਰਖੇੜਾ ਨੇ ਕਿਹਾ ਕਿ 24 ਜੂਨ ਤੱਕ ਤਨਖਾਹ ਵਾਪਸੀ ਦਾ ਪੱਤਰ ਜਾਰੀ ਨਹੀਂ ਕੀਤਾ ਤਾਂ ਜਲਦ ਹੀ ਐਕਸ਼ਨ ਉਲੀਕ ਕੇ ਡੀ ਈ ਓ ਦਫਤਰ ਦਾ ਘੇਰਾਵ ਕੀਤਾ ਜਾਵੇਗਾ। ਦਫ਼ਤਰ ਦੇ ਘੇਰਾਵ ਵਿੱਚ ਕਿਸਾਨ,ਮਜਦੂਰ ਵਿਦਿਆਰਥੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਅਣਮਿੱਥੇ ਸਮੇਂ ਤੱਕ ਮੋਰਚਾ ਲਗਾਇਆ ਜਾਵੇਗਾ।

Scroll to Top