
ਅੱਜ ਮਿਤੀ 13.5.24 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ(ਆਈ. ਏ. ਐਸ.) ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਜੈ ਇੰਦਰ ਸਿੰਘ (PCS) ਐਸ ਡੀ ਐਮ ਜਲੰਧਰ 1 ਜੀ ਦੀ ਅਗਵਾਈ ਹੇਠ ਵਿੱਚ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਵੋਟਰ ਜਾਗਰੂਕਤਾ ਸਬੰਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਜਿਸ ਤਹਿਤ ਅੱਜ ਦੋਆਬਾ ਖਾਲਸਾ ਸੀ ਸੈ ਸਕੂਲ ਲਾਡੋਵਾਲੀ ਰੋਡ ਵਿਖੇ ਯੁਵਾ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਚੰਦਰ ਸ਼ੇਖਰ ਨੋਡਲ ਅਫ਼ਸਰ ਸਵੀਪ ਨੇ ਵਿਦਿਆਥੀਆਂ ਨੂੰ ਆਪਣੀ ਵੋਟ ਦੀ ਮਹੱਤਾ ਬਾਰੇ ਦੱਸਿਆ ਅਤੇ ਆਉਣ ਵਾਲੀਆਂ ਵੋਟਾਂ ਵਿਚ ਵਧ ਚੜ ਕੇ ਭਾਗ ਲੈਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਹਰੇਕ ਯੂਥ ਨੂੰ ਆਪਣੇ ਮਾਤਾ ਪਿਤਾ ਅਤੇ ਆਲੇ ਦੁਆਲੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ।
ਸਕੂਲ ਪ੍ਰਿੰਸੀਪਲ ਅਤੇ ਮਨਜੀਤ ਮੈਨੀ ਸਹਾਇਕ ਨੋਡਲ ਅਫ਼ਸਰ ਸਵੀਪ ਵਲੋਂ ਇਸ ਮੌਕੇ ਤੇ ਯੁਵਾ ਵੋਟਰਾਂ ਨੂੰ ਸੌਂਹ ਚੁਕਾਈ ਗਈ।
ਇਸ ਮੌਕੇ PWD ਦੇ ਸਵੀਪ ਦੇ icon bhavnish Aggarwal, ਮਨੀਸ਼ ਅੱਗਰਵਾਲ ਅਤੇ ਸਕੂਲ ਦੇ ਹੋਰ ਅਧਿਆਪਕ ਵੀ ਮੌਜੂਦ ਸਨ।