
ਸ ਸੀ ਸੈ ਸਮਾਰਟ ਸਕੂਲ ਕਮਾਹੀ ਦੇਵੀ ਵੱਲੋਂ ਬਾਰਵੀਂ ਜਮਾਤ ਵਿੱਚ ਇਸ ਵਾਰ ਵੀ ਸਿਰਜਿਆ ਗਿਆ ਇਤਿਹਾਸ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਵੀ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ। ਸਕੂਲ ਦੇ ਸੱਤ ਵਿਦਿਆਰਥੀਆਂ ਨੇ ਮੈਰਿਟ ਪੁਜੀਸ਼ਨਾਂ ਵਿੱਚ ਆਪਣਾ ਨਾਮ ਦਰਜ ਕੀਤਾ ਅਤੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਸਕੂਲ ਦੇ ਵਿਦਿਆਰਥੀ ਰੋਹਿਤ ਬੰਬਰ ਸਪੁੱਤਰ ਭੁਪਿੰਦਰ ਸਿੰਘ 493/500 ਅੰਕ ਲੈ ਕੇ ਪਹਿਲਾ ਸਥਾਨ ,ਪਲਕ ਸਪੁੱਤਰੀ ਸਤੀਸ਼ ਕੁਮਾਰ ਨੇ 493/500 ਅੰਕ ਲੈ ਕੇ ਦੂਜਾ ਸਥਾਨ ਅਤੇ ਤਨਵੀਰ ਕੌਰ ਸਪੁੱਤਰੀ ਹਰਦੀਪ ਸਿੰਘ, ਜਾਨਵੀ ਜਰਿਆਲ ਸਪੁੱਤਰੀ ਬਲਜਿੰਦਰ ਸਿੰਘ, ਮੋਨਿਕਾ ਸਪੁੱਤਰੀ ਅਸ਼ੋਕ ਕੁਮਾਰ ਨੇ 491/500 ਅੰਕ ਲੈ ਕੇ ਤੀਜਾ ਸਥਾਨ ਅਤੇ ਇਸੇ ਕ੍ਰਮ ਵਿੱਚ ਹਰਸ਼ਦੀਪ ਸਪੁੱਤਰ ਮਨੋਹਰ ਲਾਲ ਨੇ 490/500,ਰਿਤਿਕਾ ਸਪੁੱਤਰੀ ਰਾਜਕੁਮਾਰ ਨੇ 487/500 ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਸ਼੍ਰੀ ਰਾਜੇਸ਼ ਸਿੰਘ ਨੇ ਇਸ ਦਾ ਸ਼ੇ੍ਅ ਵਿਦਿਆਰਥੀਆਂ ਦੀ ਲਗਨ ਅਤੇ ਸਕੂਲ ਸਟਾਫ ਦੀ ਮਿਹਨਤ ਨੂੰ ਦਿੱਤਾ। ਇਸ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਨਾਲ ਨਿਵਾਜਿਆ ਗਿਆ ਅਤੇ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਸਿੰਘ , ਲੈਕਚਰਾਰ ਸੂਰਜ ਪ੍ਰਕਾਸ਼, ਵਿਜੇ ਕੁਮਾਰ ਸ਼ਰਮਾ ,ਜਗਜੀਤ ਸਿੰਘ ,ਸੰਦੀਪ ਸਿੰਘ ,ਤਰਸੇਮ ਲਾਲ ,ਪ੍ਰਿਅੰਕਾ ਸ਼ਰਮਾ, ਅਰਵਿੰਦ ਗੌਤਮ, ਪਰਵੀਨ ਕੁਮਾਰ ,ਭਰਥ ਲਾਲ, ਅੰਜਨਾ ਕੁਮਾਰੀ ,ਸੁਮਨ ਬਾਲਾ, ਜੋਤਸਨਾ ਅਜੇ ਕੁਮਾਰ ਸ਼ਰਮਾ, ਪੂਨਮ ਬਾਲਾ ,ਸੋਹਣ ਸਿੰਘ, ਅਤੇ ਸਮੂਹ ਸਟਾਫ ਅਤੇ ਸਕੂਲ ਦੇ ਵਿਦਿਆਰਥੀ ਉਪਸਥਿਤ ਸਨ।