ਅਧਿਆਪਕ ਬਦਲੀਆਂ ਦੀ ਪ੍ਰਕਿਰਿਆ ਤਰੁੰਤ ਸ਼ੁਰੂ ਕੀਤੀ ਜਾਵੇ :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

*ਅਧਿਆਪਕ ਬਦਲੀਆਂ ਦੀ ਪ੍ਰਕਿਰਿਆ ਤਰੁੰਤ ਸ਼ੁਰੂ ਕੀਤੀ ਜਾਵੇ :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ**ਜੂਨ ਮਹੀਨੇ ਵਿੱਚ ਬਦਲੀਆਂ ਦੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਵੇ*ਸਮਾਣਾ 11 ਜੂਨ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਿੱਚ ਮਾਰਚ ਮਹੀਨੇ ਵਿੱਚ ਬਦਲੀਆਂ ਦੀ ਸ਼ੁਰੂ ਕੀਤੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇ, ਕਿਉਂਕਿ ਕਿ ਮਾਰਚ ਮਹੀਨੇ ਵਿੱਚ ਬਦਲੀਆਂ ਦਾ ਪੋਰਟਲ ਖੋਹਲਕੇ ਅਧਿਆਪਕਾਂ ਤੋਂ ਅਪਲਾਈ ਕਰਵਾ ਲਿਆ ਸੀ ਪਰ ਲੋਕ ਸਭਾ ਦੀਆਂ ਚੋਣਾਂ ਕਾਰਨ ਚੋਣ ਜਾਬਤਾ ਲੱਗਣ ਕਰਕੇ ਬਦਲੀਆਂ ਦਾ ਕੰਮ ਨੇਪਰੇ ਨਹੀਂ ਸੀ ਚੜੵ ਸਕਿਆ। ਲੋਕ ਸਭਾ ਦੀਆਂ ਚੋਣਾਂ ਸਬੰਧੀ ਚੋਣ ਜਾਬਤਾ ਖਤਮ ਹੋ ਗਿਆ ਹੈ ਇਸ ਕਰਕੇ ਬਦਲੀਆਂ ਦਾ ਕੰਮ ਜੂਨ ਦੀਆਂ ਛੁੱਟੀਆਂ ਵਿੱਚ ਮੁਕੰਮਲ ਕਰ ਲੈਣਾ ਚਾਹੀਦਾ ਹੈ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਆਪਸੀ ਬਦਲੀ ਵਿੱਚ ਪਰਖ ਕਾਲ ਦੀ ਲਾਈ ਸ਼ਰਤ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਕਿ ਅਧਿਆਪਕ ਬਦਲੇ ਅਧਿਆਪਕ ਨੇ ਸਕੂਲ ਵਿੱਚ ਜਾਣਾ ਹੁੰਦਾ ਹੈ। ਹਿੰਮਤ ਸਿੰਘ, ਕੰਵਲ ਨੈਨ , ਵਿਕਾਸ ਸਹਿਗਲ, ਹਰਪ੍ਰੀਤ ਸਿੰਘ ਉੱਪਲ,ਦੀਦਾਰ ਸਿੰਘ ਪਟਿਆਲਾ, ਜਗਪ੍ਰੀਤ ਸਿੰਘ ਭਾਟੀਆ, ਭੀਮ ਸਿੰਘ, ਰਜਿੰਦਰ ਸਿੰਘ ਰਾਜਪੁਰਾ, ਆਗੂਆਂ ਨੇ ਮੰਗ ਕੀਤੀ ਕਿ ਬਦਲੀਆਂ ਲਈ ਸਟੇਅ ਦੀ ਸ਼ਰਤ ਨੂੰ ਨਰਮ ਕੀਤਾ ਜਾਵੇ। ਇਸ ਸਮੇਂ ਸੰਦੀਪ ਕੁਮਾਰ ਰਾਜਪੁਰਾ,ਹਰਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ, ਨਿਰਭੈ ਸਿੰਘ ਘਨੌਰ, ਸ਼ਿਵਪ੍ਰੀਤ ਸਿੰਘ ਪਟਿਆਲਾ, ਜੁਗਪ੍ਰਗਟ ਸਿੰਘ, ਟਹਿਲਬੀਰ ਸਿੰਘ, ਗੁਰਵਿੰਦਰ ਸਿੰਘ ਖੰਗੂੜਾ ਸਮਾਣਾ, ਮਨਦੀਪ ਸਿੰਘ ਕਾਲੇਕੇ, ਰਾਜਵਿੰਦਰ ਸਿੰਘ ਜਵੰਦਾ, ਜਸਵਿੰਦਰ ਪਾਲ ਸ਼ਰਮਾ ਨਾਭਾ,ਬੱਬਨ ਭਾਦਸੋ, ਹਰਵਿੰਦਰ ਸਿੰਘ ਭਾਦਸੋਂ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਸ਼ਪਿੰਦਰ ਸ਼ਰਮਾ ਧਨੇਠਾ, ਰਾਜੀਵ ਗੁਡਿਆਲ, ਹਰਵਿੰਦਰ ਸੰਧੂ, ਜਤਿੰਦਰ ਕੁਮਾਰ, ਕਿਰਪਾਲ ਸਿੰਘ ਟਿਵਾਣਾ ਆਦਿ ਸਾਥੀਆਂ ਨੇ ਅਧਿਆਪਕਾਂ ਦੀਆਂ ਬਦਲੀਆਂ ਤਰੁੰਤ ਸ਼ੁਰੂ ਕਰਨ ਦੀ ਮੰਗ ਕੀਤੀ।

Scroll to Top