ਮੁਲਾਜਮਾਂ ਦਾ ਪੇਂਡੂ ਭੱਤਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧਰਾਮ ਨੂੰ ਦਿੱਤਾ ਮੰਗ ਪੱਤਰ। 1 ਤੋਂ 10 ਫਰਵਰੀ ਤੱਕ ਵਿਧਾਇਕਾ ਰਾਹੀ ਵਿੱਤ ਪੰਜਾਬ ਨੂੰ ਮੰਗ ਪੱਤਰ ਦੇਣ ਦਾ ਜਥੇਬੰਦੀ ਦਾ ਪ੍ਰੋਗਰਾਮ -ਅਮਨਦੀਪ ਸ਼ਰਮਾ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਸਰਕਾਰ ਤੋਂ ਪੇਂਡੂ ਭੱਤਾ ਤੁਰੰਤ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਬੁਢਲਾਡਾ ਦੀ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਤੁਹਾਡੀ ਜਾਇਜ਼ ਮੰਗ ਨੂੰ ਵਿੱਤ ਮੰਤਰੀ ਤੱਕ ਭੇਜਿਆ ਜਾਵੇਗਾ। ਜਥੇਬੰਦੀ ਦੇ ਆਗੂ ਰਾਮਪਾਲ ਸਿੰਘ ਗੁੜੱਦੀ ਨੇ ਕਿਹਾ ਕਿ ਸ਼ਹਿਰਾਂ ਤੋਂ ਦੂਰ ਪਿੰਡਾਂ ਕੰਮ ਕਰਦੇ ਮੁਲਾਜ਼ਮਾਂ ਲਈ ਹਾਊਸ ਰੈਟ ਘੱਟ ਰੱਖਿਆ ਗਿਆ ਸੀ ਪਰ ਉਨ੍ਹਾਂ ਮੁਲਾਜ਼ਮਾਂ ਨੂੰ ਸ਼ਹਿਰਾਂ ਦੇ ਮੁਲਾਜ਼ਮਾਂ ਨਾਲੋਂ ਵੱਖਰਾ ਪੇਂਡੂ ਭੱਤਾ ਦਿੱਤਾ ਜਾਂਦਾ ਸੀ ਤਾਂ ਜੋ ਅਧਿਆਪਕ ਦੂਰ- ਦਰਾਡੇ ਆਪਣੇ ਵਹੀਕਲਾ ਵਿੱਚ ਡੀਜ਼ਲ ,ਪੈਟਰੋਲ ਪਵਾ ਸਕਣ। ਉਹਨਾਂ ਕਿਹਾ ਕਿ ਪੰਜਾਬ ਭਰ ਦੇ ਵਿਧਾਇਕਾਂ ਰਾਹੀ 1 ਫਰਵਰੀ ਤੋਂ 10 ਫਰਵਰੀ ਤੱਕ ਮੰਗ ਪੱਤਰ ਵਿੱਤ ਮੰਤਰੀ ਪੰਜਾਬ ਨੂੰ ਭੇਜੇ ਜਾਣਗੇ। ਇਸ ਸਮੇਂ ਕੁਲਵਿੰਦਰ ਸਿੰਘ ਬੱਛੂਆਣਾ, ਦਵਿੰਦਰ ਕੁਮਾਰ ਬੁਢਲਾਡਾ ,ਤਰਲੋਕ ਜੈਨ ਬੋੜਾਵਾਲ , ਸੁਰਿੰਦਰ ਅਹਿਮਦਪੁਰ, ਸੁਰਿੰਦਰ ਕੁਮਾਰ ਮੱਲ ਸਿੰਘ ਵਾਲਾ, ਮਨੀਸ਼ ਕੁਮਾਰ ਬੁਢਲਾਡਾ,ਦਿਲਬਾਗ ਸਿੰਘ,ਅਵਤਾਰ ਸਿੰਘ, ਨੇਤਾ ਜੀ, ਨਵਨੀਤ ਸਿੰਘ ਹਸਨਪੁਰ, ਗੁਰਜੰਟ ਬੱਛੋਆਣਾ, ਭਗਤ ਰਾਮ ਭੰਗੂ, ਬਿਹਾਰਾ ਸਿੰਘ ਦੋਦੜਾ, ਗੁਰਮੀਤ ਸਿੰਘ ਕਾਸ਼ਮਪੁਰ ਛੀਨਾ ਆਦਿ ਸਾਥੀ ਹਾਜ਼ਰ ਸਨ।