ਹੜਤਾਲੀ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਸਬੰਧੀ ਉਪ ਸਿੱਖਿਆ ਅਫਸਰ ਨੂੰ ਮਿਲਿਆ ਮੋਰਚਾ

ਮੁਲਾਜ਼ਮ ਲਹਿਰ ਵਿਰੁੱਧ ਭੁਗਤਣ ਵਾਲੇ ਅਫ਼ਸਰਾਂ ਵਿਰੁੱਧ ਅੰਦੋਲਨ ਕਰਨ ਦੀ ਚੇਤਾਵਨੀ
16 ਫਰਵਰੀ ਨੂੰ ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਇਸੇ ਸੰਦਰਭ ਵਿੱਚ ਮੁਲਜ਼ਮਾਂ ਦੀਆਂ ਵੱਖ ਵੱਖ ਮੰਗਾ ਜਿਵੇਂ ਪੁਰਾਣੀ ਪੈਨਸ਼ਨ ਬਹਾਲ ਕਰਾਉਣਾ, ਕੱਚੇ ਮੁਲਜ਼ਮਾਂ ਨੂੰ ਪੱਕਾ ਕਰਾਉਣਾ, ਪੈ ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ ਕਰਾਉਣ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਵੱਲੋਂ ਮੋਰਚੇ ਦਾ ਗਠਨ ਕਰਦਿਆਂ ਹੜਤਾਲ ਅਤੇ ਭਾਰਤ ਬੰਦ ਵਿੱਚ ਸ਼ਮੂਲੀਅਤ ਕੀਤੀ ਗਈ ਸੀ। 13 ਫਰਵਰੀ ਨੂੰ ਪੰਜਾਬ ਦੇ ਸਿੱਖਿਆ ਅਫਸਰਾਂ ਰਾਹੀਂ ਇਸ ਸਬੰਧੀ ਨੋਟਿਸ ਵੀ ਦਿੱਤੇ ਗਏ ਸਨ। ਅਤੇ ਸਕੂਲ ਮੁਖੀਆਂ ਨੂੰ ਨਿੱਜੀ ਤੌਰ ਤੇ ਨੋਟਿਸ ਦਿਤੇ ਗਏ ਸਨ।
ਜਿਲ੍ਹਾ ਫਾਜ਼ਿਲਕਾ ਵਿਚ ਵੀ ਅਧਿਆਪਕਾਂ ਨੇ ਇਸ ਹੜਤਾਲ ਵਿਚ ਸ਼ਮੂਲੀਅਤ ਕੀਤੀ ਗਈ ਸੀ। ਜਿਸ ਦੌਰਾਨ ਇਕਾ ਦੁਕਾ ਸਕੂਲ ਮੁੱਖੀਆਂ ਵੱਲੋਂ ਉਹਨਾਂ ਦੀ ਹੜਤਾਲ ਨੂੰ ਲੈ ਕੇ ਨਿੱਜੀ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਦੇ ਰੋਸ ਵਜੋਂ ਮੋਰਚੇ ਦੇ ਵਫ਼ਦ ਵੱਲੋਂ ਜਿਲ੍ਹਾ ਉੱਪ ਸਿੱਖਿਆ ਅਫਸਰ ਨੂੰ ਮਿਲ ਕੇ ਚਿਤਾਵਨੀ ਪੱਤਰ ਸੌਂਪੀਆਂ ਗਿਆ।
ਜਿਲ੍ਹਾ ਉਪ ਸਿੱਖਿਆ ਅਫਸਰ ਨੂੰ ਨੋਟ ਕਰਵਾਇਆ ਗਿਆ ਕਿ ਜੋ ਵੀ ਅਫਸਰ ਮੁਲਾਜਮ ਲਹਿਰ ਦੇ ਵਿਰੁੱਧ ਭੁਗਤੇਗਾ ਉਸ ਵਿਰੁੱਧ ਵੱਡੀ ਲਾਮਬੰਦੀ ਕਰਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਸੰਬੰਧੀ 1 ਮਾਰਚ ਨੂੰ ਕਿਸਾਨ ਅਤੇ ਮਜਦੂਰ ਆਗੂਆਂ ਨੂੰ ਨਾਲ ਲੈ ਕੇ ਜਿਲ੍ਹਾ ਸਿੱਖਿਆ ਅਫਸਰ ਨੂੰ ਵੀ ਮਿਲਿਆ ਜਾਵੇਗਾ
ਇਸ ਮੌਕੇ ਡੀ.ਟੀ.ਐਫ.ਦੇ ਜਿਲ੍ਹਾ ਪ੍ਰਧਾਨ ਮਹਿੰਦਰ ਕੋੜੀਆਂ ਵਾਲੀ,ਗੋਰਮਿੰਟ ਟੀਚਰਜ਼ ਯੂਨੀਅਨ(ਵਿਗਿਆਨਕ)ਦੇ ਸੂਬਾ ਆਗੂ ਸੁਰਿੰਦਰ ਕੰਬੋਜ ਤੋਂ ਇਲਾਵਾ,ਨੋਰੰਗ ਲਾਲ,ਰਿਸ਼ੂ ਸੇਠੀ,ਹਰੀਸ਼ ਕੁਮਾਰ,ਅਮਰਲਾਲ,ਸੁਬਾਸ਼ ਚੰਦਰ,ਮਿਲਖਰਾਜ,ਸੁਖਵਿੰਦਰ ਸਿੰਘ,ਮੇਜਰ ਸਿੰਘ,ਗਗਨਦੀਪ,ਅਸ਼ਵਨੀ ਕਟਾਰੀਆ,ਰਾਜੇਸ਼ ਕੰਬੋਜ,ਭਾਰਤ ਭੂਸ਼ਣ,ਗੁਰਵਿੰਦਰ ਸਿੰਘ,ਨਵਜੋਤ ਕੰਬੋਜ ਅਤੇ ਹੋਰਨਾਂ ਹਾਜਰ ਸਨ।