
ਜੈਨ ਐਂਡ ਕੰਪਨੀ ਰਾਜਪੁਰਾ ਪਰਿਵਾਰ ਵੱਲੋਂ 30 ਵਿਦਿਆਰਥਣਾਂ ਨੂੰ ਸਾਇਕਲ ਵੰਡੇ ਰਾਜਪੁਰਾ ਰਾਊਂਡ ਟੇਬਲ ਗਰੁੱਪ 362 ਵੱਲੋਂ ਆਯੋਜਿਤ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੇ ਵਧ ਚੜ੍ਹ ਕੇ ਥੈਲੇਸੇਮੀਆ ਨਾਲ ਪੀੜ੍ਹਤ ਬੱਚਿਆਂ ਲਈ ਖੂਨਦਾਨ ਕੀਤਾ – ਸਚਿਨ ਵਰਮਾ ਚੇਅਰਮੈਨ ਜੈਨ ਐਂਡ ਕੰਪਨੀ ਰਾਜਪੁਰਾ ਅਤੇ ਭੱਪਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਸਫਲ ਰਿਹਾਪੀਰ ਦੀ ਦਰਗਾਹ ਦਾ ਸਾਲਾਨਾ ਭੰਡਾਰਾ ਵੀ ਆਯੋਜਿਤ ਕੀਤਾ ਗਿਆਰਾਜਪੁਰਾ 5 ਮਾਰਚ ( )ਰਾਜਪੁਰਾ ਵਿਖੇ ਜੈਨ ਐਂਡ ਕੰਪਨੀ ਰਾਜਪੁਰਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀਆਂ ਨੂੰ ਸਕੂਲੀ ਸਿੱਖਿਆ ਲਈ ਉਤਸ਼ਾਹਿਤ ਕਰਨ ਹਿੱਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਦੀਆਂ 25 ਲੜਕੀਆਂ ਨੂੰ ਸਾਈਕਲ ਵੰਡੇ ਗਏ। ਰਾਜਪੁਰਾ ਰਾਊਂਡ ਟੇਬਲ ਗਰੁੱਪ 362 ਦੇ ਚੇਅਰਮੈਨ ਸਚਿਨ ਵਰਮਾ ਨੇ ਦੱਸਿਆ ਕਿ ਰਾਊਂਡ ਟੇਬਲ ਗਰੁੱਪ ਵੱਲੋਂ ਜੈਨ ਐਂਡ ਕੰਪਨੀ ਦੇ ਦਫ਼ਤਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਥੈਲੇਸੇਮੀਆ ਨਾਲ ਪੀੜ੍ਹਤ ਬੱਚਿਆਂ ਲਈ 8ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 50 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸਦੇ ਨਾਲ ਹੀ ਟੀਮ।ਨੇ ਭੱਪਲ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਵੀ ਖੂਨਦਾਨ ਕੈਂਪ ਲਗਾਇਆ ਇਹਨਾਂ ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਦੇ ਨਾਲ-ਨਾਲ ਰਿਫਰੈਸ਼ਮੈਂਟ ਵੀ ਦਿੱਤੀ ਗਈ। ਰਾਜ ਕੁਮਾਰ ਜੈਨ ਚੇਅਰਮੈਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਨੇ ਦੱਸਿਆ ਕਿ ਸਰਕਾਰੀ ਸਕੂਲ ਦੀਆਂ 25 ਵਿਦਿਆਰਥਣਾਂ ਅਤੇ 5 ਲੋੜਵੰਦ ਵਿਅਕਤੀਆਂ ਨੂੰ ਜੈਨ ਪਰਿਵਾਰ ਵੱਲੋਂ ਸਾਇਕਲਾਂ ਦੀ ਵੰਡ ਕੀਤੀ ਗਈ। ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਪਰਧਾਨ ਕੁਲਦੀਪ ਕੁਮਾਰ ਵਰਮਾ ਅਤੇ ਮੈਂਬਰਾਂ ਨੇ ਸਮੂਹ ਜੈਨ ਪਰਿਵਾਰ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੱਤੀ। ਇਸ ਮੌਕੇ ‘ਤੇ ਸ਼ੁਸ਼ੀਲ ਜੈਨ, ਸ਼ਤੀਸ਼ ਜੈਨ, ਵਿਮਲ ਜੈਨ, ਰਾਕੇਸ਼ ਜੈਨ, ਸੁਖਵਿੰਦਰ ਕੌਰ, ਵੰਦਨਾ, ਮਮਤਾ ਚਹਿਲ, ਬੱਬੂ ਭਗਤ, ਸੰਕਰ ਅਚਾਰੀਆ, ਅੰਤਰਪ੍ਰੀਤ ਸਿੰਘ ਏਰੀਆ ਵਾਇਸ ਚੇਅਰਮੈਨ, ਆਈਪੀਸੀ ਜੋਤ ਸਿਮਰਨ ਸਿੰਘ, ਗੌਰਵ ਜੈਨ ਵਾਇਸ ਚੇਅਰਮੈਨ, ਸਕੱਤਰ ਪੁਜੀਤ ਅਹੂਜਾ, ਖਜਾਨਚੀ ਮਨੂ ਗੋਸਾਈਂ, ਜਸਪ੍ਰੀਤ ਸਿੰਘ ਸਾਹਨੀ, ਸਾਹਿਬ ਜੀਤ ਸਿੰਘ ਖਾਲਸਾ, ਜਤਿੰਦਰ ਵੋਹਰਾ, ਸੁਮਿਤ ਚਹਿਲ, ਜਪੁਜੀਤ ਸਿੰਘ, ਹਰਗੋਬਿੰਦ ਸਿੰਘ, ਸੁਖਜੀਤ ਸਿੰਘ, ਪ੍ਰਿੰਸੀਪਲ ਪਰਮਜੀਤ ਸਿੰਘ, ਕੁਲਦੀਪ ਕੁਮਾਰ ਵਰਮਾ, ਰਾਜਿੰਦਰ ਸਿੰਘ ਚਾਨੀ, ਜਗਦੀਸ਼ ਕੁਮਾਰ ਕੇਬੀ, ਮਥੁਰਾ ਦਾਸ ਸਵਤੰਤਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।