ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਲਈ ਮਾਸਟਰ ਬਲਵਿੰਦਰ ਸਿੰਘ ਸਨਮਾਨਿਤ

ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਲਈ ਮਾਸਟਰ ਬਲਵਿੰਦਰ ਸਿੰਘ ਸਨਮਾਨਿਤ

ਜਿਲਾ ਫਾਜ਼ਿਲਕਾ ਵਿਖੇ ਗਣਤੰਤਰ ਦਿਵਸ ਸਥਾਨਕ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਸਿਰਕਤ ਕੀਤੀ ।ਇਸ ਮੌਕੇ ਮਾਨਯੋਗ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਜਿਲਾ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਜਲਾਲਾਬਾਦ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਐੱਸ ਐਸ ਪੀ ਸ. ਮਨਜੀਤ ਸਿੰਘ ਢੇਸੀ ਵੱਲੋਂ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸਮਾਜ ਸੇਵਾ ਨੂੰ ਸਮਰਪਿਤ ਅਧਿਆਪਕ ਬਲਵਿੰਦਰ ਸਿੰਘ ਦਾ ਜਿਲਾ ਪੱਧਰੀ ਸਨਮਾਨ ਕੀਤਾ ਗਿਆ। ਬਲਵਿੰਦਰ ਸਿੰਘ ਅਧਿਆਪਨ ਦੇ ਨਾਲ ਨਾਲ ਨੌਜਵਾਨਾਂ ਨੂੰ ਨਸ਼ਿਆ ਪ੍ਰਤੀ ਜਗਰੂਕ ਕਰਦੇ ਹਨ ਹੁਣ ਤੱਕ ਇਹਨਾਂ ਵੱਲੋਂ ਫਾਜ਼ਿਲਕਾ ਤਹਿਸੀਲ ਤੇ ਬਾਰਡਰ ਪੱਟੀ ਦੇ ਲਗਭਗ ਪੱਚੀ ਪਿੰਡਾ ਵਿੱਚ ਨਸ਼ੇ ਵਿਰੋਧੀ ਸੈਮੀਨਾਰ ਲਾਏ ਹਨ। ਵਾਤਾਵਰਨ ਦੀ ਸਾਭ ਸੰਭਾਲ ਲਈ ਪਾਣੀ ਬਚਾਓ ਰੁੱਖ ਲਗਾਓ ਮੁਹਿੰਮ ਤਹਿਤ ਨੌਜਵਾਨਾਂ ਤੇ ਬੱਚਿਆਂ ਨੂੰ ਲਾਮਬੰਦ ਕਰਦੇ ਹਨ। ਸਮਾਜਿਕ ਬੁਰਾਈਆਂ ਖਿਲਾਫ ਡੱਟ ਕੇ ਲੜਦੇ ਹਨ।ਲੱਚਰਤਾ ਭਰੂਣ ਹੱਤਿਆ ਖਿਲਾਫ ਪੇਟਿੰਗ ਤੇ ਕੈਪਾ ਜਰੀਏ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਪਰਾਲੀ ਸਾੜਨ ਦੇ ਨੁਕਸਾਨ ਪੈਸਟੀਸਾਈਡ ਦੇ ਜਹਿਰੀਪਨ ਦੇ ਬੁਰੇ ਪ੍ਰਭਾਵਾਂ ਪ੍ਰਤੀ ਸੰਜੀਦਗੀ ਨਾਲ ਜਾਗਰੂਕ ਕਰਦੇ ਹਨ।ਬੱਚਿਆਂ ਨੂੰ ਮਾਤ ਭਾਸ਼ਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਿਰਾਸਤ ਤੇ ਲਾਇਬ੍ਰੇਰੀ ਜਾਣ ਲਈ ਪ੍ਰੇਰਿਤ ਕਰਦੇ ਹਨ।ਬਲਵਿੰਦਰ ਸਿੰਘ ਕਿਤਾਬਾਂ ਪੜ੍ਹਨ ਦਾ ਸੌਕ ਰੱਖਦੇ ਹਨ ਉਹ ਇਕ ਮਿੰਨੀ ਕਹਾਣੀਕਾਰ ਹਨ ਹੁਣ ਤੱਕ ਲਗਭਗ ਪੰਦਰਾਂ ਕਹਾਣੀਆਂ ਤੇ ਲੇਖ ਪ੍ਰਸਿੱਧ ਪੰਜਾਬੀ ਅਖ਼ਬਾਰ ਟ੍ਰਿਬਿਊਨ ਤੇ ਅਜੀਤ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਪੰਜਾਬੀ ਭਾਸ਼ਾ ਦੇ ਲੇਖਾਂ ਵਿੱਚ ਉਹ ਦੋ ਵਾਰ ਟ੍ਰਿਬਿਊਨ ਅਖ਼ਬਾਰ ਵੱਲੋਂ ਸਨਮਾਨਿਤ ਹੋਏ ਹਨ।ਸਕੂਲ ਵਿੱਚ ਅਧਿਆਪਨ ਦੇ ਨਾਲ ਨਾਲ ਉਹ ਗਰੀਬ ਲੜਕੀਆਂ ਬੱਚਿਆਂ ਨੂੰ ਮੁੱਫ਼ਤ ਕੋਚਿੰਗ ਤੇ ਕਿੱਤਾਮੁੱਖੀ ਸ਼ਕਿਲ ਕੋਰਸ ਲਈ ਗਾਈਡ ਕਰਦੇ ਹਨ। ਉਹ ਇਕ ਸਿਰਮੌਰ ਮੋਟੀਵੇਸ਼ਨਲ ਦਾ ਰੋਲ ਅਦਾ ਕਰਦੇ ਹਨ।ਸੱਭਿਆਚਾਰਕ ਸਮਾਗਮ ਦੇਸ਼ ਭਗਤਾਂ ਤੇ ਅਜਾਦੀ ਪਰਵਾਨਿਆ ਪ੍ਰਤੀ ਅਥਾਹ ਸ਼ਰਧਾ ਨਾਲ ਸ਼ਹੀਦਾ ਦੀਆਂ ਦੀਆਂ ਕੁਰਬਾਨੀਆਂ ਪ੍ਰਤੀ ਬੱਚਿਆਂ ਜਾਣੂ ਕਰਵਾਉਂਦੇ ਹਨ ।ਸਕੂਲ ਦੀਆਂ ਵੱਖ ਵੱਖ ਗਤੀਵਿਧੀਆਂ ਵਿੱਚ ਮੋਹਰੀ ਰੋਲ ਅਦਾ ਕਰਦੇ ਹਨ ।ਇਲਾਕੇ ਵਿੱਚ ਉਹਨਾਂ ਦਾ ਪੂਰਾ ਨਿੱਘ ਤੇ ਮਿਲਵਰਤਨ ਹੈ। ਕਰੋਨਾ ਕਾਲ ਵਿੱਚ ਉਹਨਾ ਨੇ ਸਮਾਜਿਕ ਸ਼ੰਸਥਾਵਾ ਨਾਲ ਮਿਲਕੇ ਭਰਪੂਰ ਸੇਵਾ ਕੀਤੀ ।ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਉਹਨਾ ਖਾਲਸਾ ਏਡ ਫਰੀਦਕੋਟ ਦੀ ਸਮਾਜ ਸੇਵੀ ਸੰਸਥਾ ਨਾਲ ਮਿਲਕੇ ਲੰਗਰ ਦਾ ਰਾਸ਼ਨ ਤੇ ਹਰਾ ਚਾਰਾ ਵੰਡਿਆ ਤੇ ਲੋਕ ਸੇਵਾ ਕੀਤੀ ਅੱਜਕਲ੍ਹ ਉਹਨਾਂ ਦੀ ਪੋਸਟਿੰਗ ਸ ਸ ਸ ਸਕੂਲ ਚੱਕ ਬਨ ਵਾਲ ਹੈ ।ਜਿਕਰਯੋਗ ਹੈ ਬਲਵਿੰਦਰ ਸਿੰਘ ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਇਕਾਈ ਫਾਜ਼ਿਲਕਾ ਦੇ ਜਿਲਾ ਪ੍ਰਧਾਨ ਦੇ ਤੌਰ ਤੇ ਸੇਵਾਵਾਂ ਨਿਭਾਉਦਿਆ ਅਧਿਆਪਕਾਂ ਹਿੱਤਾ ਲਈ ਵੀ ਕੰਮ ਕਰ ਰਹੇ ਹਨ।

Scroll to Top