
ਪੰਜਾਬ ਭਰ ਦੇ ਪ੍ਰਾਇਮਰੀ/ਐਲੀਮੈਟਰੀ ਵਰਗ ਨੂੰ 16 ਦੀ ਭਾਰਤ ਪੱਧਰੀ ਹੜਤਾਲ ਲਈ ਪੁਰਜੋਰ ਸਮਰਥਨ ਦੀ ਅਪੀਲ – ਪਨੂੰ , ਲਾਹੌਰੀਆ
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਕੇਂਦਰੀ ਟਰੇਡ ਯੂਨੀਅਨਜ /ਕਿਸਾਨਾ /ਮਜਦੂਰਾਂ /ਫੈਡਰੇਸ਼ਨਾਂ /ਜਮਹੂਰੀ ਜਥੇਬੰਦੀਆ ਵੱਲੋ 16 ਫਰਵਰੀ ਨੂੰ ਦੇਸ਼ ਪੱਧਰੀ ਹੜਤਾਲ ਤਹਿਤ ਦਿਤੇ ਸੱਦੇ ਦੇ ਸਮਰਥਨ ਲਈ ਪੰਜਾਬ ਭਰ ਦੇ ਅਧਿਆਪਕ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਚ ਸ਼ਮੂਲੀਅਤ ਕਰਨ ਬਾਅਦ ਸਾਰੇ ਜਿਲੇ ਪ੍ਰਧਾਨਾ ਨਾਲ ਵਿਸ਼ੈਸ਼ ਮੀਟਿੰਗ ਕਰਕੇ ਫੈਸਲਾ ਕਰਦਿਆਂ ਸਮੁਚੇ ਵਰਗ ਨੂੰ ਅਪੀਲ ਕੀਤੀ ਕਿ ਜਿਥੇ ਵੱਖ ਵੱਖ ਜਥੇਬੰਦੀਆਂ ਤੇ ਵਿਭਾਗਾਂ ਨੇ 16 ਤਰੀਕ ਦੀ ਹੜਤਾਲ ਚ ਸ਼ਮੂਲੀਅਤ ਕਰਨੀ ਹੈ ਉਥੇ ਐਲੀਮੈਟਰੀ ਅਧਿਆਪਕ ਵਰਗ ਨੂੰ ਵੀ ਵੱਡੀਆ ਮੰਗਾਂ ਨੂੰ ਲੈਕੇ ਹੋ ਰਹੀ ਹੜਤਾਲ ਦਾ ਪੁਰਜੋਰ ਸਮਰਥਨ ਕਰਨਾ ਚਾਹੀਦਾ ਹੈ । ਇਸ ਦਿਨ ਪੰਜਾਬ ਭਰ ਦੇ ਸਟੇਟ ਆਗੂ /ਜਿਲਾ ਆਗੂ ਤੇ ਬਲਾਕ ਆਗੂ ਵੱਡੀ ਗਿਣਤੀ ਚ ਜਥੇਬੰਦੀਆਂ ਵੱਲੋ ਤਹਿਸੀਲ ਪੱਧਰਾਂ /ਜਿਲਾ ਪੱਧਰਾ ਤੇ ਹੋਣ ਵਾਲੇ ਪਰੋਗਰਾਮਾਂ ਚ ਵੀ ਸ਼ਾਮਿਲ ਹੋਣ ਅਤੇ ਬਾਕੀ ਕਾਲੇ ਬਿੱਲੇ ਲਗਾਕੇ ਮਾਰੂ ਨੀਤੀਆਂ ਖਿਲਾਫ ਰੋਸ ਜਾਹਰ ਕਰਨ ।
ਤਾਂ ਜੋ ਨਿਜੀਕਰਣ ਵਰਗੇ ਵੱਡੇ ਮਸਲੇ ,ਪੁਰਾਣੀ ਪੈਨਸ਼ਨਾਂ ਦੀ ਬਹਾਲੀ ,ਪੱਕੇ ਰੁਜਗਾਰ ,ਕੌਮੀ ਸਿਖਿਆ ਨੀਤੀ ਦੀ ਵਾਪਿਸੀ ,ਖੇਤੀ ਕਿਸਾਨੀ ਮਜਦੂਰੀ ਨੀਤੀਆ ਨੂੰ ਸਹੀ ਕਰਾਉਣ ਸਮੇਤ ਹੋਰ ਬਹੁਤ ਹੀ ਅਹਿਮ ਮੰਗਾਂ ਦੀ ਪ੍ਰਾਪਤੀ ਹੋ ਸਕੇ । ਈਟੀਯੂ ਆਗੂਆ ਨੇ ਪੇਪਰ ਦੇਣ ਵਾਲੇ ਬੱਚਿਆ ਨੂੰ ਵੀ ਭਾਰਤ ਬੰਦ ਦੋਰਾਨ ਆਉਣ ਵਾਲੀਆ ਮੁਸ਼ਕਲਾਂ ਨੂੰ ਲੈਕੇ ਪੰਜਾਬ ਸਰਕਾਰ ਕੋਲੋ 16 ਤਰੀਕ ਦਾ ਦੱਸਵੀ /ਬਾਰਵੀ ਪੇਪਰ ਵੀ ਮੁਲਤਵੀ ਕਰਨ ਲਈ ਮੰਗ ਕੀਤੀ ।
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਪੰਜਾਬ ਭਰ ਦੀਆ ਅਧਿਆਪਕ ਜਥੇਬੰਦੀਆ ਨੂੰ ਵੀ ਅਪੀਲ ਕੀਤੀ ਕਿ ਅਧਿਆਪਕ ਵਰਗ ਵੀ ਇਸ ਵੇਲੇ ਨਿਰਾਸ਼ਾ ਦੇ ਆਲਮ ਚ ਹੈ ਜਦੋ ਕਿ ਕਈਆਂ ਦੀ ਪੁਰਾਣੀ ਪੈਨਸ਼ਨ ਨਹੀ ,ਕਈਆ ਦੇ ਪੇਂਡੂ ਬਾਰਡਰ ਭੱਤੇ ਕੱਟੇ ਹੋਏ ਹਨ,ਕਈਆ ਦੇ ਕੈਦਰੀ ਪੈਟਰਰਨ ਸਕੇਲ ਲਾਗੂ ਹੋ ਗਏ ਹਨ,ਕਈਆ ਨੂੰ ਘੱਟ ਤਨਖਾਹਾਂ ਤੇ ਕੰਮ ਕਰਨਾਂ ਪੈ ਰਿਹਾ ਹੈ ,ਕਈ ਅਜੇ ਪੱਕੇ ਰੁਜਗਾਰ ਦੀ ਉਡੀਕ ਕਰ ਰਹੇ ਹਨ ,ਕਈ ਗੈਰਵਿਦਿਅਕ,ਆਨਲਾਈਨ ਕੰਮਾਂ ਬੀਐਲ ਓਜ ਡਿਊਟੀਆ ਦੇ ਬੋਝ ਥੱਲੇ ਨੱਪੇ ਪਏੇ ਹਨ,ਮਤਲਬ ਸਮੁਚਾ ਵਰਗ ਜਦੋ ਕਿ ਇਸ ਵਕਤ ਨਿਰਾਸ਼ਾ ਦੇ ਆਲਮ ਵਿੱਚ ਹੈ ਤਾਂ ਸਮੁੱਚਾ ਅਧਿਆਪਕ ਵਰਗ ਦੇ ਇਹਨਾ ਅਹਿਮ ਮਸਲਿਆ ਦੇ ਹੱਲ ਲਈ ਸਰਕਾਰ ਤੱਕ ਅਸਰਦਾਰ ਢੰਗ ਨਾਲ ਇਕਸੁਰਤਾ ਨਾਲ ਗੱਲ ਰੱਖਣ ਲਈ ਇੱਕ ਸਾਂਝੇ ਪਲੇਟਫਾਰਮ ਦੀ ਲੋੜ ਹੈ ਤਾਂ ਜੋ ਅਧਿਆਪਕ ਵਰਗ ਦਾ ਵਿਸ਼ਵਾਸ਼ ਬਹਾਲ ਕਰਾਕੇ ਭਵਿੱਖ ਚ ਭਾਰਤ ਦੀਆ ਸਰਕਾਰਾਂ ਖਿਲਾਫ ਵੀ ਵੱਡੇ ਸੰਘਰਸ਼ਾ ਲਈ ਅਧਿਆਪਕ ਵਰਗ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਜਾ ਸਕੇ । ਇਸ ਮੌਕੇ ਹਰਜਿੰਦਰਪਾਲ ਸਿੰਘ ਪੰਨੂੰ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ, ਪਰਮਜੀਤ ਸਿੰਘ ਆਦਿ ਆਗੂ ਹਾਜ਼ਰ ਸਨ ।