ਚੋਣ ਡਿਊਟੀਆਂ ਚ ਆਉਂਦਿਆਂ ਮੁਸ਼ਕਿਲਾਂ ਸਬੰਧੀ ਡਿਪਟੀ ਕਮਿਸ਼ਨਰ ਫਾਜਿਲਕਾ ਨੂੰ ਜੀ ਟੀ ਯੂ ਫਾਜਿਲਕਾ ਨੇ ਸੌਂਪਿਆਂ ਮੰਗ ਪੱਤਰ

ਚੋਣ ਡਿਊਟੀਆਂ ਚ ਆਉਂਦਿਆਂ ਮੁਸ਼ਕਿਲਾਂ ਸਬੰਧੀ ਡਿਪਟੀ ਕਮਿਸ਼ਨਰ ਫਾਜਿਲਕਾ ਨੂੰ ਜੀ ਟੀ ਯੂ ਫਾਜਿਲਕਾ ਨੇ ਸੌਂਪਿਆਂ ਮੰਗ ਪੱਤਰ

5 ਮਈ ਨੂੰ ਨੀਟ ਪ੍ਰੀਖਿਆ ਕਾਰਨ ਰਿਹਰਸਲ ਨਾ ਰੱਖਣ ਦੀ ਕੀਤੀ ਪੁਰਜ਼ੋਰ ਮੰਗ

ਫਾਜਿਲਕਾ () : ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਜਿਲਾ ਫਾਜ਼ਿਲਕਾ ਵਿਖੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਸ਼ੋਰੇ ਵਾਲਾ ਤੇ ਜਿਲਾ ਜਨਰਲ ਸਕੱਤਰ ਨਿਸ਼ਾਂਤ ਅਗਰਵਾਲ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ (ਜਨਰਲ) ਫਾਜ਼ਿਲਕਾ ਮੰਜੀਤ ਸਿੰਘ ਔਲਖ ਨੂੰ ਇਕ ਮੰਗ ਪੱਤਰ ਸੌਪ ਕੇ ਜਾਇਜ ਕੇਸਾ ਵਿੱਚ ਅਧਿਆਪਕਾ ਨੂੰ ਚੋਣ ਡਿਊਟੀ ਤੋ ਛੋਟ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਜਿਲਾ ਸਰਪ੍ਰਸਤ ਭਗਵੰਤ ਭਟੇਜਾ ਨੇ ਸਹਾਇਕ ਕਮਿਸ਼ਨਰ ਜਨਰਲ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ 5 ਮਈ ਐਤਵਾਰ ਨੂੰ ਨੀਟ ਦੀ ਪ੍ਰੀਖਿਆ ਹੋਣ ਕਾਰਨ 4 ਤੇ 5 ਮਈ ਨੂੰ ਰਿਹਰਸਲ ਨਾ ਰੱਖਣ ਦੀ ਮੰਗ ਕੀਤੀ ਕਿਉਕਿ ਪ੍ਰੀਖਿਆ ਦੋਰਾਨ ਜਿਥੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆ ਡਿਊਟੀ ਲੱਗੀਆ ਹਨ ਤੇ ਕਈ ਅਧਿਆਪਕਾ ਨੇ ਆਪਣੇ ਬੱਚਿਆ ਨੂੰ ਨੀਟ ਪ੍ਰੀਖਿਆ ਦਿਵਾਉਣ ਵੀ ਜਾਣਾ ਹੈ,ਇਸਤਰੀ ਅਧਿਆਪਕਾਂ ਦੀ ਡਿਊਟੀ ਲੋਕਲ ਲਾਈ ਜਾਵੇ,ਵਿਧਵਾ,ਤਲਾਕਸ਼ੁਦਾ, ਹੈਂਡੀਕੈਪਟ ਤੇ ਕਰੋੋਨੀਕਲ ਬਿਮਾਰੀ ਤੋ ਪੀੜਤ ਨੂੰ ਡਿਊਟੀ ਤੋ ਛੋਟ ਦਿੱਤੀ ਜਾਵੇ,ਕਪਲ ਕੇਸ ਵਿੱਚ ਛੋਟ ਦਿਤੀ ਜਾਵੇ, ਵੋਟਾ ਦੇ ਪ੍ਰਬੰਧ ਜਿਵੇ ਚੋਣ ਸਮੱਗਰੀ ਵੰਡਣ ਤੇ ਸਮਾਨ ਜਮਾ ਕਰਵਾਉਣ ਲਈ ਉਚਿਤ ਪ੍ਰਬੰਧ ਕੀਤੇ ਜਾਣ, ਰਿਜਰਵ ਸਟਾਫ ਨੂੰ ਮਾਣ ਭੱਤਾ ਦਿੱਤਾ ਜਾਵੇ,ਬੀ ਐਲ ਓ, ਸਵੀਪ ਤੇ ਹੋਰ ਚੋਣ ਪ੍ਰਕਿਰਿਆ ਵਿਚ ਲੱਗੇ ਸਟਾਫ ਦੀ ਡਬਲ ਡਿਊਟੀ ਨਾ ਲਗਾਈ ਜਾਵੇ ।ਇਸ ਮੋਕੇ ਅਮਨਦੀਪ ਸਿੰਘ ਵਿਤ ਸਕਤਰ, ਪਰਮਜੀਤ ਸਿੰਘ ਮੰਮੂ ਖੇੜਾ,ਸੁਧੀਰ ਕਾਲੜਾ,ਵਿਜੈ ਕੁਮਾਰ, ਰਾਜੀਵ ਚਗਤੀ,ਰਾਜ ਕੁਮਾਰ ਖਤਰੀ, ਗੋਬਿੰਦ ਕੁਮਾਰ, ਰਾਕੇਸ਼ ਡੋਡਾ,ਪਵਨ ਕੁਮਾਰ, ਰਵਿੰਦਰ ਸਰਮਾ ਆਦਿ ਆਗੂ ਹਾਜ਼ਰ ਸਨ।

Scroll to Top