ਪਿਛਲੇ ਦਿਨੀਂ ਭਗਵੰਤ ਮਾਨ ਸਰਕਾਰ ਨੇ ਸਕੂਲਾਂ ਵਿੱਚ ਚੱਲ ਰਹੇ ਮਿਡ ਡੇ ਮੀਲ ਵਿੱਚ ਹਰ ਬੁੱਧਵਾਰ ਨੂੰ ਬੱਚਿਆਂ ਲਈ ਪੂੜੀਆਂ ਛੋਲੇ ਬਣਾਉਣ ਦਾ ਫ਼ੈਸਲਾ ਕਰ ਦਿੱਤਾ ਹੈ । ਇਸ ਫ਼ੈਸਲੇ ਦੇ ਨਾਲ ਅਧਿਆਪਕਾਂ ਵਿੱਚ ਵੱਡੇ ਪੱਧਰ ਤੇ ਨਿਰਾਸ਼ਾ ਤੇ ਬੈਚੇਨੀ ਪਾਈ ਜਾ ਰਹੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਅਧਿਆਪਕਾਂ ਵਿੱਚ ਬੈਚੇਨੀ ਦਾ ਮਾਹੌਲ ਪੈਦਾ ਕਰ ਰਿਹਾ ਹੈ। ਬੱਚਿਆਂ ਨੂੰ ਗਰਮਾ ਗਰਮ ਪੂੜੀਆਂ ਖਵਾਉਣ ਲਈ ਸਾਰਾ ਦਿਨ ਇਸ ਕੰਮ ਵਿੱਚ ਲੰਘ ਜਾਂਦਾ ਹੈ ਤੇ ਸਕੂਲ ਵਿੱਚ ਪੜ੍ਹਾਈ ਦਾ ਮਾਹੌਲ ਨਹੀਂ ਬਣਦਾ। ਏਨੇ ਘੱਟ ਸਮੇਂ ਵਿੱਚ ਜ਼ਿਆਦਾ ਗਿਣਤੀ ਵਾਲੇ ਸਕੂਲਾਂ ਵਿੱਚ ਗਰਮਾ ਗਰਮ ਪੂੜੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਤੇ ਠੰਡੀਆਂ ਪੂੜੀਆਂ ਬੱਚਿਆਂ ਲਈ ਬਿਮਾਰੀ ਦਾ ਕਾਰਨ ਬਣ ਰਹੀਆਂ ਹਨ । ਬਿਨਾਂ ਕੁਕਿੰਗ ਕੋਸਟ ਵਧਾਏ ਸਰਕਾਰ ਨੇ ਅਧਿਆਪਕਾਂ ਉੱਪਰ ਵਿੱਤੀ ਬੋਝ ਵੀ ਪਾ ਦਿੱਤਾ ਹੈ। ਪਰਮਜੀਤ ਸਿੰਘ ਪਟਿਆਲਾ ਤੇ ਜਸਵਿੰਦਰ ਸਿੰਘ ਸਮਾਣਾ , ਸੰਦੀਪ ਰਾਜਪੁਰਾ ਨੇ ਕਿਹਾ ਕਿ ਸਰਕਾਰ ਨੇ ਪੂੜੀਆਂ ਬਣਾਉਣ ਲਈ ਸਕੂਲਾਂ ਵਿੱਚ ਕੜਾਹੀ ਛਾਣਨੀ ਤੇ ਹੋਰ ਸਮਾਨ ਲਈ ਪਹਿਲਾਂ ਕੋਈ ਗਰਾਂਟ ਨਹੀ ਭੇਜੀ। ਇਹ ਸਾਰਾ ਸਮਾਨ ਖਰੀਦਣ ਲਈ ਅਧਿਆਪਕ ਆਪਣੇ ਜੇਬਾਂ ਵਿਚੋਂ ਖਰਚ ਕਰ ਰਹੇ ਹਨ । ਬਦਲਾਅ ਦੇ ਨਾਮ ਤੇ ਬਣੀ ਸਰਕਾਰ ਇਹੀ ਬਦਲਾਅ ਲੈ ਕੇ ਆਈ ਰਹੀ ਹੈ ਕਿ ਸਾਰਾ ਸਾਰਾ ਦਿਨ ਸਕੂਲਾਂ ਵਿੱਚ ਪੜਾਈ ਨਾ ਹੋਵੇ ਅਧਿਆਪਕ ਫ਼ਜੂਲ ਕੰਮਾਂ ਵਿੱਚ ਲੱਗੇ ਰਹਿਣ । ਹਿੰਮਤ ਸਿੰਘ, ਸ਼ਿਵਪ੍ਰੀਤ ਸਿੰਘ ਪਟਿਆਲਾ , ਟਹਿਲਬੀਰ ਸਿੰਘ ,ਹਰਪ੍ਰੀਤ ਉੱਪਲ, ਜਗਪ੍ਰੀਤ ਸਿੰਘ ਭਾਟੀਆ, ਕੰਵਲ ਨੈਣ ਸਮਾਣਾ ,ਸੁਖਵਿੰਦਰ ਸਿੰਘ ਨਾਭਾ ਤੇ ਭੁਪਿੰਦਰ ਸਿੰਘ ਕੌੜਾ ਨੇ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਤਾਂ ਜੋਂ ਸਕੂਲਾਂ ਵਿੱਚ ਪੜਾਈ ਦਾ ਮਾਹੌਲ ਬਣਿਆ ਰਹਿ ਸਕੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਭੀਮ ਸਿੰਘ, ਵਿਕਾਸ ਸਹਿਗਲ, ਜੁਗਪ੍ਰਗਟ ਸਿੰਘ, ਹਰਵਿੰਦਰ ਸੰਧੂ, ਗੁਰਵਿੰਦਰ ਸਿੰਘ ਖੰਗੂੜਾ, ਗੁਰਵਿੰਦਰ ਪਾਲ ਸਿੰਘ, ਸੁਰੇਸ਼ ਕੁਮਾਰ, ਸੁਸ਼ੀਲ ਕੁਮਾਰ, ਗੁਰਪ੍ਰੀਤ ਸਿੱਧੂ, ਦੀਦਾਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸ਼ਰਮਾ, ਜਤਿੰਦਰ ਵਰਮਾ, ਜਸਵੰਤ ਸਿੰਘ ਨਾਭਾ ਅਧਿਆਪਕ ਹਾਜ਼ਰ ਸਨ।