ਸਮਾਜ ਸੇਵੀ ਨਰੇਸ਼ ਸਚਦੇਵਾ ਅਤੇ ਕਮਲੇਸ਼ ਸਚਦੇਵਾ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਸਕੂਲ ਨੰ 3 ਦੇ ਵਿਦਿਆਰਥੀਆਂ ਨੂੰ ਬੈਗ ਭੇਂਟ ਕੀਤੇ
ਸਕੂਲ ਸਟਾਫ ਵੱਲੋਂ ਕੀਤਾ ਗਿਆ ਧੰਨਵਾਦ
ਸਮਾਜ ਸੇਵੀ ਨਰੇਸ਼ ਸਚਦੇਵਾ ਅਤੇ ਉਹਨਾਂ ਦੀ ਧਰਮਪਤਨੀ ਮੈਡਮ ਕਮਲੇਸ਼ ਸਚਦੇਵਾ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੀ ਖੁਸ਼ੀ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਸ਼ਾਮਲ ਕਰਦਿਆਂ ਸਕੂਲ ਨੰ 3 ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਭੇਂਟ ਕੀਤੇ।ਇਸ ਮੌਕੇ ਤੇ ਸਚਦੇਵਾ ਪਤੀ ਪਤਨੀ ਨੇ ਕਿਹਾ ਕਿ ਨਿੱਕੇ ਵਿਦਿਆਰਥੀਆਂ ਨਾਲ ਖੁਸ਼ੀਆ ਸਾਂਝੀਆਂ ਕਰਦਿਆਂ ਬੜਾ ਮਾਣ ਮਹਿਸੂਸ ਹੁੰਦਾ ਹੈ।
ਇਸ ਮੌਕੇ ਤੇ ਸਕੂਲ ਨੰ 3 ਦੇ ਮੁੱਖੀ ਮੈਡਮ ਪੁਸ਼ਪਾ ਕੁਮਾਰੀ ਅਤੇ ਸਮੂਹ ਸਟਾਫ ਵੱਲੋਂ ਸਚਦੇਵਾ ਜੋੜੇ ਦੇ ਸਕੂਲ ਵਿੱਚ ਆਉਣ ਤੇ ਜੀ ਆਇਆਂ ਕਹਿੰਦਿਆਂ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਸਚਦੇਵਾ ਜੋੜੇ ਨੇ ਨਿੱਕੇ ਬੱਚਿਆਂ ਨੂੰ ਆਪਣੀ ਖੁਸ਼ੀ ਵਿੱਚ ਸ਼ਾਮਲ ਕਰਕੇ ਨੇਕ ਕਾਰਜ ਕੀਤਾ ਹੈ।
ਇਸ ਮੌਕੇ ਤੇ ਪਰਿਵਾਰਕ ਮੈਂਬਰ ਵਿਸ਼ਾਲ ਸਚਦੇਵਾ, ਸ਼ਿਖਾ ਸਚਦੇਵਾ,ਰਿਹਾਨ ਸਚਦੇਵਾ,ਅੰਸ਼ਿਕਾ ਸਚਦੇਵਾ ਅਤੇ ਸਮੂਹ ਸਕੂਲ ਸਟਾਫ ਮੈਂਬਰ ਮੌਜੂਦ ਸਨ।