ਅਧਿਆਪਕ ਆਗੂ ਰਾਕੇਸ਼ ਕੁਮਾਰ ਬੰਟੀ ਨੂੰ ਸਦਮਾਂ।ਮਾਤਾ ਸ਼ੀਮਤੀ ਰਾਜ ਕੁਮਾਰੀ ਜੀ ਦਾ ਹੋਇਆ ਦੇਹਾਂਤ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ)ਬਲਾਕ ਨਕੋਦਰ-1(ਜਲੰਧਰ)ਦੇ ਪ੍ਰਧਾਨ ਰਾਕੇਸ਼ ਕੁਮਾਰ ਬੰਟੀ ਜੀ ਦੇ ਮਾਤਾ ਸ੍ਰੀਮਤੀ ਰਾਜ ਕੁਮਾਰੀ ਜੀ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ।ਮਾਤਾ ਰਾਜ ਕੁਮਾਰੀ ਦਾ ਸਸਕਾਰ ਮਹਿਤਪੁਰ ਦੇ ਸ਼ਮਸ਼ਾਨ ਘਾਟ ਤੇ ਕਰ ਦਿੱਤਾ ਗਿਆ।ਸਸਕਾਰ ਮੌਕੇ ਨਗਰ ਮਹਿਤਪੁਰ ਨਿਵਾਸੀ,ਰਿਸ਼ਤੇਦਾਰ ਅਤੇ ਅਧਿਆਪਕ ਭਾਈਚਾਰਾ ਵੱਡੀ ਗਿਣਤੀ ਵਿੱਚ ਪਹੁੰਚਿਆ ਹੋਇਆ ਸੀ।ਸਸਕਾਰ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ)ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ,ਸੂਬਾ ਜਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ,ਰਸ਼ਮਿੰਦਰ ਪਾਲ ਸੋਨੂੰ,ਰਮਨ ਕੁਮਾਰ ਗੁਪਤਾ,ਮਾਸਟਰ ਵਰਿੰਦਰ ਸਿੰਘ,ਪ੍ਰਿੰਸੀਪਲ ਹਰਜੀਤ ਸਿੰਘ,ਲੈਕਚਰਾਰ ਨਰੇਸ਼ ਕੁਮਾਰ ਸ਼ਰਮਾਂ, ਲੈਕਚਰਾਰ ਮਲਕੀਤ ਸਿੰਘ,ਹੈਡਮਾਸਟਰ ਸੁਖਵਿੰਦਰ ਸਿੰਘ,ਸੀ.ਐਚ.ਟੀ.ਜਸਬੀਰ ਸਿੰਘ,ਮਾਸਟਰ ਦਲਬੀਰ ਸਿੰਘ,ਮਾਸਟਰ ਜਗਜੀਤ ਸਿੰਘ ਸੰਗੋਵਾਲ,ਮਾਸਟਰ ਦਿਲਬਾਗ ਸਿੰਘ ਸੈਣੀ, ਕਪਲ ਕਵਾਤਰਾ,ਮਾਸਟਰ ਗੁਰਜੋਤ ਸਿੰਘ,ਮਾਸਟਰ ਮਨਜੀਤ ਸਿੰਘ ਵਿੱਕੀ ਆਦਿ ਦੁੱਖ ਦੇ ਸਮੇਂ ਹਾਜ਼ਰ ਸਨ।
ਸ਼੍ਰੀਮਤੀ ਰਾਜ ਕੁਮਾਰੀ ਸੇਵਾਮੁਕਤ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਅੰਗਾਕੀੜੀ ਬਲਾਕ ਨਕੋਦਰ-1,ਜਿਨਾਂ ਦੀ ਸੇਵਾਮੁਕਤੀ ਸਾਲ 2006 ਦੇ ਵਿੱਚ ਉਪਰੋਕਤ ਸਕੂਲ ਤੋਂ ਹੋਈ| ਇਹਨਾਂ ਦਾ ਜਨਮ 12/6/1948 ਨੂੰ ਹੋਇਆ ਇਹਨਾਂ ਦੀ ਪਹਿਲੀ ਪ੍ਰਾਇਮਰੀ ਸਕੂਲ ਦੀ ਨਿਯੁਕਤੀ ਸਰਕਾਰੀ ਪ੍ਰਾਇਮਰੀ ਸਕੂਲ ਮਹਿਸਮਪੁਰ ਵਿਖੇ ਹੋਈ| ਇਸ ਤੋਂ ਬਾਅਦ ਇਹਨਾਂ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਤੰਦਾਉਰਾ ਵਿਖੇ ਹੋਈ ਅਤੇ ਬਹੁਤਾ ਸਮਾਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹ ਸਲੇਮਪੁਰ ਵਿਖੇ ਨਿਯੁਕਤ ਰਹੇ।ਐਚਟੀ ਦੀ ਤਰੱਕੀ ਹੋਣ ਤੇ ਇਹਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਇਸਮਾਇਲਪੁਰ ਅਤੇ ਸੇਵਾ ਮੁਕਤੀ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਅੰਗਾਕੀੜੀ ਵਿਖੇ ਬਤੌਰ ਹੈੱਡ ਟੀਚਰ ਆਪਣੀ ਸੇਵਾਵਾਂ ਨਿਭਾਈਆਂ|ਬੇਦਾਗ ਸੇਵਾ ਕਰਕੇ ਸੰਨ 2006 ਵਿੱਚ ਸੇਵਾ ਮੁਕਤ ਹੋ ਗਏ । 2 ਫਰਵਰੀ 2024 ਨੂੰ ਸੰਖੇਪ ਬਿਮਾਰੀ ਤੋਂ ਬਾਅਦ ਇਹਨਾਂ ਦਾ ਦਿਹਾਂਤ ਹੋ ਗਿਆ। ਪਰਿਵਾਰ ਵਿੱਚ ਪੁੱਤਰ ਮਾਸਟਰ ਰਾਕੇਸ਼ ਕੁਮਾਰ ਅਤੇ ਦੋ ਧੀਆਂ ਹਨ। ਸ੍ਰੀ ਰਕੇਸ਼ ਕੁਮਾਰ ਜੀ ਇਸ ਸਮੇਂ ਸਰਕਾਰੀ ਹਾਈ ਸਕੂਲ ਮਹਿਸਮਪੁਰ ਵਿਖੇ ਬਤੌਰ ਸਕੂਲ ਇਨਚਾਰਜ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਦੇ ਨਾਲ ਹੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਬਲਾਕ ਪ੍ਰਧਾਨ ਨਕੋਦਰ-1 ਹਨ। ਇਸ ਦੁੱਖ ਦੇ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ) ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਅਤੇ ਸੂਬਾ ਪ੍ਰੈੱਸ ਸਕੱਤਰ ਐਨ.ਡੀ.ਤਿਵਾੜੀ,ਪਸਸਫ(ਵਿਗਿਆਨਿਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਬਠਿੰਡਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
11 ਫਰਵਰੀ 2024 ਐਤਵਾਰ ਨੂੰ ਮਾਤਾ ਜੀ ਦੇ ਗ੍ਰਹਿ ਮਹਿਤਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਹੋਵੇਗੀ।