ਰੈਗੂਲਰ ਆਰਡਰ ਜਾਰੀ ਤੇ ਤਨਖਾਹ ਅਨੋਮਲੀ ਦੂਰ ਕਰਨ ਦੀ ਮੰਗ ਲੈ ਕੇ ਦਫ਼ਤਰੀ ਕਰਮਚਾਰੀ ਮੁੱਖਮੰਤਰੀ ਭਗਵੰਤ ਮਾਨ ਦੀ ਨਕੋਦਰ ਆਮਦ ਦੌਰਾਨ ਮਿਲਣ ਪਹੁੰਚੇ

ਰੈਗੂਲਰ ਆਰਡਰ ਜਾਰੀ ਤੇ ਤਨਖਾਹ ਅਨੋਮਲੀ ਦੂਰ ਕਰਨ ਦੀ ਮੰਗ ਲੈ ਕੇ ਦਫ਼ਤਰੀ ਕਰਮਚਾਰੀ ਮੁੱਖਮੰਤਰੀ ਭਗਵੰਤ ਮਾਨ ਦੀ ਨਕੋਦਰ ਆਮਦ ਦੌਰਾਨ ਮਿਲਣ ਪਹੁੰਚੇ

ਮੁੱਖਮੰਤਰੀ ਦੇ ਲਿਖਤੀ ਹੁਕਮਾਂ ਦੇ ਬਾਵਜੂਦ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ :-ਸ਼ੋਭਿਤ ਭਗਤ
ਕਲਮਛੋੜ ਹੜਤਾਲ 8 ਦਿਨ ਵੀ ਜਾਰੀ
ਜਲੰਧਰ (28/02/2024)-
ਅੱਜ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਜਿਲਾ ਜਲੰਧਰ ਦੇ ਸਾਥੀ ਸ਼ੋਭਿਤ ਭਗਤ, ਗਗਨਦੀਪ ਸ਼ਰਮਾ, ਰਾਕੇਸ਼ ਕੁਮਾਰ, ਸੁਖਰਾਜ ਵੱਲੋਂ ਮੁੱਖਮੰਤਰੀ ਭਗਵੰਤ ਮਾਨ ਦੀ ਨਕੋਦਰ ਆਮਦ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖਮੰਤਰੀ ਭਗਵੰਤ ਮਾਨ ਨਾਲ ਮਿਲਵਾਉਣ ਲਈ ਕਿਹਾ ਗਿਆ ਜਿਸ ਤੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਪੈਸ਼ਲ ਸੈਕਟਰੀ ਟੂ ਸੀ.ਐਮ ਸ੍ਰੀ ਹਿਮਾਂਸ਼ੂ ਜੈਨ ਨਾਲ ਵਫ਼ਦ ਦੀ ਮੀਟਿੰਗ ਕਰਵਾਈ ਗਈ !ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਮੰਗਾ ਸਬੰਧੀ ਡਿਟੇਲ ਵਿੱਚ ਸਾਰੀ ਗੱਲਬਾਤ ਕੀਤੀ ਗਈ!
ਉਹਨਾਂ ਨੂੰ ਦੱਸਿਆ ਗਿਆ ਮੁੱਖਮੰਤਰੀ, ਸਬ ਕਮੇਟੀ ਦੇ ਹੁਕਮ ਹੋਣ ਦੇ ਬਾਵਜੂਦ ਅਫਸਰ ਕਮੇਟੀ ਵਲੋਂ ਮੀਟਿੰਗ ਕਰਕੇ ਦਫ਼ਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੀ ਰਿਪੋਰਟ ਸਬ ਕਮੇਟੀ ਨੂੰ ਨਹੀਂ ਭੇਜੀ ਜਾ ਰਹੀ ! ਇਸੇ ਤਰਾਂ ਸਤੰਬਰ 2020 ਤੋਂ ਕੀਤੀ ਗਈ ਤਨਖਾਹ ਅਨੋਮਲੀ ਨੂੰ ਜਲਦ ਹੱਲ ਕਰਨ ਲਈ ਕਿਹਾ ਗਿਆ । ਉੱਨਾਂ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਬਹੁਤ ਜਲਦ ਉਹ ਵਿਭਾਗ ਦੇ ਅਫਸਰਾਂ, ਸਿੱਖਿਆ ਮੰਤਰੀ ਅਤੇ ਸਬ ਕਮੇਟੀ ਨਾਲ ਸਾਡੀ ਜਥੇਬੰਦੀ ਦੀ ਮੀਟਿੰਗ ਕਰਵਾਉਣਗੇ ਅਤੇ ਇਸ ਸਬੰਧ ਵਿੱਚ ਉੱਨਾਂ ਵੱਲੋਂ ਵੀਰਵਾਰ ਨੂੰ ਜਥੇਬੰਦੀ ਨੂੰ ਟੈਲੀਫ਼ੋਨ ਰਾਹੀਂ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। ਉੱਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਿਕਲਦਾ ਨਜ਼ਰ ਨਾਂ ਆਇਆ ਤਾਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਏਗੀ।

Scroll to Top