
ਅੰਤਾਂ ਦੀ ਗਰਮੀ ਨੂੰ ਮੁਖ ਰੱਖਦਿਆਂ ਰਾਹਗੀਰਾਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ
ਰਾਜਪੁਰਾ 17 ਜੂਨ
ਅੰਤਾਂ ਦੀ ਪੈ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਮਹਿੰਦਰ ਗੰਜ ਰੋਡ ‘ਤੇ ਬਾਲਾ ਜੀ ਫੈਬਰਿਕ ਦੇ ਸਾਹਮਣੇ ਸ਼੍ਰੀ ਖਾਟੂ ਸ਼ਾਮ ਸੇਵਾ ਪਰਿਵਾਰ ਵੱਲੋਂ ਸੂਰਜ ਬਾਵਾ ਦੀ ਅਗਵਾਈ ਹੇਠ ਠੰਡੇ-ਮਿੱਠੇ ਜਲ ਦੀ ਛਬੀਲ ਵਰਤਾਈ ਗਈ। ਰਾਜਿੰਦਰ ਸਿੰਘ ਚਾਨੀ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਇਸ ਛਬੀਲ ਵਿੱਚ ਵਿਸ਼ੇਸ਼ ਤੌਰ ਨੌਜਵਾਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਸਰਕਾਰਾਂ ਵੱਲੋ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਬਾਜ਼ਾਰ ਵਿੱਚ ਆਉਣ ਜਾਣ ਵਾਲੇ ਲੋਕਾ ਲਈ ਪਾਣੀ ਦੀ ਛਬੀਲ ਨੇ ਉਹਨਾਂ ਨੂੰ ਆਰਾਮ ਦਿੱਤਾ।

ਇਸ ਮੌਕੇ ਨਵਦੀਪ ਚਾਨੀ, ਅਮਰਪ੍ਰੀਤ ਸਿੰਘ ਸੰਧੂ, ਭੁਪਿੰਦਰ ਸਿੰਘ ਚੋਪੜਾ, ਜੀਨ ਸੂਦ, ਸੋਨੂ ਚੌਧਰੀ, ਟਿੰਕੂ ਬਾਂਸਲ, ਯੋਗੇਸ਼ ਸ਼ਰਮਾ, ਚੰਚਲ ਸ਼ਰਮਾ, ਸਪਨਾ, ਇੰਦੂ ਸ਼ਰਮਾ, ਰਾਜੂ ਆਨੰਦ, ਜਸਬੀਰ ਚੀਮਾ, ਮੋਹਨ ਲਾਲ ਸ਼ਰਮਾ ਪਟਿਆਲਾ, ਅਕਾਸ਼ ਚਾਵਲਾ ਡੇਅਰੀ ਵਾਲੇ, ਜਤਿਨ ਚਾਵਲਾ, ਲਵਲੀ ਬਾਵਾ, ਅਕਾਸ਼ਦੀਪ ਸਿੰਘ ਅਤੇ ਹੋਰ ਹਾਜਰ ਸਨ।