ਨਾਭਾ:-
ਅਧਿਆਪਕ ਹੱਕਾਂ ਲਈ ਮੋਹਰਲੀ ਸਫਾਂ ਵਿੱਚ ਲੜਨ ਵਾਲੀ ਜੁਝਾਰੂ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ,ਜਿਲਾ ਪਟਿਆਲਾ ਦੇ ਬਲਾਕ ਭਾਦਸੋਂ 1, ਭਾਦਸੋਂ 2 ਅਤੇ ਬਾਬਰਪੂਰ ਦੀ ਕਮੇਟੀਆਂ ਦਾ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਵਿਸਤਾਰ ਕੀਤਾ ਗਿਆ। ਨਵੇਂ ਬਣੇ ਬਲਾਕ ਪ੍ਰਧਾਨ ਜਗਪ੍ਰੀਤ ਸਿੰਘ ਭਾਟੀਆ, ਜ਼ਿਲਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨਾਭਾ ਅਤੇ ਵਿਕਾਸ ਸਹਿਗਲ ਦੀ ਪ੍ਰਧਾਨਗੀ ਹੇਠ ਬਲਾਕਾਂ ਦਾ ਭਰਵਾਂ ਅਜਲਾਸ ਸੱਦਿਆ ਗਿਆ ਤੇ ਬਲਾਕ ਕਮੇਟੀਆ ਦਾ ਗਠਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਚੋਣ ਅਜਲਾਸ ਦੀ ਖਾਸੀਅਤ ਇਹ ਰਹੀ ਕਿ ਵੱਡੀ ਪੱਧਰ ਉੱਤੇ ਔਰਤ ਅਧਿਆਪਕਾਂ ਨੇ ਇਸ ਚੋਣ ਅਜਲਾਸ ਵਿੱਚ ਭਾਗ ਲਿਆ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਕਨਵੀਨਰ ਹਿੰਮਤ ਸਿੰਘ ਖੋਖ ਵੀ ਹਾਜ਼ਰ ਰਹੇ। ਵੱਖ ਵੱਖ ਬੁਲਾਰਿਆਂ ਜਸਵਿੰਦਰ ਸਿੰਘ ਸਮਾਣਾ ਜ਼ਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਕਵਲ ਨੈਨ ਸਮਾਣਾ, ਵਿਕਾਸ ਸਹਿਗਲ, ਸੁਖਵਿੰਦਰ ਸਿੰਘ ਨਾਭਾ, ਹਿੰਮਤ ਸਿੰਘ ਖੋਖ ਨੇ ਅਧਿਆਪਕ ਹੱਕਾਂ ਲਈ ਅਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਸਾਰੇ ਸਾਥੀਆਂ ਨੂੰ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਬਲਾਕ ਪੱਧਰੀ ਕਮੇਟੀ ਲਈ ਬਲਾਕ ਕਮੇਟੀ ਲਈ ਪ੍ਰਧਾਨ ਜਗਪ੍ਰੀਤ ਸਿੰਘ ਭਾਟੀਆ ,( ਭਾਦਸੋਂ 1) ,ਹਰਵਿੰਦਰ ਸਿੰਘ ਖਟੜਾ( ਬਾਬਰਪੁਰ) ,ਗੁਰਪ੍ਰੀਤ ਸਿੰਘ( ਭਾਦਸੋਂ 2), ਦੇ ਨਾਲ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਛੀਂਟਾਵਾਲਾ, ਦੀਪਕ ਸੂਦ, ਮੀਤ ਪ੍ਰਧਾਨ ਕਿਰਪਾਲ ਸਿੰਘ, ਅਮਰਿੰਦਰ ਸਿੰਘ ਹੀਆਨਾ ਕਲਾਂ, ਪ੍ਰੈਸ ਸਕੱਤਰ ਪਵਨ ਕੁਮਾਰ ਦੁੱਲਦੀ, ਦੀਪਕ ਪੰਦੀਰ, ਰਾਮ ਸਿੰਘ ਖੋਖ,ਜਨਰਲ ਸਕੱਤਰ ਜਸਵਿੰਦਰ ਪਾਲ ਸ਼ਰਮਾ, ਯਾਦਵਿੰਦਰ ਕੁਮਾਰ, ਮੇਜਰ ਸਿੰਘ ਨੌਹਰਾ, ਜੁਆਇੰਟ ਸਕੱਤਰ ਟੈਣੀ ਕੁਮਾਰ ਬਾਂਸਲ ਕੈਸ਼ੀਅਰ ਰਮੇਸ਼ ਕੁਮਾਰ ਦੀ ਚੋਣ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਮਾਨ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਸੰਦੀਪ ਕੁਮਾਰ , ਪ੍ਰਿੰਸੀਪਲ ਜਸਪਾਲ ਸਿੰਘ, ਬੀ ਪੀ ਈ ਓ ਹੰਸਰਾਜ, ਹਰਤੇਜ ਸਿੰਘ , ਕਮਲ ਨੈਨ ਸਮਾਣਾ, ਤਰਲੋਚਨ ਸਿੰਘ ਖੋਖ, ਸੈਂਟਰ ਹੈੱਡ ਟੀਚਰ ਭੁਪਿੰਦਰ ਸਿੰਘ, ਅਨਿਲ ਕੁਮਾਰ, ਹਰਜਿੰਦਰ ਸਿੰਘ, ਸੁਖਮਨ ਚੌਹਾਨ, ਸੁਖਨਦੀਪ ਸਿੰਘ , ਰੇਖਾ ਸਿੰਗਲਾ, ਅੰਜਨਾ ਸਹਿਗਲ, ਸੁਖਦੇਵ ਭੰਡਾਰੀ, ਰਵੀ ਕੁਮਾਰ, ਰਾਕੇਸ਼ ਕੁਮਾਰ, ਚੰਨਪ੍ਰੀਤ ਸਿੰਘ, ਰਾਜੇਸ਼ ਕੁਮਾਰ ਸਾਧੋਹੇਰੀ, ਦੀਪਕ ਕੁਮਾਰ ਨਰਮਾਨਾ, ਗੁਰਪ੍ਰੀਤ ਸਿੰਘ ਚਹਿਲ, ਅਸ਼ਵਨੀ ਕੁਮਾਰ ਬਾਗੜੀਆਂ,ਆਦਿ ਹਾਜ਼ਰ ਸਨ । ਮੰਚ ਸੰਚਾਲਨ ਦੀ ਭੂਮਿਕਾ ਜਗਪ੍ਰੀਤ ਸਿੰਘ ਭਾਟੀਆ ਵੱਲੋਂ ਬਾਖੂਬੀ ਨਿਭਾਈ ਗਈ।
